7 ਦਿਨਾਂ ਬਾਅਦ ਵੀ ਨਹੀਂ ਭੇਜਿਆ ਵਾਪਸ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪਾਕਿਸਤਾਨ ਨੇ 7 ਦਿਨ ਤੋਂ ਬੀਐਸਐਫ ਦੇ ਜਵਾਨ ਨੂੰ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ। ਬੀਐਸਐਫ ਦਾ ਇਹ ਜਵਾਨ ਗਲਤੀ ਨਾਲ ਲੰਘੀ 1 ਦਸੰਬਰ ਨੂੰ ਸਵੇਰੇ 7 ਵਜੇ ਦੇ ਕਰੀਬ ਸਰਹੱਦ ਪਾਰ ਕਰਕੇ ਪਾਕਿਸਤਾਨੀ ਇਲਾਕੇ ਵਿਚ ਪਹੁੰਚ ਗਿਆ ਸੀ। ਇਹ ਜਵਾਨ ਬੀਐਸਐਫ ਦੀ 66 ਬਟਾਲੀਅਨ ਦਾ ਹੈ। ਜਦੋਂ ਇਸ ਜਵਾਨ ਦੇ ਬਾਰਡਰ ਪਾਰ ਕਰਨ ਦੀ ਸੂਚਨਾ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਚੌਕਸ ਹੋ ਗਏ। ਪਾਕਿ ਰੇਂਜਰਜ਼ ਨੇ ਵੀ ਬੀਐਸਐਫ ਦੇ ਜਵਾਨ ਨੂੰ ਹਿਰਾਸਤ ਵਿਚ ਰੱਖਣ ਦੀ ਪੁਸ਼ਟੀ ਕੀਤੀ ਸੀ, ਪਰ ਵਾਪਸ ਨਹੀਂ ਭੇਜ ਰਹੇ। ਇਹ ਘਟਨਾ ਬੀਐਸਐਫ ਦੇ ਫਿਰੋਜ਼ਪੁਰ ਸੈਕਟਰ ਦੀ ਹੈ। ਅਬੋਹਰ ਖੇਤਰ ਵਿਚ ਸੰਘਣੇ ਕੋਹਰੇ ਦੇ ਕਾਰਨ ਇਹ ਜਵਾਨ ਜ਼ੀਰੋ ਲਾਈਨ ਨਹੀਂ ਦੇਖ ਸਕਿਆ ਸੀ। ਪਾਕਿਸਤਾਨੀ ਏਰੀਏ ਵਿਚ ਪਹੁੰਚਦੇ ਹੀ ਬੀਐਸਐਫ ਦੇ ਇਸ ਜਵਾਨ ਨੂੰ ਪਾਕਿ ਰੇਂਜਰਜ਼ ਨੇ ਹਿਰਾਸਤ ਵਿਚ ਲੈ ਲਿਆ ਸੀ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਵੀ ਇਸੇ ਬਾਰਡਰ ਵਿਚ ਇਕ ਹੋਰ ਜਵਾਨ ਜ਼ੀਰੋ ਵਿਜੀਬਿਲਟੀ ਦੇ ਕਾਰਣ ਬਾਰਡਰ ਪਾਰ ਕਰ ਗਿਆ ਸੀ, ਜਿਸ ਨੂੰ ਪਾਕਿ ਦੇ ਰੇਂਜਰਜ਼ ਨੇ ਹਿਰਾਸਤ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਬੀਐਸਐਫ ਦੇ ਅਧਿਕਾਰੀਆਂ ਨੇ ਪਾਕਿ ਰੇਂਜਰਜ਼ ਨਾਲ ਫਲੈਗ ਮੀਟਿੰਗ ਵਿਚ ਜਵਾਨ ਨੂੰ ਰਿਲੀਜ਼ ਕਰਨ ਲਈ ਕਿਹਾ ਸੀ। ਸ਼ੁਰੂਆਤੀ ਨਾਂਹ ਨੁੱਕਰ ਤੋਂ ਬਾਅਦ ਪਾਕਿ ਰੇਂਜਰਜ਼ ਨੇ ਬੀਐਸਐਫ ਦੇ ਜਵਾਨ ਨੂੰ ਛੱਡ ਦਿੱਤਾ ਸੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …