26.5 C
Toronto
Friday, August 14, 2026
spot_img
Homeਪੰਜਾਬਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤਮਨਮੀਤ ਦੀ ਮਿ੍ਰਤਕ ਦੇਹ ਹਿਮਾਚਲ ਦੇ ਕਾਂਗੜਾ ਤੋਂ ਹੋਈ ਬਰਾਮਦ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦੀ ਲਾਸ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਕਰੇਰੀ ਝੀਲ ਵਿਚੋਂ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਕਾਂਗੜਾ ਦੇ ਐਸ ਐਸ ਪੀ ਨੇ ਸਾਂਝੀ ਕੀਤੀ ਹੈ। ਐਸ ਐਸ ਪੀ ਦੇ ਮੁਤਾਬਕ ਬਰਾਮਦ ਹੋਈ ਮਿ੍ਰਤਕ ਦੇਹ ਸੈਨ ਭਰਾਵਾਂ ਵਿਚੋਂ ਇਕ ਮਨਮੀਤ ਦੀ ਹੈ। ਇਹ ਦੋਵੇਂ ਭਰਾਵਾਂ ਦੀ ਜੋੜੀ ਸੂਫੀ ਗਾਇਕੀ ਲਈ ਜਾਣੀ ਜਾਂਦੀ ਸੀ। ਅੰਮਿ੍ਰਤਸਰ ਜ਼ਿਲ੍ਹੇ ਨਾਲ ਸਬੰਧਤ ਮਨਮੀਤ ਆਪਣੇ ਦੋਸਤਾਂ ਨਾਲ ਧਰਮਸ਼ਾਲਾ ਘੁੰਮਣ ਗਿਆ ਹੋਇਆ ਸੀ। ਇਹ ਸੂਫੀ ਗਾਇਕ ਕਰੇਰੀ ਝੀਲ ’ਤੇ ਗਿਆ, ਜਿਥੇ ਭਾਰੀ ਬਰਸਾਤ ਤੇ ਹੜ੍ਹਾਂ ਤੋਂ ਬਾਅਦ ਉਹ ਲਾਪਤਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਨਮੀਤ ਕਰੇਰੀ ਝੀਲ ਦੇ ਨਾਲੇ ਵਿਚ ਡਿੱਗ ਪਿਆ ਤੇ ਤੇਜ਼ ਰਫਤਾਰ ਹੜ੍ਹਾਂ ਦੇ ਪਾਣੀ ਵਿਚ ਰੁੜ ਗਿਆ। ਸੂਫੀ ਗਾਇਕ ਮਨਮੀਤ ਸਿੰਘ ਜੋ ‘ਦੁਨੀਆਦਾਰੀ’ ਗਾਣੇ ਨਾਲ ਮਸ਼ਹੂਰ ਹੋਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਿਮਾਚਲ ਦੇ ਧਰਮਸ਼ਾਲਾ ਖੇਤਰ ਵਿਚ ਬੱਦਲ ਫਟ ਗਏ ਸਨ ਅਤੇ ਸਥਿਤੀ ਹੜ੍ਹਾਂ ਵਰਗੀ ਬਣ ਗਈ ਸੀ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ਦੌਰਾਨ ਕਈ ਗੱਡੀਆਂ ਵੀ ਰੁੜ ਗਈਆਂ ਸਨ ਅਤੇ ਦਰਜਨ ਦੇ ਕਰੀਬ ਵਿਅਕਤੀਆਂ ਦੀ ਜਾਨ ਵੀ ਚਲੀ ਸੀ।

 

RELATED ARTICLES
POPULAR POSTS