ਮਊ/ਬਿਊਰੋ ਨਿਊਜ਼ :
ਉਤਰ ਪ੍ਰਦੇਸ਼ ‘ਚ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਤਿੰਨ ਵੱਡੇ ਆਗੂਆਂ ਦੇ ਠਿਕਾਣਿਆਂ ‘ਤੇ ਇਕੱਠੇ ਹੀ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਮਊ ‘ਚ ਸਪਾ ਦੇ ਰਾਸ਼ਟਰੀ ਸਕੱਤਰ ਰਾਜੀਵ ਰਾਏ, ਲਖਨਊ ‘ਚ ਜੈਨੇਂਦਰ ਯਾਦਵ ਅਤੇ ਮੈਨਪੁਰੀ ‘ਚ ਮਨੋਜ ਯਾਦਵ ਦੇ ਘਰ ‘ਤੇ ਛਾਪੇਮਾਰੀ ਕੀਤੀ ਗਈ। ਇਹ ਤਿੰਨੋਂ ਆਗੂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਦੇ ਬਹੁਤ ਨੇੜੇ ਮੰਨੇ ਜਾਂਦੇ ਹਨ। ਇਨ੍ਹਾਂ ਤਿੰਨੋਂ ਆਗੂਆਂ ਨੂੰ ਪਾਰਟੀ ਦਾ ਫਾਈਨਾਂਸਰ ਵੀ ਕਿਹਾ ਜਾਂਦਾ ਹੈ। ਜੈਨੇਂਦਰ ਯਾਦਵ ਜਦੋਂ ਅਖਿਲੇਸ਼ ਯਾਦਵ ਮੁੱਖ ਮੰਤਰੀ ਸਨ ਤਾਂ ਉਦੋਂ ਇਨ੍ਹਾਂ ਨੇ ਓਐਸਡੀ ਦੇ ਅਹੁਦੇ ‘ਤੇ ਵੀ ਕੰਮ ਕੀਤਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਦੇ ਘਰ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਸਿਆਸੀ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਰਾਜੀਵ ਰਾਏ ਦੇ ਮਊ ‘ਚ ਸਹਾਦਤਪੁਰਾ ਗ੍ਰਹਿ ਵਿਖੇ ਛਾਪੇਮਾਰੀ ਦੀ ਖਬਰ ਮਿਲੀ। ਅੱਜ ਸਵੇਰੇ 7 ਵਜੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ। ਰਾਏ 2014 ‘ਚ ਲੋਕ ਸਭਾ ਚੋਣਾਂ ਵੀ ਲੜ ਚੁੱਕੇ ਹਨ। ਰਾਏ ਦਾ ਬੇਂਗਲੁਰੁ ‘ਚ ਮੈਡੀਕਲ ਕਾਲਜ ਹੈ। ਇਨਕਮ ਟੈਕਸ ਦੀ ਛਾਪੇਮਾਰੀ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਹ ਭਾਜਪਾ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹ ਸਨ। ਲਖਨਊ ‘ਚ ਜੈਨੇਂਦਰ ਦੋ ਗੋਤਮੀ ਆਵਾਜ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਪਹੁੰਚੀ। ਮੈਨਪੁਰੀ ‘ਚ ਮਨੋਜ ਯਾਦਵ ਦੇ ਘਰ ਵੀ ਛਾਪੇਮਾਰੀ ਹੋਈ। ਆਰ ਸੀ ਐਲ ਗਰੁੱਪ ਦੇ ਚੇਅਰਮੈਨ ਹੈ। ਸਪਾ ਆਗੂ ਮਨੋਜ ਯਾਦਵ ਆਰ ਸੀ ਐਲ ਗਰੁੱਪ ਦੇ ਮਾਲਿਕ ਹਨ। ਮੈਨਪੁਰੀ ‘ਚ ਜ਼ਿਲ੍ਹਾ ਪੰਚਾਇਤ ਪ੍ਰਧਾਨ ਅਹੁਦੇ ‘ਤੇ ਲੰਬੇ ਸਮੇਂਤੋਂ ਸਪਾ ਕਾਬਜ ਹੈ। ਮਨੋਜ ਯਾਦਵ ਸਪਾ ਪ੍ਰਧਾਨ ਅਖਿਲੇਸ਼ ਦੀ ਕੋਰ ਟੀਮ ਦੇ ਮੈਂਬਰ ਮੰਨੇ ਜਾਂਦੇ ਹਨ।