-11.9 C
Toronto
Sunday, February 1, 2026
spot_img
Homeਪੰਜਾਬਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਹੋਇਆ ਕਰੋਨਾ

ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਹੋਇਆ ਕਰੋਨਾ

ਖੁਦ ਨੂੰ ਘਰ ‘ਚ ਹੀ ਕੀਤਾ ਇਕਾਂਤਵਾਸ
ਜਲੰਧਰ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿੰਨਰ ਗੇਂਦਬਾਜ਼ ਹਰਭਜਨ ਸਿੰਘ ਵੀ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਖੁਦ ਹਰਭਜਨ ਸਿੰਘ ਨੇ ਵੱਲੋਂ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਖੁਦ ਨੂੰ ਆਪਣੇ ਘਰ ਵਿਚ ਹੀ ਇਕਾਤਵਾਸ ਕਰ ਲਿਆ ਅਤੇ ਸਾਰੀਆਂ ਲੋੜੀਦੀਆਂ ਸਾਵਧਾਨੀਆਂ ਵਰਤ ਰਹੇ ਹਨ। ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਹਲਕੇ ਲੱਛਣਾਂ ਨਾਲ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ ਅਤੇ ਮੈਂ ਖੁਦ ਨੂੰ ਘਰ ‘ਚ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਮੇਰੇ ਸੰਪਰਕ ਵਿਚ ਆਏ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਤੋਂ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਉਧਰ ਇਸ ਬਾਰ ਆਸਟਰੇਲੀਆ ‘ਚ ਖੇਡੇ ਜਾਣ ਵਾਲੇ ਟੀ-20 ਕ੍ਰਿਕਟ ਵਰਲਡ ਕੱਪ ਦੇ ਪ੍ਰੋਗਰਾਮ ਦਾ ਵੀ ਆਈਸੀਸੀ ਨੇ ਅੱਜ ਐਲਾਨ ਕਰ ਦਿੱਤਾ। ਇਸ ਪ੍ਰੋਗਰਾਮ ਅਨੁਸਾਰ ਵਰਲਡ ਕੱਪ ਦਰਮਿਆਨ ਭਾਰਤ ਆਪਣਾ ਪਹਿਲਾ ਮੁਕਾਬਲਾ ਪਾਕਿਸਤਾਨ ਦੇ ਖਿਲਾਫ਼ 23 ਅਕਤੂਬਰ ਨੂੰ ਮੈਲਬਰਨ ਦੇ ਕ੍ਰਿਕਟ ਗਰਾਊਂਡ ਵਿਚ ਖੇਡੇਗਾ। ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 16 ਅਕਤੂਬਰ ਨੂੰ ਹੋਵੇਗੀ ਜਦਕਿ ਫਾਈਨਲ ਮੁਕਾਬਲਾ 13 ਨਵੰਬਰ ਨੂੰ ਮੈਲਬਰਨ ‘ਚ ਖੇਡਿਆ ਜਾਵੇਗਾ।

 

RELATED ARTICLES
POPULAR POSTS