Breaking News
Home / ਪੰਜਾਬ / ਸਿੱਖ ਜਥੇਬੰਦੀਆਂ ਵੱਲੋਂ ਸ਼ਿਵ ਸੈਨਾ ਖ਼ਿਲਾਫ਼ ਬਿਆਸ ਪੁਲ ‘ਤੇ ਧਰਨਾ

ਸਿੱਖ ਜਥੇਬੰਦੀਆਂ ਵੱਲੋਂ ਸ਼ਿਵ ਸੈਨਾ ਖ਼ਿਲਾਫ਼ ਬਿਆਸ ਪੁਲ ‘ਤੇ ਧਰਨਾ

Shiv Sena and Sikh Jathebandin News copy copyਸ਼ਿਵ ਸੈਨਾ ਵੱਲੋਂ ਅੰਮ੍ਰਿਤਸਰ ਲਈ ਮਾਰਚ ਰੱਦ ਕੀਤੇ ਜਾਣ ਕਾਰਨ ਟਲਿਆ ਟਕਰਾਅ
ਰਈਆ/ਬਿਊਰੋ ਨਿਊਜ਼
ਹਿੰਦੂ ਸ਼ਿਵ ਸੈਨਾ ਵੱਲੋਂ ਪੰਜਾਬ ਵਿੱਚ ਜਾਗੋ ਰੈਲੀ ਕੱਢਣ ਦੇ ਦਿੱਤੇ ਗਏ ਸੱਦੇ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬਿਆਸ ਦਰਿਆ ਦੇ ਪੁਲ ਦੇ ਦੋਵੇਂ ਪਾਸੇ ਨੰਗੀਆਂ ਕਿਰਪਾਨਾਂ, ਬਰਛੇ ਲਹਿਰਾ ਕੇ ਵਿਰੋਧ ਕੀਤਾ ਗਿਆ। ਸਾਰਾ ਦਿਨ ਮਾਹੌਲ ਤਣਾਅਪੂਰਵਕ ਬਣਿਆ ਰਿਹਾ। ਸੜਕ ਅਤੇ ਦਰਿਆ ਪੁਲ ਦੇ ਦੋਵੇਂ ਪਾਸੇ ਵੱਡੀ ਗਿਣਤੀ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਦੀ ਨਿਗਰਾਨੀ ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਅਤੇ ਦੂਜੇ ਪਾਸੇ ਕਪੂਰਥਲਾ ਦੇ ਐਸ.ਐਸ.ਪੀ. ਕਰ ਰਹੇ ਸਨ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਹਿੰਦੂ ਸ਼ਿਵ ਸੈਨਾ ਵੱਲੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਜਾਗੋ ਰੈਲੀ ਕੱਢਣ ਸਬੰਧੀ ਐਲਾਨ ਕੀਤਾ ਗਿਆ ਸੀ। ਇਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਕਾਰਨ ਹਿੰਦੂ ਸ਼ਿਵ ਸੈਨਾ ਵੱਲੋਂ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਦੂਸਰੇ ਪਾਸੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਹਿੰਦੂ ਸ਼ਿਵ ਸੈਨਾ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਐਲਾਨ ਕੀਤਾ ਗਿਆ ਸੀ ਕਿ ਇਸ ਰੈਲੀ ਨੂੰ ਬਿਆਸ ਪੁਲ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਕਿਰਪਾਨਾਂ, ਬਰਛੇ ਅਤੇ ਮਾਰੂ ਹਥਿਆਰ ਲੈ ਕੇ ਬਿਆਸ ਪੁਲ ਨੇੜੇ ਅਮਾਨਤ ਸਰ ਗੁਰਦੁਆਰੇ ਪੁੱਜੇ ਹੋਏ ਸਨ।
ਇਨ੍ਹਾਂ ਨੇ ਬਿਆਸ ਪੁਲ ਦੇ ਦੋਵੇਂ ਪਾਸੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸ਼ਿਵ ਸੈਨਾ ਆਗੂਆਂ ਨੂੰ ਵੰਗਾਰਿਆ। ਸਿੱਖ ਆਗੂਆਂ ਨੇ ਬਿਆਸ ਪੁਲ ਦੇ ਵਿਚਾਲੇ ਕੁਝ ਮਿੰਟਾਂ ਲਈ ਨੰਗੀਆਂ ਕਿਰਪਾਨ ਲਹਿਰਾ ਕੇ ਧਰਨਾ ਦਿੱਤਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਬਾਕੀ ਸਾਰਾ ਦਿਨ ਆਵਾਜਾਈ ਆਮ ਵਾਂਗ ਚੱਲਦੀ ਰਹੀ ਪਰ ਸਹਿਮ ਦਾ ਮਾਹੌਲ ਬਣਿਆ ਰਿਹਾ। ਇਸ ਮੌਕੇ ਕਪੂਰਥਲਾ ਪੁਲੀਸ ਵੱਲੋਂ ਸੁਭਾਨਪੁਰ ਨਾਕਾ ਲਾ ਕੇ ਹਰੇਕ ਵਾਹਨ ਨੂੰ ਰੋਕ ਕੇ ਬਦਲਵੇਂ ਰਸਤੇ ਅੰਮ੍ਰਿਤਸਰ ਭੇਜਿਆ ਜਾ ਰਿਹਾ ਸੀ। ਸਿੱਖ ਜਥੇਬੰਦੀਆਂ ਵੱਲੋਂ ਕਰੀਬ ਚਾਰ ਵਜੇ ਸਮਾਪਤੀ ਕਰਨ ਉਪਰੰਤ ਲੋਕਾਂ ਅਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …