ਪੁਲਿਸ ਬੋਲੀ : 100 ਕਰੋੜ ਰੁਪਏ ਵਿਕਣੇ ਸਨ 4 ਵਿਧਾਇਕ, 3 ਆਰੋਪੀ ਗਿ੍ਰਫ਼ਤਾਰ
ਤੇਲੰਗਾਨਾ/ਬਿਊਰੋ ਨਿਊਜ਼ : ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਤੇਲੰਗਾਨਾ ’ਚ ਭਾਜਪਾ ’ਤੇ ਵਿਧਾਇਕਾਂ ਨੂੰ ਖਰੀਦਣ ਦਾ ਆਰੋਪ ਲੱਗਿਆ ਹੈ। ਤੇਲੰਗਾਨਾ ਪੁਲਿਸ ਨੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ 4 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦਾ ਖੁਲਾਸਾ ਕੀਤਾ ਹੈ। ਸਾਈਬਰਾਬਾਦ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਕ ਫਾਰਮਹਾਊਸ ਦੀ ਤਲਾਸ਼ ਦੌਰਾਨ 3 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਗਿ੍ਰਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਕੇਸੀਆਰ ਦੀ ਪਾਰਟੀ ਟੀਆਰਐਸ ਦੇ ਵਿਧਾਇਕਾਂ ਨੂੰ ਖਰੀਦਣ ਆਏ ਸਨ ਅਤੇ ਇਨ੍ਹਾਂ ਕੋਲੋਂ ਨਕਦੀ ਅਤੇ ਚੈਕ ਵੀ ਬਰਾਮਦ ਕੀਤੇ ਗਏ ਹਨ। ਟੀਆਰਐਸ ਨੇ ਇਸ ਮਾਮਲੇ ’ਚ ਭਾਜਪਾ ਨੂੰ ਦੋਸ਼ੀ ਠਹਿਰਾਇਆ ਹੈ। ਪਾਰਟੀ ਦੇ ਬੁਲਾਰੇ