-1.4 C
Toronto
Thursday, January 8, 2026
spot_img
Homeਭਾਰਤਭਾਜਪਾ ਦੀ ਦਿਲਚਸਪੀ ਕੇਜਰੀਵਾਲ ਨੂੰ ਬੁਰਾ-ਭਲਾ ਕਹਿਣ 'ਚ : ਸਿਸੋਦੀਆ

ਭਾਜਪਾ ਦੀ ਦਿਲਚਸਪੀ ਕੇਜਰੀਵਾਲ ਨੂੰ ਬੁਰਾ-ਭਲਾ ਕਹਿਣ ‘ਚ : ਸਿਸੋਦੀਆ

ਨਵੀਂ ਦਿੱਲੀ: ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਰੋਪ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਦਿਲਚਸਪੀ ਦੇਸ਼ ‘ਚ ਰਾਸ਼ਨ ਚੋਰੀ ਨੂੰ ਰੋਕਣ ਦੀ ਥਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਇੱਜ਼ਤੀ ਕਰਨ ‘ਚ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਚੋਰੀ ਹੋਣ ਪਿੱਛੇ ਭਗਵਾਂ ਪਾਰਟੀ ਦਾ ਹੱਥ ਹੈ। ਉਨ੍ਹਾਂ ਕਿਹਾ, ‘ਮੈਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਪੱਤਰਕਾਰ ਸੰਮੇਲਨ ਦੇਖਿਆ। ਉਨ੍ਹਾਂ ਦੇਸ਼ ‘ਚ ਰਾਸ਼ਨ ਚੋਰੀ ਦਾ ਜ਼ਿਕਰ ਨਹੀਂ ਕੀਤਾ ਅਤੇ ਉਸ ਦੀ ਥਾਂ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਤੇ ਬੇਇੱਜ਼ਤੀ ਭਰਿਆ ਹਮਲਾ ਕੀਤਾ।’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਰਾਸ਼ਨ ਦੀ ਕਾਲਾਬਾਜ਼ਾਰੀ ਦੀ ਜਾਂਚ ਕਰਵਾਉਣ ‘ਚ ਕੋਈ ਦਿਲਚਸਪੀ ਨਹੀਂ ਹੈ।

RELATED ARTICLES
POPULAR POSTS