Breaking News
Home / ਪੰਜਾਬ / ਬੈਂਸ ਭਰਾਵਾਂ ਦਾ ਭਾਜਪਾ ਨਾਲੋਂ ਟੁੱਟਿਆ ਗੱਠਜੋੜ

ਬੈਂਸ ਭਰਾਵਾਂ ਦਾ ਭਾਜਪਾ ਨਾਲੋਂ ਟੁੱਟਿਆ ਗੱਠਜੋੜ

ਸੀਟਾਂ ਨੂੰ ਲੈ ਕੇ ਭਾਜਪਾ ਤੇ ਬੈਂਸ ਭਰਾਵਾਂ ‘ਚ ਨਹੀਂ ਬਣ ਸਕੀ ਸਹਿਮਤੀ
ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਨਾਲ ਹੋਇਆ ਗੱਠਜੋੜ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਸ ਭਰਾਵਾਂ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸੀਟਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਲੋਕ ਇਨਸਾਫ਼ ਪਾਰਟੀ ਵੱਲੋਂ 15 ਤੋਂ 18 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਭਾਜਪਾ ਵੱਲੋਂ ਬੈਂਸ ਭਰਾਵਾਂ ਨੂੰ 5 ਸੀਟਾਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਭਾਜਪਾ ਅਤੇ ਬੈਂਸ ਦਰਮਿਆਨ ਗੱਲ ਨਹੀਂ ਬਣ ਸਕੀ। ਹੁਣ ਬੈਂਸ ਭਰਾ ਗੱਠਜੋੜ ਤੋਂ ਅਲੱਗ ਹੋ ਕੇ ਆਪਣੇ ਦਮ ‘ਤੇ ਹੀ ਚੋਣ ਅਖਾੜੇ ਵਿਚ ਉਤਰਨਗੇ। ਲੋਕ ਇਨਸਾਫ਼ ਪਾਰਟੀ ਦੇ ਨਾਲ ਇਸ ਕਰਕੇ ਵੀ ਪੇਚ ਫਸਿਆ ਕਿ ਜਿੱਥੋਂ-ਜਿਥੋਂ ਉਹ ਆਪਣੇ ਆਗੂਆਂ ਲਈ ਟਿਕਟਾਂ ਮੰਗ ਰਹੇ ਸਨ, ਉਨ੍ਹਾਂ ਸਾਰੀਆਂ ਸੀਟਾਂ ‘ਤੇ ਭਾਜਪਾ ਪਹਿਲਾਂ ਹੀ ਆਪਣੇ ਉਮੀਦਵਾਰ ਤਹਿ ਕਰ ਚੁੱਕੀ ਹੈ। ਭਾਜਪਾ ਨੇ ਬੈਂਸ ਭਰਾਵਾਂ ਨੂੰ ਦੂਜੀਆਂ ਸੀਟਾਂ ਤੋਂ ਆਪਣੇ ਪੰਜ ਉਮੀਦਵਾਰ ਖੜ੍ਹੇ ਕਰਨ ਦਾ ਆਫ਼ਰ ਦਿੱਤਾ ਸੀ ਪ੍ਰੰਤੂ ਬੈਂਸ ਭਰਾ ਆਪਣੀਆਂ ਸੀਟਾਂ ਵਧਾਉਣ ਵਾਲੇ ਸਟੈਂਡ ‘ਤੇ ਅੜੇ ਰਹੇ ਅਤੇ ਸਹਿਮਤੀ ਨਹੀਂ ਬਣ ਸਕੀ। ਧਿਆਨ ਰਹੇ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕ ਹਨ ਅਤੇ ਉਹ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੋਵੇਂ ਸਕੇ ਭਰਾ ਹਨ।

 

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …