ਅਟਾਰੀ/ਬਿਊਰੋ ਨਿਊਰ : ਭਾਰਤ-ਪਾਕਿਸਤਾਨ ਵਿਚਕਾਰ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਯਤਨਸ਼ੀਲ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਸਾਫ਼ਮਾ ਅਤੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਅਟਾਰੀ ਸਰਹੱਦ ਦੇ ਗੇਟ ਨੇੜੇ ਮੋਮਬੱਤੀਆਂ ਜਗਾ ਕੇ ਦੋਵਾਂ ਮੁਲਕਾਂ ‘ਚ ਅਮਨ ਅਤੇ ਸਾਂਝ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਮੋਮਬੱਤੀਆਂ ਜਗਾਉਣ ਲਈ ਅਟਾਰੀ ਸਰਹੱਦ ਵਿਖੇ ਪੁੱਜੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਅਤੇ ਬੁੱਧੀਜੀਵੀਆਂ ਨੇ ਦੋਵਾਂ ਮੁਲਕਾਂ ਵਿਚਕਾਰ ਅਮਨ ਅਤੇ ਦੋਸਤੀ ਕਾਇਮ ਰੱਖਣ ਲਈ ਕਾਮਨਾ ਕੀਤੀ। ਇਸ ਮੌਕੇ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਮਾਣਕ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸਤੀਸ਼ ਕੁਮਾਰ ਝਿੰਗਣ, ਰਨਜੀਵ ਸ਼ਰਮਾ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਰੰਧਾਵਾ, ਹਬੀਬ ਸਾਬਰੀ, ਰਾਜਿੰਦਰ ਸਿੰਘ ਰੂਬੀ, ਹਰਜੀਤ ਸਿੰਘ ਸਰਕਾਰੀਆ, ਹਰਪ੍ਰੀਤ ਸਿੰਘ ਰਾਜਾਤਾਲ, ਗੁਰਜਿੰਦਰ ਸਿੰਘ ਬਘਿਆੜੀ, ਰਸਾਲ ਸਿੰਘ ਰਾਜਾਤਾਲ ਹਾਜ਼ਰ ਸਨ।
Check Also
ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ
ਐਡਵੋਕੇਟ ਧਾਮੀ ਨੇ ਕਿਹਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਬਾਰੇ ਵੀ …