Breaking News
Home / ਪੰਜਾਬ / ਕੇਂਦਰੀ ਮੰਤਰੀ ਅਰਜੁਨ ਮੇਘਵਾਲ ਨੇ ਲਾਂਚ ਕੀਤੇ ਪਾਪੜ

ਕੇਂਦਰੀ ਮੰਤਰੀ ਅਰਜੁਨ ਮੇਘਵਾਲ ਨੇ ਲਾਂਚ ਕੀਤੇ ਪਾਪੜ

Image Courtesy :punjabitribuneonline

ਕਿਹਾ – ‘ਭਾਬੀ ਜੀ ਪਾਪੜ ਖਾਓ ਕਰੋਨਾ ਭਜਾਓ’
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰੀ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੇਘਵਾਲ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਉਨ੍ਹਾਂ ਨੇ ‘ਭਾਬੀ ਜੀ ਪਾਪੜ’ ਬ੍ਰਾਂਡ ਨਾਮ ਨਾਲ ਪਾਪੜ ਲਾਂਚ ਕੀਤੇ ਹਨ। ਉਹ ਦਾਅਵਾ ਕਰ ਰਹੇ ਹਨ ਕਿ ਇਹ ਪਾਪੜ ਖਾਣ ਨਾਲ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੋਵੇਗੀ ਜੋ ਕਰੋਨਾ ਵਾਇਰਸ ਨਾਲ ਲੜਨ ਵਿਚ ਸਹਾਇਤਾ ਕਰੇਗੀ। ਮੰਤਰੀ ਨੇ ‘ਪਾਪੜ’ ਉਤਪਾਦਨ ਨੂੰ ਭਾਜਪਾ ਸਰਕਾਰ ਦੇ ਆਤਮ ਨਿਰਭਰ ਭਾਰਤ ਅਭਿਆਨ ਨਾਲ ਜੋੜਿਆ। ਉਨ੍ਹਾਂ ਬੜੇ ਫਖ਼ਰ ਨਾਲ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਨਾਲ ਹੀ ਭਾਰਤ ਇਸ ਅਭਿਆਨ ਵਿੱਚ ਅੱਗੇ ਵੱਧ ਰਿਹਾ ਹੈ। ਟਵਿੱਟਰ ‘ਤੇ ਪੋਸਟ ਕੀਤੇ ਵੀਡੀਓ ਸੰਦੇਸ਼ ਵਿਚ ਮੇਘਵਾਲ ਨੇ ‘ਭਾਬੀ ਜੀ ਪਾਪੜ’ ਹੱਥ ਵਿਚ ਫੜਿਆ ਹੋਇਆ ਹੈ ਅਤੇ ਇਸ ਦੇ ਗੁਣਾਂ ਨੂੰ ਬੜੇ ਚਾਅ ਨਾਲ ਦੱਸ ਰਹੇ ਹਨ।

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …