20.1 C
Toronto
Friday, September 11, 2026
spot_img
Homeਪੰਜਾਬਕਾਂਗਰਸ ਹਾਈ ਕਮਾਂਡ ਨੇ ‘ਇਕ ਪਰਿਵਾਰ ਇਕ ਟਿਕਟ’ ਫਾਰਮੂਲੇ ’ਤੇ ਲਾਈ ਮੋਹਰ

ਕਾਂਗਰਸ ਹਾਈ ਕਮਾਂਡ ਨੇ ‘ਇਕ ਪਰਿਵਾਰ ਇਕ ਟਿਕਟ’ ਫਾਰਮੂਲੇ ’ਤੇ ਲਾਈ ਮੋਹਰ

ਕਾਂਗਰਸ ਹਾਈ ਕਮਾਂਡ ਨੇ ‘ਇਕ ਪਰਿਵਾਰ ਇਕ ਟਿਕਟ’ ਫਾਰਮੂਲੇ ’ਤੇ ਲਾਈ ਮੋਹਰਮੁੱਖ ਮੰਤਰੀ ਚੰਨੀ ਦਾ ਭਰਾ ਤੇ ਰਾਣਾ ਗੁਰਜੀਤ ਦਾ ਮੁੰਡਾ ਵੀ ਪੇਸ਼ ਕਰ ਰਿਹਾ ਸੀ ਦਾਅਵੇਦਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਨੂੰ ਝਟਕਾ ਦਿੰਦਿਆਂ ਫੈਸਲਾ ਕੀਤਾ ਹੈ ਕਿ ਇਕ ਪਰਿਵਾਰ ’ਚ ਸਿਰਫ਼ ਇਕ ਹੀ ਟਿਕਟ ਦਿੱਤੀ ਜਾਵੇਗੀ। ਇਹ ਫੈਸਲਾ ਦਿੱਲੀ ’ਚ ਕਾਂਗਰਸ ਸਕਰੀਨਿੰਗ ਕਮੇਟੀ ਦੀ ਮੀਟਿੰਗ ’ਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਜੇ ਮਾਕਨ ਨੇ ਕੀਤੀ ਅਤੇ ਇਸ ਫੈਸਲੇ ਦੀ ਪੁਸ਼ਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੀਤੀ। ਇਹ ਫੈਸਲਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਬਸੀ ਪਠਾਣਾ ਤੋਂ ਚੋਣ ਲੜਨ ਦੇ ਇੱਛੁਕ ਹਨ। ਜਿਸ ਦੇ ਚਲਦਿਆਂ ਉਹ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਚੁੱਕੇ ਹਨ। ਉਧਰ ਕਪੂਰਥਲਾ ਤੋਂ ਐਮ ਐਲ ਏ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਆਪਣੇ ਮੁੰਡੇ ਨੂੰ ਸੁਲਤਾਨਪੁਰ ਲੋਧੀ ਤੋਂ ਚੋਣ ਲੜਾਉਣ ਦੇ ਇੱਛੁਕ ਹਨ। ਪੰਜਾਬ ’ਚ ਕਾਂਗਰਸ ਪਾਰਟੀ ਰਾਹੁਲ ਗਾਂਧੀ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਵਾਏਗੀ ਅਤੇ ਇਸ ਦੇ ਲਈ ਉਹ ਦਸੰਬਰ ਦੇ ਆਖਰੀ ਹਫਤੇ ’ਚ ਕਈ ਵੱਡੀਆਂ ਰੈਲੀਆਂ ਕਰਨਗੇ। ਕਾਂਗਰਸ ਨੇ ਇਹ ਵੀ ਤਹਿ ਕਰ ਲਿਆ ਹੈ ਕਿ ਪੰਜਾਬ ’ਚ ਕਿਸੇ ਇਕ ਆਗੂ ਨੂੰ ਮੁੱਖ ਰੱਖ ਕੇ ਚੋਣ ਨਹੀਂ ਲੜੀ ਜਾਵੇਗੀ ਅਤੇ ਇਸ ਫੈਸਲੇ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ।

 

RELATED ARTICLES
POPULAR POSTS