14.3 C
Toronto
Thursday, September 18, 2025
spot_img
Homeਪੰਜਾਬਟਵਿੱਟਰ ਅਕਾਊਂਟ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਭਾਰਤ 'ਚ ਬੈਨ

ਟਵਿੱਟਰ ਅਕਾਊਂਟ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਭਾਰਤ ‘ਚ ਬੈਨ

ਕਿਸਾਨ ਅੰਦੋਲਨ ਸਮੇਂ ਬਣੇ ਸਨ ਇਹ ਦੋਵੇਂ ਟਵਿੱਟਰ ਅਕਾਊਂਟ
ਚੰਡੀਗੜ੍ਹ/ਬਿਊਰੋ ਨਿਊਜ਼ : ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਗੀਤ ‘ਐਸਵਾਈਐਲ’ ਨੂੰ ਯੂ ਟਿਊਬ ਤੋਂ ਹਟਾਏ ਜਾਣ ਮਗਰੋਂ ਹੁਣ ਕਿਸਾਨ ਅੰਦੋਲਨ ਦੌਰਾਨ ਬਣੇ ਟਵਿੱਟਰ ਅਕਾਊਂਟਸ ‘ਤੇ ਵੀ ਐਕਸ਼ਨ ਹੋਇਆ ਹੈ।
ਭਾਰਤੀ ਕਾਨੂੰਨ ਅਨੁਸਾਰ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟਸ ਨੂੰ ਵੀ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ ਪ੍ਰੰਤੂ ਇਹ ਅਕਾਊਂਟ ਵਿਦੇਸ਼ਾਂ ‘ਚ ਚਲਦੇ ਰਹਿਣਗੇ। ਇਹ ਦੋਵੇਂ ਟਵਿੱਟਰ ਅਕਾਊਂਟ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਸੰਘਰਸ਼ ਦੌਰਾਨ ਬਣੇ ਸਨ। ਇਨ੍ਹਾਂ ਦੋਵੇਂ ਅਕਾਊਂਟਸ ਦੇ ਜਰੀਏ ਅੰਦੋਲਨ ਦੀ ਅਗਵਾਈ ਕਰਨ ਵਾਲਾ ਸੰਯੁਕਤ ਕਿਸਾਨ ਮੋਰਚਾ ਡਿਜੀਟਲ ਪਲੇਟ ਫਾਰਮ ‘ਤੇ ਆਪਣੀ ਗੱਲ ਰੱਖਦਾ ਸੀ। ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟਸ ‘ਤੇ ਲਗਭਗ 5 ਲੱਖ ਫਾਲੋਅਰਜ਼ ਸਨ ਜਦਕਿ ਟਰੈਕਟਰ ਟੂ ਟਵਿੱਟਰ ‘ਤੇ 55 ਹਜ਼ਾਰ ਫਾਲੋਅਰਜ਼ ਸਨ। ਇਨ੍ਹਾਂ ਦੋਵੇਂ ਅਕਾਊਂਟਸ ਦੇ ਜਰੀਏ ਕਿਸਾਨ ਅੰਦੋਲਨ ਦੇ ਸਮੇਂ ਕਿਸਾਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਜਾਂਦਾ ਸੀ ਅਤੇ ਇਨ੍ਹਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਸੀ।
ਟਰੈਕਟਰ ਟੂ ਟਵਿੱਟਰ ਦੇ ਜਰੀਏ ਅੰਦੋਲਨ ਦੇ ਸਮੇਂ ਹਰ ਰੋਜ਼ ਹੈਸ਼ਟੈਗ ਦਿੱਤੇ ਜਾਂਦੇ ਸਨ। ਉਧਰ ਜਲੰਧਰ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਟਵਿੱਟਰ ਅਕਾਊਂਟਸ ਨੂੰ ਬੰਦ ਕਰਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਹਿਣ ‘ਤੇ ਟਵਿੱਟਰ ਇੰਡੀਆ ਵੱਲੋਂ ਇਨ੍ਹਾਂ ਅਕਾਊਂਟਸ ਬੰਦ ਕੀਤਾ ਜਾਣਾ ਸ਼ਰਮਨਾਕ ਹੈ।

RELATED ARTICLES
POPULAR POSTS