21.8 C
Toronto
Sunday, October 5, 2025
spot_img
Homeਪੰਜਾਬਬੀ.ਐੱਸ.ਐੱਫ. ਨੇ ਮੁਕਾਬਲੇ ਦੌਰਾਨ ਪਾਕਿ ਸਮੱਗਲਰ ਮਾਰ ਮੁਕਾਇਆ

ਬੀ.ਐੱਸ.ਐੱਫ. ਨੇ ਮੁਕਾਬਲੇ ਦੌਰਾਨ ਪਾਕਿ ਸਮੱਗਲਰ ਮਾਰ ਮੁਕਾਇਆ

22 ਪੈਕਟ ਹੈਰੋਇਨ ਤੇ ਹਥਿਆਰ ਵੀ ਬਰਾਮਦ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ-ਪਾਕਿ ਸਰਹੱਦ ‘ਤੇ ਅੰਮ੍ਰਿਤਸਰ ‘ਚ ਪੈਂਦੀ ਸਰਹੱਦੀ ਚੌਕੀ ਕਕੜ ਨੇੜੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਇਕ ਪਾਕਿਸਤਾਨੀ ਤਸਕਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਘਟਨਾ ਸਥਾਨ ਨੇੜਿਓਂ 22 ਪੈਕੇਟ ਹੈਰੋਇਨ, ਦੋ ਏ.ਕੇ. 47 ਰਾਈਫਲ, ਕੁਝ ਕਾਰਤੂਸ, ਮੋਬਾਈਲ ਫੋਨ ਤੇ ਪਾਕਿਸਤਾਨੀ ਕਰੰਸੀ ਸਮੇਤ ਹੋਰ ਸਾਮਾਨ ਬਰਾਮਦ ਹੋਇਆ ਹੈ। ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਇਹ ਕਾਰਵਾਈ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਤਸਕਰੀ ਦੇ ਇਸ ਧੰਦੇ ਨਾਲ ਸਬੰਧਤ ਦੋ ਭਾਰਤੀ ਵਿਅਕਤੀਆਂ ਦੇ ਵੀ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪਛਾਣ ਜਗਦੀਸ਼ ਭੂਰਾ ਅਤੇ ਜਸਪਾਲ ਸਿੰਘ ਵਾਸੀ ਗੁਰਦਾਸਪੁਰ ਵਜੋਂ ਦੱਸੀ ਗਈ ਹੈ। ਉਧਰ ਦੂਜੇ ਪਾਸੇ ਫ਼ਿਰੋਜ਼ਪੁਰ ਪੁਲਿਸ ਵਲੋਂ ਵੀ ਨਸ਼ਾ ਤਸਕਰ ਨੂੰ ਕਾਬੂ ਕਰਕੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੇ ਜਾਣ ਦੀ ਖਬਰ ਹੈ।

RELATED ARTICLES
POPULAR POSTS