ਬਰਨਾਲਾ/ਬਿਊਰੋ ਨਿਊਜ਼ : ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਆਪਣੇ ਲਗਾਤਾਰ ਸਿਹਤ ਸਬੰਧਤ ਮੁੱਦਿਆਂ ਅਤੇ ਪਰਿਵਾਰਕ ਰੁਝੇਵਿਆਂ ਕਾਰਨ ਕੰਪਨੀ ਦੇ ਡਾਇਰੈਕਟਰ ਅਤੇ ਗੈਰ-ਕਾਰਜਕਾਰੀ ਚੇਅਰਮੈਨ ਦੇ ਰੂਪ ਵਿਚ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਟਰਾਈਡੈਂਟ ਦੇ ਚੇਅਰਮੈਨ ਅਹੁਦੇ ਦੇ ਕਰਤੱਵਾਂ ਤੋਂ ਆਜ਼ਾਦ ਕਰਨ ਲਈ ਰਾਜਿੰਦਰ ਗੁਪਤਾ ਤੋਂ ਪ੍ਰਾਪਤ ਬੇਨਤੀ ਦਾ ਸਨਮਾਨ ਕਰਦੇ ਹੋਏ ਬੋਰਡ ਨੇ ਕੰਪਨੀ ਦੀ ਉਸਾਰੀ ਵਿਚ ਸੰਸਥਾਪਕ ਵਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਨਾਂ ਦੇ ਇਸ ਫ਼ੈਸਲੇ ਨੂੰ ਸਵੀਕਾਰ ਕੀਤਾ। ਚੇਅਰਮੈਨ ਅਹੁਦੇ ਤੋਂ ਹਟਦੇ ਹੋਏ ਗੁਪਤਾ ਨੇ ਪਿਛਲੇ ਤਿੰਨ ਦਹਾਕਿਆਂ ਵਿਚ ਉਨਾਂ ਦਾ ਸਮਰਥਨ ਕਰਨ ਅਤੇ ਟਰਾਈਡੈਂਟ ਦੀ ਤਰੱਕੀ ਲਈ ਉਨਾਂ ਉੱਤੇ ਭਰੋਸਾ ਕਰਨ ਲਈ ਬੋਰਡ ਅਤੇ ਸ਼ੇਅਰ ਧਾਰਕਾਂ ਦਾ ਧੰਨਵਾਦ ਕੀਤਾ। ਜਿਸ ਤੋਂ ਬਾਅਦ ਬੋਰਡ ਅਤੇ ਨਾਮਿਨੇਸ਼ਨ ਤੇ ਰਿਮੂਨਰੇਸ਼ਨ ਕਮੇਟੀ ਨੇ ਬੋਰਡ ਵਿਚ ਦੋ ਆਜ਼ਾਦ ਡਾਇਰੈਕਟਰਾਂ, ਇੱਕ ਗੈਰ-ਆਜ਼ਾਦ ਡਾਇਰੈਕਟਰ ਅਤੇ ਪੰਜ ਪ੍ਰੋਫੇਸ਼ਨਲ ਪ੍ਰਬੰਧ ਡਾਇਰੈਕਟਰਾਂ ਨੂੰ ਸ਼ਾਮਿਲ ਕਰਕੇ ਕੰਪਨੀ ਦੇ ਮੌਜੂਦਾ ਡਾਇਰੈਕਟਰ ਮੰਡਲ (ਬੋਰਡ) ਦੇ ਵਿਆਪਕ ਆਧਾਰ ਅਤੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ।