ਤਲਵਿੰਦਰ ਸਿੰਘ ਬੁੱਟਰ
ਪਿਛਲੇ ਦਿਨੀਂ ਸ੍ਰੀਅਕਾਲਤਖ਼ਤਸਾਹਿਬ ਦੇ ਜਥੇਦਾਰਗਿਆਨੀਹਰਪ੍ਰੀਤ ਸਿੰਘ ਨੇ ਆਉਂਦੇ ਤਿੰਨਸਾਲਾਂ ਤੱਕ ਸੱਚਖੰਡ ਸ੍ਰੀਹਰਿਮੰਦਰਸਾਹਿਬਵਿਖੇ ਪੂਰਨਰੂਪ ‘ਚ ਤੰਤੀ ਸਾਜ਼ਾਂ ਨਾਲਕੀਰਤਨਦੀ ਪੁਰਾਤਨ ਪਰੰਪਰਾ ਨੂੰ ਸੁਰਜੀਤ ਕਰਨਅਤੇ ਹਾਰਮੋਨੀਅਮ, ਗੁਰਬਾਣੀ ਕੀਰਤਨਲਈ ਜਿਸ ਦੀਵਰਤੋਂ ਵੀਹਵੀਂ ਸਦੀ ਦੌਰਾਨ ਸ਼ੁਰੂ ਹੋਈ, ਨੂੰ ਸਮਾਂ ਪਾ ਕੇ ਸ੍ਰੀਹਰਿਮੰਦਰਸਾਹਿਬਵਿਚੋਂ ਬਾਹਰਕਰਨਦੀ ਗੱਲ ਆਖੀ ਹੈ।ਜਥੇਦਾਰਸ੍ਰੀਅਕਾਲਤਖ਼ਤਸਾਹਿਬਵਲੋਂ ਸ੍ਰੀਹਰਿਮੰਦਰਸਾਹਿਬਵਿਖੇ ਸਿਰਫ਼ਤੰਤੀ ਸਾਜ਼ਾਂ ਨਾਲ ਹੀ ਕੀਰਤਨਦੀਮਰਯਾਦਾਬਹਾਲਕਰਨ ਦੇ ਫ਼ੈਸਲੇ ਦੀ ਕੀ ਮਹੱਤਤਾ ਹੈ, ਤੰਤੀ ਸਾਜ਼ ਕੀ ਹਨ, ਇਹ ਸਾਜ਼ ਪ੍ਰਣਾਲੀਕਦੋਂ ਤੋਂ ਅਲੋਪ ਹੋਈ ਅਤੇ ਇਸ ਨੂੰ ਬਹਾਲਕਰਨਲਈ ਕੀ-ਕੀ ਯਤਨਕਰਨੇ ਪੈਣਗੇ? ਹਥਲੇ ਲੇਖ ‘ਚ ਅਸੀਂ ਇਨ੍ਹਾਂ ਤਮਾਮ ਪੱਖਾਂ ‘ਤੇ ਸੰਖੇਪਝਾਤਮਾਰਨਦੀਕੋਸ਼ਿਸ਼ਕਰਾਂਗੇ।
ਕੀਰਤਨ ਕੀ ਹੈ?
‘ਗੁਰਸ਼ਬਦ ਰਤਨਾਗਰਮਹਾਨਕੋਸ਼’ ਦੇ ਕਰਤਾਭਾਈਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਮਤਿ ਵਿਚਰਾਗ ਸਹਿਤਕਰਤਾਰ ਦੇ ਗੁਣ ਗਾਉਣ ਦਾਨਾਉਂ ‘ਕੀਰਤਨ’ਹੈ। ਗੁਰਬਾਣੀ ਕੀਰਤਨਦੀਪਰੰਪਰਾਸ੍ਰੀ ਗੁਰੂ ਨਾਨਕਦੇਵ ਜੀ ਨੇ ਆਰੰਭਕੀਤੀ ਸੀ। ਗੁਰੂ ਸਾਹਿਬ ਖ਼ੁਦ ਕੀਰਤਨਕਰਦੇ ਅਤੇ ਭਾਈਮਰਦਾਨਾਰਬਾਬਵਜਾਉਂਦਾ।ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰਭਾਈਸਾਦੂ ਤੇ ਭਾਈਬਾਦੂਰਬਾਬੀਕੀਰਤਨਕਰਦੇ ਰਹੇ।ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨਦੇਵ ਜੀ ਦੇ ਸਮੇਂ ਭਾਈ ਸੱਤਾ ਤੇ ਭਾਈਬਲਵੰਡਕੀਰਤਨਦੀਸੇਵਾਕਰਦੇ ਰਹੇ।
ਸ੍ਰੀ ਗੁਰੂ ਅਰਜਨਦੇਵ ਜੀ ਨੇ ਸੱਚਖੰਡ ਸ੍ਰੀਹਰਿਮੰਦਰਸਾਹਿਬਦੀਸਥਾਪਨਾਕਰਕੇ ਸਿੱਖੀ ਦੀ ਮੌਲਿਕ ਸੰਗੀਤਪਰੰਪਰਾ ਨੂੰ ਮਰਿਯਾਦਾਬੱਧ ਕਾਰਜਸ਼ੀਲਤਾਅਤੇ ਸਥਾਪਤੀਬਖ਼ਸ਼ੀ। ਗੁਰੂ ਜੀ ਆਪਵੀਸਿਰੰਦੇ ਨਾਲਕੀਰਤਨਕਰਦੇ ਰਹੇ।ਸ੍ਰੀ ਗੁਰੂ ਹਰਿਗੋਬਿੰਦਸਾਹਿਬ ਜੀ ਦੇ ਸਮੇਂ ਭਾਈਬਾਬਕਰਬਾਬੀ ਜੋ ਢਾਡੀਬਣ ਕੇ ਸ੍ਰੀਅਕਾਲਤਖ਼ਤਸਾਹਿਬ ਦੇ ਸਾਹਮਣੇ ਸੂਰਬੀਰਾਂ ਦੀਆਂ ਵਾਰਾਂ ਗਾਉਂਦਾਰਿਹਾ ਹੈ, ਕਈ ਇਤਿਹਾਸਕਾਰਾਂ ਦਾਵਿਚਾਰ ਹੈ ਕਿ ਭਾਈਬਾਬਕ ਕਈ ਸਾਲਾਂ ਤੱਕ ਸ੍ਰੀਹਰਿਮੰਦਰਸਾਹਿਬ ਦੇ ਅੰਦਰਕੀਰਤਨਵੀਕਰਦਾਰਿਹਾਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰਵਿਚਭਾਈ ਸੱਦੂ ਤੇ ਭਾਈ ਮੱਦੂ ਆਸਾ ਜੀ ਦੀਵਾਰਦਾਕੀਰਤਨਕਰਦੇ ਸਨ।
‘ਸੱਦੂ ਮੱਦੂ ਆਸਾ ਵਾਰ।ਕੀਰਤਨਕਰਤੇ ਰਾਗੁ ਸੁਧਾਰ।’
ਮਹਾਰਾਜਾਰਣਜੀਤ ਸਿੰਘ ਦੇ ਵੇਲੇ ਰਾਗੀਭਾਈਮਨਸ਼ਾ ਸਿੰਘ, ਭਾਈਹੀਰਾ ਸਿੰਘ, ਭਾਈ ਗਰਜਾ ਸਿੰਘ, ਭਾਈਦੇਸਾ, ਭਾਈਬੂੜਾ ਜੀ ਅਤੇ ਰਾਗੀਪ੍ਰੇਮ ਸਿੰਘ ਦਾਜ਼ਿਕਰਮਿਲਦਾਹੈ।
ਕੀ ਹੁੰਦੇ ਹਨਤੰਤੀ ਸਾਜ਼?
ਰਾਗ-ਬੱਧ ਗੁਰਬਾਣੀ ਨੂੰ ਸੁਰ ਦੇ ਨਾਲਮਿਲਾ ਕੇ ਗਾਉਣ ਲਈ ਗੁਰੂ ਸਾਹਿਬਾਨ ਨੇ ਰਬਾਬ, ਸਿਰੰਦਾ, ਤਾਊਸ, ਦਿਲਰੁਬਾ ਅਤੇ ਤਾਨਪੁਰਾ ਦੀਵਰਤੋਂ ਕੀਤੀ।ਇਨ੍ਹਾਂ ਦੇ ਨਾਲਸੁਰਾਂ ਨੂੰ ਤਾਲਦੇਣਲਈ ਮ੍ਰਿਦੰਗ, ਪਖਾਵਜਅਤੇ ਢੋਲਕਵਰਤੇ ਜਾਂਦੇ ਰਹੇ। ਇਹ ਸਾਰੇ ਸਾਜ਼ ਤਾਰ (ਤੰਤੀ) ਨਾਲ ਵਜਾਉਣ ਵਾਲੇ ਹੋਣਕਾਰਨ’ਤੰਤੀ ਸਾਜ਼’ ਅਖਵਾਏ।’ਸ੍ਰੀਹਰਿਮੰਦਰਸਾਹਿਬਦਾ ਸੁਨਹਿਰੀ ਇਤਿਹਾਸ’ਵਿਚਗਿਆਨੀਕਿਰਪਾਲ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬਾਨ ਤੋਂ ਮਗਰੋਂ ਰਾਗੀ ਸਿੰਘ ਤੰਬੂਰਾ, ਦੋਤਾਰਾ, ਸਿਤਾਰਅਤੇ ਚੌਤਾਰਾ ਦੀਵਰਤੋਂ ਵੀਕਰਦੇ ਰਹੇ ਪਰਸ੍ਰੀਹਰਿਮੰਦਰਸਾਹਿਬ ਦੇ ਅੰਦਰਬੰਸਰੀ, ਨਗੋਜ਼ੇ, ਇਕਤਾਰਾਅਤੇ ਸਾਰੰਗੀ ਵਰਗੇ ਸਾਜ਼ ਵਜਾਉਣ ਦੀ ਸ਼ੁਰੂ ਤੋਂ ਮਨਾਹੀਹੈ।
ਕਿੰਜ ਅਲੋਪ ਹੋਈ ਤੰਤੀ ਸਾਜ਼ ਪ੍ਰਣਾਲੀ?
ਜਰਮਨਦਾਈਜਾਦ ਹੋਇਆ ਹਾਰਮੋਨੀਅਮ 1874 ਈਸਵੀ ਦੇ ਆਸ-ਪਾਸਭਾਰਤ ਆਇਆ। ਸਿੱਖਣਾ ਤੇ ਵਜਾਉਣਾ ਸੌਖਾ ਹੋਣਕਾਰਨਰਾਗੀ ਸਿੰਘਾਂ ਨੇ ਵੀਹਾਰਮੋਨੀਅਮਅਪਣਾਲਿਆ।ਨਤੀਜੇ ਵਜੋਂ ਇਹ ਸਾਜ਼ ਸ੍ਰੀਹਰਿਮੰਦਰਸਾਹਿਬਵਿਖੇ ਕੀਰਤਨਲਈਵਰਤੋਂ ਵਿਚ ਆਉਣ ਲੱਗਾ। ਸੰਗੀਤ ਦੇ ਉਸਤਾਦਾਂ ਦੀ ਸੰਗਤ ਵਿਚ ਸਾਲਾਂ-ਬੱਧੀ ਮਿਹਨਤਕਰਕੇ ਤੰਤੀ-ਸਾਜ਼ਾਂ ਨਾਲਰਾਗਾਂ ‘ਚ ਪ੍ਰਬੀਨਬਣਨਦਾ ਰੁਝਾਨ ਖ਼ਤਮ ਹੋ ਗਿਆ। ਨਤੀਜੇ ਵਜੋਂ ਕੀਰਤਨਦੀ ਪੁਰਾਤਨ ਤੇ ਮੌਲਿਕ ਸ਼ੈਲੀਅਲੋਪਹੋਣੀ ਸ਼ੁਰੂ ਹੋ ਗਈ ਅਤੇ ਇਲਾਹੀਕੀਰਤਨਪਹਿਲਾਂ ਰਾਗਾਂ ਤੋਂ ਰੀਤਾਂ ਅਤੇ ਫਿਰਫ਼ਿਲਮੀ ਧੁਨਾਂ ‘ਤੇ ਹੋਣਾ ਸ਼ੁਰੂ ਹੋ ਗਿਆ। ਹਾਲਾਂਕਿਹਾਰਮੋਨੀਅਮਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਗਾਉਣ ਦੇ ਆਦੇਸ਼ਂਰਾਗੁ ਅਤੇ ਧੁਨੀ’ਤੇ ਕੀਰਤਨਕਰਨਲਈਵੀਕਾਰਗਰਨਹੀਂ ਹੈ ਪਰ ਇਸ ਦੇ ਬਾਵਜੂਦਪਿਛਲੀ ਪੌਣੀ ਸਦੀ ਦੌਰਾਨ ਹਾਰਮੋਨੀਅਮ ਨੇ ਸ੍ਰੀਹਰਿਮੰਦਰਸਾਹਿਬਵਿਚਪ੍ਰਵੇਸ਼ਕਰਨ ਤੋਂ ਬਾਅਦਤੰਤੀ ਸਾਜ਼ ਅਲੋਪਕਰ ਦਿੱਤੇ ਅਤੇ ਰਬਾਬੀ ਤੇ ਤੰਤੀ ਸਾਜ਼ਾਂ ਦੇ ਮਾਹਿਰਗ਼ਾਇਬ ਹੋ ਗਏ।
ਕੀਰਤਨ ਦੇ ਮਿਆਰ ‘ਚ ਗਿਰਾਵਟ ਆਈ
ਪਦਮਸ੍ਰੀਮਰਹੂਮਰਾਗੀਭਾਈਨਿਰਮਲ ਸਿੰਘ ਖ਼ਾਲਸਾਜ਼ਿਕਰਕਰਦੇ ਹੁੰਦੇ ਸਨ ਕਿ ਇਕ ਵਾਰ ਸੰਗੀਤ ਜਗਤ ਦੇ ਉਸਤਾਦਛੋਟੇ ਗ਼ੁਲਾਮਅਲੀ ਖਾਂ (ਪਾਕਿਸਤਾਨ) ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਕਰਨ ਆਏ ਤਾਂ ਪਰਿਕਰਮਾਵਿਚਦਾਖ਼ਲ ਹੁੰਦਿਆਂ ਹੀ ਉਨ੍ਹਾਂ ਇੱਥੇ ਕੀਰਤਨਕਾਰਾਂ ਦੇ ਮਿਆਰ ‘ਚ ਆਈ ਗਿਰਾਵਟ ਤੋਂ ਨਿਰਾਸ਼ ਹੁੰਦਿਆਂ ਆਖਿਆ ਸੀ ਕਿ ਗੁਰੂ ਨਾਨਕਦਾ ਇਹ ਦਰ ਤਾਂ ਏਨਾ ਵੱਡਾ ਤੇ ਸੰਗੀਤ ਦੀ’ਆਦਿ ਤੇ ਅਮੁੱਕ ਧਾਰਾ’ ਹੈ ਕਿ ਇੱਥੋਂ ਦੇ ਰਾਗ ਧਨੀਕੀਰਤਨਕਾਰਾਂ ਅੱਗੇ ਗਾਉਣ ਤੋਂ ਹਿੰਦੁਸਤਾਨ ਦੇ ਵੱਡੇ-ਵੱਡੇ ਗਵੱਈਏ ਕੰਨ੍ਹ ਭੰਨਦੇ ਹੁੰਦੇ ਸਨਪਰ ਅੱਜ ਇਹ ਮਿਆਰਏਨਾਨੀਵਾਂ ਕਿਉਂ ਡਿੱਗ ਪਿਆ ਹੈ ਕਿ ਰਾਗ, ਸੁਰ, ਤਾਲਦੀਵੀਪੂਰੀਤਰ੍ਹਾਂ ਸੋਝੀ ਨਾ ਰੱਖਣ ਵਾਲੇ ਇੱਥੇ ਕੀਰਤਨਕਰਰਹੇ ਹਨ।
ਇਹ ਲੋੜ ਸਿੱਖ ਜਗਤਵਿਚਵੀਪਿਛਲੇ ਸਮੇਂ ਤੋਂ ਲਗਾਤਾਰ ਜ਼ੋਰ ਫੜਦੀ ਜਾ ਰਹੀ ਸੀ ਕਿ ਸੱਚਖੰਡ ਸ੍ਰੀਹਰਿਮੰਦਰਸਾਹਿਬਦੀ ਮੌਲਿਕ ਮਰਯਾਦਾ ਜੋ ਕਿ ਪੰਜਵੇਂ ਪਾਤਸ਼ਾਹਸ੍ਰੀ ਗੁਰੂ ਅਰਜਨਦੇਵ ਜੀ ਨੇ ਆਪ ਬੱਧੀ ਸੀ, ਨੂੰ ਮੂਲਰੂਪਵਿਚ ਸੁਰਜੀਤ ਰੱਖਣ ਲਈ, ਇੱਥੇ ਕੀਰਤਨਦੀ ਪੁਰਾਤਨ ਗਾਇਨਸ਼ੈਲੀ ਤੇ ਸਾਜ਼ਾਂ ਦੀਪਰੰਪਰਾ ਨੂੰ ਬਹਾਲਕਰਨਾਚਾਹੀਦਾ ਹੈ ਅਤੇ ਤੰਤੀ ਸਾਜ਼ਾਂ ਨੂੰ ਪ੍ਰਮੁੱਖਤਾ ਦੇਣਲਈਹਾਰਮੋਨੀਅਮ ਨੂੰ ਪਾਸੇ ਕਰਨਾਪਵੇਗਾ। ਕਿਉਂਕਿ ਦਹਾਕਾਪਹਿਲਾਂ ਸ਼੍ਰੋਮਣੀਕਮੇਟੀ ਨੇ ਪ੍ਰੋ. ਕਰਤਾਰ ਸਿੰਘ (ਮਰਹੂਮ) ਦੀਦੇਖ-ਰੇਖਹੇਠ ਸੱਚਖੰਡ ਸ੍ਰੀਹਰਿਮੰਦਰਸਾਹਿਬਵਿਖੇ ਰਾਗਾਂ ਤੇ ਤੰਤੀ ਸਾਜ਼ਾਂ ਵਿਚਕੀਰਤਨ ਨੂੰ ਉਤਸ਼ਾਹਿਤਕਰਨਲਈ ਅੰਮ੍ਰਿਤ ਵੇਲੇ ਆਸਾ ਦੀਵਾਰ, ਬਿਲਾਵਲੁ ਦੀ ਚੌਂਕੀ ਅਤੇ ਸ਼ਾਮ ਨੂੰ ਸੋਦਰੁ ਦੀ ਚੌਂਕੀ ਵੇਲੇ ਤੰਤੀ ਸਾਜ਼ਾਂ ਦੀਮਰਯਾਦਾ ਸੁਰਜੀਤ ਕਰਵਾਈ ਸੀ ਪਰਇਨ੍ਹਾਂ ਵਿਚਵੀਰਾਗੀਜਥੇ ਤੰਤੀ ਸਾਜ਼ਾਂ ਨੂੰ ਖ਼ੁਦ ਬਹੁਤ ਘੱਟ ਵਜਾਉਂਦੇ ਹਨ, ਸਗੋਂ ਦਿਲਰੁਬਾਵਜਾਉਣਵਾਲਾ ਇਕ ਵੱਖਰਾ ਸਾਜ਼ਿੰਦਾ ਸਿੰਘ ਜਥੇ ‘ਚ ਸ਼ਾਮਲ ਹੁੰਦਾ ਹੈ। ਕਾਰਨ ਇਹ ਹੈ ਕਿ ਤੰਤੀ ਸਾਜ਼ਾਂ ‘ਤੇ ਸਾਲਾਂ-ਬੱਧੀ ਮਿਹਨਤਅਤੇ ਰਿਆਜ਼ ਦੀਲੋੜ ਹੁੰਦੀ ਹੈ ਜਦੋਂਕਿ ਹਾਰਮੋਨੀਅਮ’ਤੇ ਕੀਰਤਨ ਕੁਝ ਹੀ ਮਹੀਨਿਆਂ ਵਿਚਵੀ ਸਿੱਖਣਾ ਅਸੰਭਵਨਹੀਂ ਹੈ।
ਕਿਵੇਂ ਪ੍ਰਫੁਲਿਤ ਹੋਵੇ ਮੌਲਿਕ ਕੀਰਤਨਸ਼ੈਲੀ?
ਭਾਵੇਂਕਿ ਜਥੇਦਾਰਸ੍ਰੀਅਕਾਲਤਖ਼ਤਸਾਹਿਬ ਨੇ ਸ੍ਰੀਹਰਿਮੰਦਰਸਾਹਿਬਵਿਖੇ ਕੀਰਤਨਲਈਹਾਰਮੋਨੀਅਮਦੀਵਰਤੋਂ ਬੰਦਕਰਨਅਤੇ ਪੂਰਨ ਤੌਰ ‘ਤੇ ਤੰਤੀ ਸਾਜ਼ਾਂ ਨਾਲਕੀਰਤਨਪਰੰਪਰਾਦੀ ਸੁਰਜੀਤੀ ਲਈਤਿੰਨਸਾਲਦਾਸਮਾਂ ਦਿੱਤਾ ਹੈ ਤਾਂ ਜੋ ਸਾਰੇ ਰਾਗੀਜਥੇ ਤੰਤੀ ਸਾਜ਼ਾਂ ਨਾਲਕੀਰਤਨਸਿਖਲਾਈਹਾਸਲਕਰਸਕਣ, ਪਰਪੰਥਅੰਦਰਤੰਤੀ ਸਾਜ਼ਾਂ ਨਾਲਕੀਰਤਨਕਰਨਵਾਲੇ ਜਥਿਆਂ ਪ੍ਰਤੀ ਬੇਰੁਖ਼ੀ ਭਰਿਆ ਰਵੱਈਆ ਖ਼ਤਮਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤੇ ਬਗ਼ੈਰ, ਤੰਤੀ ਸਾਜ਼ ਪ੍ਰਣਾਲੀ ਨੂੰ ਪ੍ਰਜ੍ਵਲਿਤਨਹੀਂ ਕੀਤਾ ਜਾ ਸਕਦਾ। ਕਿਉਂਕਿ ਸਰੋਤਿਆਂ ਵਿਚਕੰਨ-ਰਸਭਾਰੂਹੋਣਅਤੇ ਪ੍ਰਬੰਧਕਾਂ ਵਿਚ ਇੱਛਾ-ਸ਼ਕਤੀ ਦੀਘਾਟਹੋਣਕਾਰਨ, ਸ੍ਰੀਹਰਿਮੰਦਰਸਾਹਿਬ ਦੇ ਹਜ਼ੂਰੀਰਾਗੀਜਥਿਆਂ ਵਿਚੋਂ ਜਿਹੜੇ ਉਂਗਲਾਂ ‘ਤੇ ਗਿਣਨ ਜੋਗੇ ਜਥੇ ਤੰਤੀ ਸਾਜ਼ਾਂ ਦੇ ਮਾਹਿਰਹਨ, ਉਹ ਵੀ ਹੁਣ ਤੱਕ ਨਿਰਾਸ਼ਾ ਦੇ ਸ਼ਿਕਾਰ ਹੀ ਰਹੇ ਹਨ।
ਹਾਰਮੋਨੀਅਮਨਾਲਕੀਰਤਨਵਿਚ ਮੁਹਾਰਤ ਕੋਈ ਵੀ ਸੰਗੀਤਵਿਦਿਆਰਥੀਸਾਲ-ਡੇਢਸਾਲਵਿਚ ਸਹਿਜੇ ਹੀ ਕਰਸਕਦਾ ਹੈ ਜਦੋਂਕਿ ਤੰਤੀ ਸਾਜ਼ਾਂ ਵਿਚ ਮੁਹਾਰਤ ਲਈਦਹਾਕਿਆਂ ਦੀਸਿਖਲਾਈਅਤੇ ਦਿਨ-ਰਾਤ ਦੇ ਰਿਆਜ਼ ਦੀਲੋੜ ਹੁੁੰਦੀ ਹੈ। ਇਸ ਕਰਕੇ ਪੰਥਕਸੰਸਥਾਵਾਂ ਤੇ ਸੰਗਤ ‘ਚ ਤੰਤੀ ਸਾਜ਼ਾਂ ਦੇ ਮਾਹਿਰਰਾਗੀਆਂ ਪ੍ਰਤੀਵਿਸ਼ੇਸ਼ਸਤਿਕਾਰਅਤੇ ਸਨਮਾਨਬਹਾਲਕੀਤੇ ਬਗ਼ੈਰਅਤੇ ਉਨ੍ਹਾਂ ਦੀ ਉਪਜੀਵਕਾ ਨੂੰ ਸੁਰੱਖਿਅਤ ਕੀਤੇ ਬਗ਼ੈਰ, ਗੁਰਮਤਿ ਦੀ ਮੌਲਿਕ ਕੀਰਤਨਸ਼ੈਲੀ ਨੂੰ ਪ੍ਰਫੁਲਿਤ ਕਰਨਾਅਸੰਭਵਹੈ।
ੲੲੲ