Breaking News
Home / ਪੰਜਾਬ / ਲੁਧਿਆਣਾ ‘ਚ ਲੱਗਿਆ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਦਰੱਖਤ

ਲੁਧਿਆਣਾ ‘ਚ ਲੱਗਿਆ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਦਰੱਖਤ

ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਗਿੱਲ ਰੋਡ ਜੀਐੱਨਆਈ ਕਾਲਜ ਨੇੜੇ ਸੀਐੱਸਆਈਆਰ ਕੈਂਪਸ ਵਿੱਚ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ) ਤੇ ਸੈਂਟਰਲ ਮਕੈਨਿਕਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਸੀਐੱਮਈਆਰਆਈ) ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ‘ਸੋਲਰ ਟ੍ਰੀ’ ਦਾ ਉਦਘਾਟਨ ਕੀਤਾ ਗਿਆ। ਇਹ ਦਰੱਖਤ 309.83 ਵਰਗ ਮੀਟਰ ਵਿੱਚ ਬਣਿਆ ਹੈ, ਜਿਸ ਤੋਂ ਸਾਲਾਨਾ 60 ਹਜ਼ਾਰ ਯੂਨਿਟ ਤੋਂ ਵੱਧ ਬਿਜਲੀ ਪੈਦਾ ਹੋਵੇਗੀ। ਇਸ ‘ਤੇ 40 ਲੱਖ ਰੁਪਏ ਖਰਚਾ ਆਇਆ ਹੈ। ਇਸ ਦਾ ਰਸਮੀ ਉਦਘਾਟਨ ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਸੀਐੱਸਆਈਆਰ ਦੇ ਨਿਰਦੇਸ਼ਕ ਪ੍ਰੋਫੈਸਰ ਹਰੀਸ਼ ਰਿਹਾਨੀ ਅਤੇ ਪ੍ਰੋਫੈਸਰ ਐੱਮ.ਕੇ ਝਾਅ ਤੇ ਪ੍ਰੋਫੈਸਰ ਐੱਨ ਤੇਜਾ ਪ੍ਰਕਾਸ਼ ਖਾਸ ਤੌਰ ‘ਤੇ ਮੌਜੂਦ ਸਨ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …