13.1 C
Toronto
Friday, January 9, 2026
spot_img
Homeਪੰਜਾਬਚੰਨੀ ਅਤੇ ਸੁਖਬੀਰ ਵਿਚਾਲੇ ਹੋਈ ਸੀਕਰੇਟ ਡੀਲ : ਰਾਘਵ ਚੱਢਾ ਦਾ ਦਾਅਵਾ

ਚੰਨੀ ਅਤੇ ਸੁਖਬੀਰ ਵਿਚਾਲੇ ਹੋਈ ਸੀਕਰੇਟ ਡੀਲ : ਰਾਘਵ ਚੱਢਾ ਦਾ ਦਾਅਵਾ

ਕਿਹਾ, ਮਜੀਠੀਆ ਦੀ ਇਕ ਦਿਨ ਲਈ ਹੋ ਸਕਦੀ ਹੈ ਗਿ੍ਰਫਤਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਦਾਅਵਾ ਕੀਤਾ ਹੈ। ‘ਆਪ’ ਦੇ ਪੰਜਾਬ ਤੋਂ ਸਹਿ ਇੰਚਾਰਜ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਸੀਕਰੇਟ ਡੀਲ ਹੋਈ ਹੈ। ਇਸ ਡੀਲ ਤਹਿਤ ਪੰਜਾਬ ਸਰਕਾਰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਗਿ੍ਰਫਤਾਰ ਕਰੇਗੀ ਅਤੇ ਇਹ ਗਿ੍ਰਫਤਾਰੀ ਸਿਰਫ ਇਕ ਦਿਨ ਲਈ ਹੋਵੇਗੀ। ਚੱਢਾ ਨੇ ਕਿਹਾ ਕਿ ਅਗਲੇ ਦਿਨ ਮਜੀਠੀਆ ਨੂੰ ਜ਼ਮਾਨਤ ਮਿਲ ਜਾਵੇਗੀ ਅਤੇ ਇਹ ਸਭ ਕੁਝ ਪੰਜਾਬ ਚੋਣਾਂ ਵਿਚ ਸਿਆਸੀ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਜਿਹਾ ਇਕ ਡਰਾਮਾ ਰਚਿਆ ਜਾ ਰਿਹਾ ਹੈ ਕਿ ਅਸੀਂ ਮਜੀਠੀਆ ਖਿਲਾਫ ਕਾਰਵਾਈ ਕੀਤੀ ਹੈ। ਚੱਢਾ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੂੰ ਇਸ ਸਬੰਧੀ ਪੰਜਾਬ ਪੁਲਿਸ ਦੇ ਇਕ ਅਫਸਰ ਨੇ ਜਾਣਕਾਰੀ ਦਿੱਤੀ ਹੈ। ਚੱਢਾ ਨੇ ਕਿਹਾ ਕਿ ਪੁਲਿਸ ਅਫਸਰ ਨੇ ਦੱਸਿਆ ਕਿ ਇਹ ਸਭ ਕੁਝ ਇਕ ਸਮਝੌਤੇ ਤਹਿਤ ਹੋ ਰਿਹਾ ਹੈ।

RELATED ARTICLES
POPULAR POSTS