16.1 C
Toronto
Thursday, April 16, 2026
spot_img
Homeਪੰਜਾਬਪ੍ਰਕਾਸ਼ ਸਿੰਘ ਬਾਦਲ ਅਤੇ ਧਰਮਿੰਦਰ ਦਾ ਜਨਮ ਦਿਨ ਅੱਜ

ਪ੍ਰਕਾਸ਼ ਸਿੰਘ ਬਾਦਲ ਅਤੇ ਧਰਮਿੰਦਰ ਦਾ ਜਨਮ ਦਿਨ ਅੱਜ

ਪ੍ਰਸੰਸ਼ਕ ਦੇ ਰਹੇ ਹਨ ਵਧਾਈਆਂ
ਚੰਡੀਗੜ੍ਹ/ਬਿੳੂਰੋੇ ਨਿੳੂਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 95ਵਾਂ ਜਨਮ ਦਿਨ ਹੈ। ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਆਪਣੇ ਨੇਤਾ ਨੂੰ ਜਨਮ ਦਿਨ ’ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਜਾ ਰਹੀ ਹੈ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅੱਜ 95 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 8 ਦਸੰਬਰ 1927 ਨੂੰ ਮਲੋਟ ਨੇੜਲੇ ਪਿੰਡ ਅਬੁਲ ਖੁਰਾਣਾ ਵਿਖੇ ਹੋਇਆ ਸੀ। ਉਹ 1947 ਵਿਚ ਰਾਜਨੀਤੀ ਵਿਚ ਆਏ ਤੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਸਰਪੰਚ ਬਣੇ। ਇਸ ਉਪਰੰਤ ਉਹ ਬਲਾਕ ਸੰਮਤੀ ਦੇ ਚੇਅਰਮੈਨ ਬਣੇ ਤੇ ਫਿਰ 1957 ਵਿਚ ਲੰਬੀ ਤੋਂ ਪਹਿਲੀ ਵਾਰ ਵਿਧਾਇਕ ਬਣੇ। ਇਸ ਵੇਲੇ ਉਨ੍ਹਾਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਹਨ। ਇਸੇ ਦੌਰਾਨ ਹਿੰਦੀ ਸਿਨੇਮਾ ਜਗਤ ਦੇ ਹੀਮੈਨ ਧਰਮਿੰਦਰ ਦਾ ਵੀ ਅੱਜ ਜਨਮ ਦਿਨ ਹੈ। ਮਸ਼ਹੂਰ ਅਦਾਕਾਰ ਧਰਮਿੰਦਰ ਅੱਜ ਆਪਣਾ 87ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 8 ਦਸੰਬਰ 1935 ’ਚ ਹੋਇਆ। ਧਰਮਿੰਦਰ ਨੇ ਆਪਣੇ ਕਰੀਅਰ ’ਚ ਕਈ ਮਸ਼ਹੂਰ ਫਿਲਮਾਂ ਦਿੱਤੀਆਂ ਹਨ। ਧਰਮਿੰਦਰ ਦੇ ਜਨਮ ਦਿਨ ਦੇ ਖਾਸ ਮੌਕੇ ’ਤੇ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਖਾਸ ਅੰਦਾਜ਼ ’ਚ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ।

 

RELATED ARTICLES
POPULAR POSTS