15 C
Toronto
Wednesday, September 17, 2025
spot_img
Homeਪੰਜਾਬਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ’ਤੇ ਲੱਗੀਆਂ ਸਕਰੀਨਾਂ ’ਤੇ ਕੀਰਤਨ ਹੀ ਚੱਲੇ...

ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ’ਤੇ ਲੱਗੀਆਂ ਸਕਰੀਨਾਂ ’ਤੇ ਕੀਰਤਨ ਹੀ ਚੱਲੇ : ਹਰਜਿੰਦਰ ਸਿੰਘ ਧਾਮੀ

ਪੰਜਾਬ ਸਰਕਾਰ ਨੂੰ ਆਪਣੀ ਇਸ਼ਤਿਹਾਰਬਾਜ਼ੀ ਬੰਦ ਕਰਨ ਦੀ ਕੀਤੀ ਅਪੀਲ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਸਰਕਾਰ ਦੇ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ’ਤੇ ਚੱਲ ਰਹੇ ਇਸਤਿਹਾਰਾਂ ’ਤੇ ਇਤਰਾਜ ਜਤਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੂਟ ’ਤੇ ਇਸਤਿਹਾਰਬਾਜੀ ਬੰਦ ਕਰਕੇ ਸੰਗਤ ਲਈ ਕੇਵਲ ਕੀਰਤਨ ਚਲਾਇਆ ਜਾਵੇ। ਉਨ੍ਹਾਂ ਇਹ ਇਤਰਾਜ ਆਪਣੇ ਪ੍ਰਧਾਨ ਬਣਨ ਤੋਂ ਬਾਅਦ ਮੈਂਬਰਾਂ ਨਾਲ ਕੀਤੀ ਪਹਿਲੀ ਮੀਟਿੰਗ ਵਿੱਚ ਉਠਾਇਆ। ਐਡਵੋਕੇਟ ਐਚ.ਐਸ.ਧਾਮੀ ਨੂੰ ਇਤਰਾਜ ਹੈ ਕਿ ਅਕਾਲੀ ਸਰਕਾਰ ਵੇਲੇ ਵਿਰਾਸਤ ਮਾਰਗ ’ਤੇ ਲੱਗੀਆਂ ਸਕਰੀਨ ’ਤੇ ਕੀਰਤਨ ਹੀ ਚਲਦਾ ਸੀ। ਪਰ ਹੁਣ ਇਨ੍ਹਾਂ ਸਕਰੀਨ ’ਤੇ ਸਿਰਫ ਪੰਜਾਬ ਸਰਕਾਰ ਦੇ ਇਸਤਿਹਾਰ ਹੀ ਚੱਲ ਰਹੇ ਹਨ। ਇਨ੍ਹਾਂ ਇਸਤਿਹਾਰਾਂ ਨੇ ਲੋਕਾਂ ਦੇ ਵਿਸਵਾਸ ਨੂੰ ਵੀ ਠੇਸ ਪਹੁੰਚਾਈ ਹੈ। ਅਜਿਹੇ ’ਚ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ’ਤੇ ਇਸਤਿਹਾਰਾਂ ਦੀ ਬਜਾਏ ਪਹਿਲਾਂ ਵਾਂਗ ਹੀ ਕੀਰਤਨ ਲਗਾਇਆ ਜਾਵੇ, ਤਾਂ ਜੋ ਇੱਥੇ ਆਉਣ ਵਾਲੇ ਲੋਕ ਦਰਬਾਰ ਸਾਹਿਬ ’ਚ ਹੋਣ ਵਾਲੇ ਕੀਰਤਨ ਦਾ ਆਨੰਦ ਲੈ ਸਕਣ।

RELATED ARTICLES
POPULAR POSTS