24.9 C
Toronto
Saturday, June 27, 2026
spot_img
Homeਪੰਜਾਬਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਬੱਬਰ ਤੇ ਜਯਾ ਪ੍ਰਦਾ

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਬੱਬਰ ਤੇ ਜਯਾ ਪ੍ਰਦਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਫਿਲਮ ਅਦਾਕਾਰ ਤੇ ਸਿਆਸੀ ਆਗੂ ਰਾਜ ਬੱਬਰ ਤੇ ਜਯਾ ਪ੍ਰਦਾ ਸਮੇਤ ਹੋਰਨਾਂ ਕਲਾਕਾਰਾਂ ਨੇ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਆਪਣੀ ਆ ਰਹੀ ਫਿਲਮ ‘ਭੂਤ ਅਕੰਲ ਤੁਸੀ ਗ੍ਰੇਟ ਹੋ’ ਦੀ ਸਫਲਤਾ ਦੀ ਅਰਦਾਸ ਕੀਤੀ।
ਇਸ ਦੌਰਾਨ ਅਭਿਨੇਤਾ ਗੌਰਵ ਕੱਕੜ ਨੇ ਆਪਣੀ ਆਉਣ ਵਾਲੀ ਫਿਲਮ ਰਾਊਡੀ ਸਿੰਘ ਦੀ ਸਫਲਤਾ ਲਈ ਅਰਦਾਸ ਕਰਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।
ਉੱਘੀ ਫਿਲਮ ਕਲਾਕਾਰ ਜਯਾ ਪ੍ਰਦਾ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਪੰਜਾਬੀ ਫਿਲਮ ਹੈ। ਉਧਰ ਰਾਜ ਬੱਬਰ ਨੇ ਆਖਿਆ ਕਿ ਉਹ ਹਮੇਸ਼ਾ ਗੁਰੂਘਰ ਨਾਲ ਜੁੜੇ ਰਹੇ ਹਨ। ਉਨ੍ਹਾਂ ਨਾਲ ਕਲਾਕਾਰ ਅਯਾਨਾ ਢਿੱਲੋਂ ਤੇ ਹੋਰ ਟੀਮ ਮੈਂਬਰ ਹਾਜ਼ਰ ਸਨ।

RELATED ARTICLES
POPULAR POSTS