Breaking News
Home / ਭਾਰਤ / ਭਾਰਤ ’ਚ ਓਮੀਕਰੋਨ ਦੇ ਪੀੜਤਾਂ ਦੀ ਗਿਣਤੀ ਹੋਈ 45

ਭਾਰਤ ’ਚ ਓਮੀਕਰੋਨ ਦੇ ਪੀੜਤਾਂ ਦੀ ਗਿਣਤੀ ਹੋਈ 45

ਬਿ੍ਰਟੇਨ ਵਿਚ ਓਮੀਕਰੋਨ ਨਾਲ ਹੋਈ ਪਹਿਲੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਓਮੀਕਰੋਨ ਦੇ ਕੇਸ ਹਰ ਰੋਜ਼ ਵੱਧ ਰਹੇ ਹਨ ਅਤੇ ਭਾਰਤ ਵਿਚ ਹੁਣ ਤੱਕ 45 ਕੇਸਾਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਅਤੇ ਦਿੱਲੀ ਵਿਚ ਓਮੀਕਰੋਨ ਤੋਂ ਪੀੜਤ ਇਕ ਮਰੀਜ਼ ਠੀਕ ਹੋ ਕੇ ਘਰ ਵੀ ਚਲਾ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਓਮੀਕਰੋਨ ਦੇ ਸਾਰੇ ਮਾਮਲੇ ਵਿਦੇਸ਼ ਤੋਂ ਆਏ ਵਿਅਕਤੀਆਂ ਵਿਚ ਪਾਏ ਗਏ ਹਨ ਅਤੇ ਫਿਰ ਵੀ ਸਥਿਤੀ ਕੰਟਰੋਲ ਵਿਚ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਓਮੀਕਰੋਨ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਦੱਖਣੀ ਅਫਰੀਕਾ ਤੋਂ ਗੁਜਰਾਤ ਪਹੁੰਚੇ ਇਕ ਯਾਤਰੀ ਦੇ ਓਮੀਕਰੋਨ ਵੇਰੀਐਂਟ ਨਾਲ ਪੀੜਤ ਪਾਏ ਜਾਣ ਤੋਂ ਬਾਅਦ, ਭਾਰਤ ਵਿਚ ਇਸ ਵੇਰੀਐਂਟ ਦੇ ਕੁੱਲ 45 ਕੇਸ ਹੋ ਗਏ ਹਨ ਅਤੇ ਮਹਾਰਾਸ਼ਟਰ ਅਜੇ ਵੀ ਓਮੀਕਰੋਨ ਦਾ ਹੌਟਸਪੌਟ ਬਣਿਆ ਹੋਇਆ ਹੈ।
ਕਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਫੈਲਣ ਵਾਲੇ ਵੇਰੀਐਂਟ ‘ਓਮੀਕਰੋਨ’ ਨਾਲ ਦੁਨੀਆ ਦੀ ਪਹਿਲੀ ਮੌਤ ਬਿ੍ਰਟੇਨ ਵਿਚ ਦਰਜ ਕੀਤੀ ਗਈ ਹੈ। ਓਮੀਕਰੋਨ ਨੂੰ ਲੈ ਕੇ ਇਕ ਨਵੀਂ ਖੋਜ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਬਿ੍ਰਟੇਨ ਅਤੇ ਦੱਖਣੀ ਅਫਰੀਕਾ ਦੇ ਵਿਗਿਆਨੀਆਂ ਦੀ ਸਟੱਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਬਿ੍ਰਟੇਨ ਵਿਚ ਅਪ੍ਰੈਲ ਮਹੀਨੇ ਤੱਕ 25 ਤੋਂ 75 ਹਜ਼ਾਰ ਤੱਕ ਲੋਕਾਂ ਦੀ ਜਾਨ ਜਾ ਸਕਦੀ ਹੈ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਦਸੰਬਰ ਮਹੀਨੇ ਦੇ ਅਖੀਰ ਤੱਕ 18 ਸਾਲ ਤੋਂ ਉਪਰ ਉਮਰ ਦੇ ਸਾਰੇ ਵਿਅਕਤੀਆਂ ਨੂੰ ਬੂਸਟਰ ਡੋਜ਼ ਲੈਣੀ ਚਾਹੀਦੀ ਹੈ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …