Breaking News
Home / ਨਜ਼ਰੀਆ / ਕਰੋਨਾ ਦੀ ਵੈਕਸੀਨ ਕੋਈ ਵੀ ਹੋਵੇ ਲਵਾਓ, ਸਭ ਫਾਇਦੇ ਮੰਦ ਹਨ

ਕਰੋਨਾ ਦੀ ਵੈਕਸੀਨ ਕੋਈ ਵੀ ਹੋਵੇ ਲਵਾਓ, ਸਭ ਫਾਇਦੇ ਮੰਦ ਹਨ

ਡਾ. ਬਲਜਿੰਦਰ ਸਿੰਘ ਸੇਖੋਂ
(905 781 1197)
ਬੀਤੇ ਸਾਲ ਤੋਂ ਚੱਲ ਰਹੀਕਰੋਨਾਦੀਬਿਮਾਰੀਕਾਰਨ, ਕਰੋਨਾਵਾਇਰਸ ਕੀ ਹੈ, ਕਿਹੋ ਜਿਹਾ ਹੈ, ਦੀਫੋਟੋ ਹਰ ਰੋਜ਼ ਵੇਖਣਕਰਕੇ ਤਕਰੀਬਨਸਭ ਨੂੰ ਇਸ ਬਾਰੇ ਜਾਣਕਾਰੀ ਹੈ। ਉਹ ਵਖਰੀ ਗੱਲ ਹੈ ਕਿ ਇਨ੍ਹਾਂ ਰੋਜ਼ਾਨਾਵਿਖਾਈਆਂ ਜਾ ਰਹੀਆਂ ਫੋਟੋਆਂ ਤੋਂ ਲੋਕਾਂ ਨੂੰ ਇਸ ਦੇ ਅਸਲੀਅਕਾਰਬਾਰੇ ਕੋਈ ਸਹੀ ਜਾਣਕਾਰੀਨਹੀਂ ਮਿਲਦੀ।ਜਿੰਨੀ ਵੱਡੀ ਪੱਧਰ ਤੇ ਇਸ ਨੇ ਲੋਕਾਈ ਨੂੰ ਦੁਖੀ ਕੀਤਾ ਹੈ, ਆਮਲੋਕ ਇਸ ਨੂੰ ਇਨ੍ਹਾਂ ਛੋਟਾਨਹੀਂ ਕਿਆਸ ਸਕਦੇ ਜਿੰਨਾ ਇਹ ਹੈ। ਇਸ ਦਾਅਕਾਰਐਨਾਛੋਟਾ ਹੈ ਕਿ ਸਾਰੀ ਦੁਨੀਆਂ ਦੇ ਬਿਮਾਰਾਂ ਵਿਚਲੇ ਇਸ ਦੇ ਕਣ ਜੋ ਖਰਬਾਂ ਖਰਬਾਂ ਹਨ ਨੂੰ, ਇੱਕ ਸਾਇੰਸਦਾਨ ਦੀਕੀਤੀ ਸਹੀ ਗਿਣਤੀਮਿਣਤੀ ਮੁਤਾਬਿਕ, ਕੋਕੇ ਕੋਲੇ ਦੀ ਇੱਕ ਦਰਮਿਆਨੀਬੋਤਲਵਿਚ ਬੰਦ ਕੀਤਾ ਜਾ ਸਕਦਾ ਹੈ। ਇਹ ਨੰਗੀ ਅੱਖ ਨਾਲ ਤਾਂ ਕੀ ਆਮ ਖੁਰਦਬੀਨ ਨਾਲਵੀਨਹੀਂ ਵੇਖਿਆ ਜਾ ਸਕਦਾ, ਸਿਰਫਇਲੈਕਟਰਾਨ ਖੁਰਦਬੀਨ ਨਾਲ ਇਸ ਦੀਫੋਟੋ ਲਈ ਜਾ ਸਕਦੀ ਹੈ। ਇਸ ਦਾਆਕਾਰ (ਵਿਆਸ) 50 ਨੈਨੋ ਮੀਟਰ ਤੋਂ 140 ਨੈਨੋ ਮੀਟਰ ਅੰਕਤ ਕੀਤਾ ਗਿਆ ਹੈ। ਇੱਕ ਨੈਨੋ ਮੀਟਰ, ਮੀਟਰਦਾ ਇੱਕ ਖਰਬਵਾਂ ਹਿੱਸਾ ਹੁੰਦਾ ਹੈ (0.000000001 ਮੀਟਰ) ਸਾਇੰਸਦਾਨਾ ਦੀਸਖਤਮਿਹਨਤਨਾਲ ਇਸ ਦਾਟਾਕਰਾਕਰਨਲਈ ਜੋ ਵੈਕਸੀਨਾਂ ਤਿਆਰਕੀਤੀਆਂ ਗਈਆਂ ਤੇ ਪਰਖੀਆਂ ਗਈਆਂ ਹਨ, ਸਾਰੀਆਂ ਹੀ ਪੂਰੀਤਰ੍ਹਾਂ ਬਿਮਾਰੀ ਦੇ ਗੰਭੀਰ ਲੱਛਣਾ ਅਤੇ ਮੌਤ ਤੋਂ ਪੱਕਾ ਬਚਾਉਂਦੀਆਂ ਹਨ। ਇਸ ਲਈ ਜੋ ਵੀਵੈਕਸੀਨਤੁਹਾਨੂੰਲਵਾਉਣਲਈ ਸੱਦਾ ਮਿਲਦਾ ਹੈ, ਲਵਾਲੈਣੀਚਾਹੀਦੀ ਹੈ।
ਵਾਇਰਸਦੀ ਕੋਈ ਵੀਬਿਮਾਰੀਜਿਵੇਂ, ਮਾਤਾ, ਪੋਲੀਓ, ਡੈਂਗੂ, ਏਡਜ਼, ਖਸਰਾ, ਈਬੋਲਾ, ਹਲਕਾਅ, ਜ਼ੁਕਾਮ ਤੇ ਇਹ ਕਰੋਨਾ, ਇੱਕ ਵਾਰਬਿਮਾਰੀ ਸ਼ੁਰੂ ਹੋ ਜਾਵੇ ਤਾਂ ਰੋਕਣਲਈਸਾਡੇ ਕੋਲ ਕੋਈ ਦਵਾਈਨਹੀਂ।ਦੂਸਰੇ ਕਿਟਾਣੂਆਂ ਜਿਵੇਂ ਬੈਕਟੀਰੀਆ (ਕੋਹੜ, ਹੈਜ਼ਾ, ਟੀਬੀ, ਪਲੇਗ) ਆਦਿ ਨੂੰ ਸਰੀਰਵਿਚੋਂ ਖਤਮਕਰਨਲਈ ਕਈ ਕਿਸਮਦੀਆਂ ਦਵਾਈਆਂ ਹਨਜਿਵੇਂ ਪੈਂਨਸਲੀਨ, ਸਟਰੈਪਟੋਮਾਈਸੀਨਵਗੈਰਾ।ਹਸਪਤਾਲਵਿਚ ਇਸ ਦੇ ਗੰਭੀਰ ਮਰੀਜ਼ਾਂ ਦਾਇਲਾਜਸਿਰਫ ਇਸ ਦੇ ਮਾੜੇ ਅਸਰਾਂ ਤੋਂ ਸਰੀਰ ਨੂੰ ਬਚਾਉਣਦਾ ਔਹੜ ਪੋਹੜ ਹੀ ਹੈ, ਜਿਵੇਂ ਵੈਂਟੀਲੇਟਰਵਗੈਰਾਨਾਲ ਕੁਝ ਕੁ ਆਕਸੀਜਨਸਰੀਰਵਿਚ ਪਹੁੰਚਾਉਣ ਦਾਯਤਨ।ਵਾਇਰਸਦੀਬਿਮਾਰੀਹੋਣ ਤੇ ਸਾਡੇ ਸਰੀਰਦੀ ਸੁਰੱਖਿਆ ਪ੍ਰਣਾਲੀ ਹੀ ਇਨ੍ਹਾਂ ਦਾਟਾਕਰਾਕਰਕੇ ਇਨ੍ਹਾਂ ਨੂੰ ਖਤਮਕਰਸਕਦੀ ਹੈ। ਜਿਸ ਵਿਅਕਤੀਦੀ ਸੁਰੱਖਿਆ ਪ੍ਰਣਾਲੀਤਕੜੀ ਹੈ ਉਹ ਇਸ ਨੂੰ ਖਤਮਕਰ ਦਿੰਦੀ ਹੈ ਤੇ ਉਹ ਰਾਜ਼ੀ ਹੋ ਜਾਂਦਾ ਹੈ। ਜੇਕਰ ਉਸ ਨੂੰ ਦੁਬਾਰਾ ਵਾਇਰਸਬਿਮਾਰਕਰਨਦੀਕੋਸ਼ਿਸ਼ਕਰੇ ਤਾਂ ਸੁਰੱਖਿਆ ਪ੍ਰਣਾਲੀ ਦੇ ਪਹਿਲਾਂ ਹੀ ਤਿਆਰਬੈਠੇ ਟੀਸੈੱਲ (ਇਕ ਕਿਸਮ ਦੇ ਸਿਪਾਹੀ) ਉਸ ਨੂੰ ਸਰੀਰਵਿਚਫੈਲਣ ਤੋਂ ਰੋਕ ਦਿੰਦੇ ਹਨ।ਵੈਕਸੀਨਵੀਸਰੀਰ ਨੂੰ ਵਾਇਰਸ ਦੇ ਕਿਸੇ ਖਾਸ ਹਿੱਸੇ ਨੂੰ ਬਹੁਤਥੋੜੀਮਾਤਰਾਵਿਚ ਦੇ ਕੇ ਸਰੀਰ ਨੂੰ ਇਸ ਬਿਮਾਰੀ ਤੋਂ ਸੁਚੇਤ ਕਰ ਦਿੰਦੀ ਹੈ ਅਤੇ ਇੱਕ ਬਿਮਾਰ ਹੋਏ ਮਰੀਜ਼ ਦੀਤਰ੍ਹਾਂ ਹੀ ਟੀਕਾ ਲੱਗਵਾ ਚੁੱਕੇ ਵਿਅਕਤੀਦੀ ਸੁਰੱਖਿਆ ਪ੍ਰਣਾਲੀਵੀਬਿਮਾਰੀਲਗਾਉਣ ਆਏ ਵਾਇਰਸ ਦੇ ਕਣਾਂ ਨੂੰ ਸਰੀਰਵਿਚ ਆਉਂਦੇ ਹੀ ਮਾਰ ਮੁਕਾਉਂਦੀ ਹੈ।
ਸਾਇੰਸਦਾਨਾਂ ਨੇ ਕਰੋਨਾਖਿਲਾਫ ਕਈ ਕਿਸਮਦੀਆਂ ਵੈਕਸੀਨਾਂ ਤਿਆਰਕੀਤੀਆਂ ਹਨਜਿਨ੍ਹਾਂ ਵਿਚ ਇਸ ਵਾਇਰਸ ਦੇ ਵੱਖ-ਵੱਖ ਹਿੱਸਿਆਂ ਨੂੰ ਵਰਤਿਆ ਗਿਆ ਹੈ। ਜਿਸ ਤਰ੍ਹਾਂ ਇਨ੍ਹਾਂ ਚਿਤਰਾਂ ਵਿਚਵੇਖਿਆ ਜਾ ਸਕਦਾ ਹੈ, ਇਹ ਜੀਵਬਹੁਤਸਰਲ ਹੈ। ਵਿਚਕਾਰਆਰਐਨ ਏ (ਰਾਈਬੋ ਨਿਊਕਲੀਅਕਐਸਡ) ਅਤੇ ਉਪਰਖੋਲ੍ਹ ਜਿਸ ਵਿਚ ਕੰਡੇ ਜਿਹੇ (ਸਪਾਈਕ) ਲੱਗੇ ਹੋਏ ਹਨ।ਆਰਐਨ ਏ ਇਸ ਦਾ ਗੁਣ ਸੂਤਰ ਹੈ ਜਿਸ ਵਿਚਰਸਾਇਣਕ ਅੱਖਰਾਂ ਵਿਚ ਇਸ ਦੀਸਾਰੀਬਣਤਰਦੀਇਬਾਰਤਲਿਖੀ ਹੋਈ ਹੈ। ਜਿਸ ਤਰ੍ਹਾਂ ਮਨੁੱਖ ਵਿਚ ਇਹ ਡੀਐਨ ਏ ਵਿਚਲਿਖੀ ਹੁੰਦੀ ਹੈ ਕਿ ਕਿਸੇ ਦਾ ਨੱਕ, ਅੱਖ, ਕੱਦ ਕਾਠਆਦਿ ਕਿਸ ਤਰ੍ਹਾਂ ਦਾਹੋਣਾ ਹੈ। ਖੋਲ ਉੋਪਰ ਲੱਗੇ ਕੰਡੇ ਇਸ ਦੀਆਂ ਚਾਬੀਆਂ ਹਨ ਜਿਸ ਨਾਲ ਇਹ ਸਾਡੇ ਸਰੀਰ ਦੇ ਸੈੱਲਾਂ ਦਾ ਜਿੰਦਰਾ ਖੌਲ੍ਹਦਾ ਹੈ ਅਤੇ ਅੰਦਰ ਜਾ ਵੜਦਾ ਹੈ। ਅਸਲਵਿਚਸਾਡੇ ਸੈੱਲ ਨੂੰ ਇਹ ਭੁਲੇਖਾਦੇਣਵਿਚਕਾਮਯਾਬ ਹੈ ਕਿ ਮੈਂ ਕੋਈ ਗੈਰਨਹੀਂ ਸਰੀਰਦਾ ਜ਼ਰੂਰੀ ਹਿੱਸਾ ਹਾਂ, ਜਿਸ ਨੇ ਸੈੱਲਵਿਚ ਜਾ ਕੇ ਜ਼ਰੂਰੀ ਕੰਮ ਕਰਨੇ ਹਨ। ਜ਼ਰੂਰੀ ਕੰਮ ਇਹ ਕਰਦਾ ਹੈ ਕਿ ਸਾਡੇ ਸੈੱਲ ਤੋਂ ਸਾਰੇ ਕੰਮ ਛੁਡਾ ਕੇ ਅਪਣੇ ਵਰਗੇ ਹੋਰਵਾਇਰਸਬਣਾਉਣ ਤੇ ਲਾ ਦਿੰਦਾ ਹੈ ਅਤੇ ਥੋੜੇ ਸਮੇਂ ਵਿਚ ਹੀ ਅਪਣੀਆਂ ਕਰੋੜਾਂ ਕਾਪੀਆਂ ਬਣਵਾਲੈਂਦਾ ਹੈ ਜੋ ਸਰੀਰ ਨੂੰ ਬਿਮਾਰਕਰਦੀਆਂ ਹਨ।
ਚੀਨੀ ਸਾਇੰਸਦਾਨਾ ਨੇ ਪਹਿਲੀਆਂ ਵਿਚ ਹੀ ਇਸ ਦੇ ਆਰਐਨ ਏ ਦੀਸਾਰੀਇਬਾਰਤਪਤਾਲਾਲਈ ਸੀ ਅਤੇ ਦੁਨੀਆਂ ਭਰ ਦੇ ਸਾਇੰਸਦਾਨਾਂ ਨੂੰ ਭੇਜ ਦਿੱਤੀ ਸੀ। ਉਸ ਵਿਚ ਇਸ ਦੀਆਰਐਨ ਏ ਲੜੀ ਦੇ ਵੱਖ ਵੱਖ ਹਿੱਸਿਆਂ ਬਾਰੇ ਵੀਜਾਣਕਾਰੀ ਸੀ ਕਿ ਕਿਹੜੇ ਹਿੱਸੇ ਵਿਚ ਕੰਡੇ ਬਣਾਉਣਦੀਜਾਣਕਾਰੀ ਹੈ ਅਤੇ ਕਿਹੜੇ ਵਿਚਖੋਲ੍ਹ ਦੀ। ਇਸ ਦੇ ਕੁੱਲ 29903 ਅੱਖਰ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 7123 ਥਾਂ ਤੋਂ ਇਸ ਦੇ ਅੱਖਰ ਬਦਲ ਚੁੱਕੇ ਹਨ। ਕੁਝ ਕੁ ਦੇ ਬਦਲਣਨਾਲ ਇਸ ਦੇ ਕੰਡਿਆਂ ਦੀਸ਼ਕਲਬਦਲ ਗਈ ਹੈ ਜਿਸ ਕਾਰਨ ਇਸ ਦੇ ਫੈਲਣਵਿਚਤੇਜੀ ਆਈ ਹੈ। ਅਸਲਵਿਚਪਹਿਲੀਬਦਲੀ ਤਾਂ ਇਹੋ ਸੀ ਜਿਸ ਕਾਰਨ ਇਹ ਚਮਗਿਦੜਾਂ ਨੂੰ ਬਿਮਾਰਕਰਦਾਕਰਦਾ, ਮਨੁੱਖ ਦੇ ਸੈੱਲਾਂ ਵਿਚਵੜਨ ਦੇ ਕਾਬਲ ਹੋਇਆ ਅਤੇ ਇਸ ਤਰ੍ਹਾਂ ਦੀਬਦਲੀਵੀ ਹੋ ਸਕਦੀ ਹੈ ਜਿਸ ਨਾਲ ਇਹ ਫਿਰ ਮਨੁੱਖ ਦੇ ਸੈੱਲਾਂ ਵਿਚਵੜਨ ਤੋਂ ਅਸਮਰਥ ਹੋ ਜਾਵੇ ਅਤੇ ਕਿਸੇ ਵੀਵੈਕਸੀਨਦੀਲੋੜਨਾਰਹੇ।
ਦੁਨੀਆਂ ਭਰਵਿਚਬੀਤੇ ਕੁਝ ਸਾਲਾਂ ਵਿਚ ਹੋਈ ਖੋਜ ਨਾਲ ਇਹ ਸੰਭਵ ਹੋ ਸਕਿਆ ਕਿ ਇਸ ਦਾਸਾਰਾ ਗੁਣ ਸੂਤਰਐਨਾਛੇਤੀਪਤਾਕੀਤਾ ਜਾ ਸਕਿਆ ਅਤੇ ਉਸ ਦੇ ਆਰਐਨਦਾ ਉਹ ਹਿੱਸਾ ਵੀਪਤਾ ਲੱਗ ਗਿਆ ਜਿਸ ਵਿਚ ਇਸ ਦੇ ਕੰਡਿਆਂ ਦੀਜਾਣਕਾਰੀ ਹੈ। ਆਰਐਨ ਏ ਦਾ ਇਹ ਹਿੱਸਾ ਕਨੇਡਾਵਿਚਪਹਿਲੇ ਦੋ ਤਰ੍ਹਾਂ ਦੇ ਟੀਕਿਆਂ ਜੋ ਮੌਡਰਨਾ ਅਤੇ ਪਫੀਜ਼ਰ ਕੰਪਨੀ ਨੇ ਬਣਾ ਕੇ ਦੁਨੀਆਂ ਭਰਵਿਚਭੇਜੇ ਹਨ, ਵਿਚਵਰਤਿਆ ਗਿਆ ਹੈ ਇਸੇ ਲਈਇਨ੍ਹਾਂ ਵੈਕਸੀਨਾ ਨੂੰ ਐਮ (ਮਸੈਂਜਰ) ਆਰਐਨ ਏ ਵੈਕਸੀਨ ਕਿਹਾ ਜਾਂਦਾ ਹੈ। ਇਨ੍ਹਾਂ ਵੈਕਸੀਨਾਂ ਵਿਚਕਰੋਨਾਦਾਸਿਰਫ ਇਹ ਆਰਐਨ ਏ ਹੈ, ਜੋ ਸਰੀਰਵਿਚ ਜਾ ਕੇ ਅਪਣੇ ਸੈੱਲਾਂ ਤੋਂ ਕੰਡੇ ਤਿਆਰਕਰਵਾਉਂਦਾ ਹੈ ਜਿਨ੍ਹਾਂ ਨੂੰ ਸਰੀਰ ਦੁਸ਼ਮਣ ਪਹਿਚਾਣ ਕੇ ਅਪਣੇ ਆਪ ਨੂੰ ਅੱਗੇ ਤੋਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਨੂੰ ਖਤਮਕਰਨਲਈਤਿਆਰਕਰਲੈਂਦਾ ਹੈ। ਇਹ ਵੈਕਸੀਨਾਬਿਮਾਰੀਰੋਕਣਵਿਚਬਹੁਤਕਾਮਯਾਬਰਹੀਆਂ ਹਨ।ਮੋਡਰਨਾਦੀਵੈਕਸੀਨ ਜੋ 30,000 ਲੋਕਾਂ ਤੇ ਪਰਖੀ ਗਈ, ਨੇ ਪਹਿਲੀ ਡੋਜ਼ ਲੱਗਣ ਤੋਂ 14 ਦਿਨਾਬਾਅਦ 94.1% ਲੋਕਾਂ ਨੂੰ ਬਿਮਾਰੀ ਤੋਂ ਬਚਾਇਆਅਤੇ ਦੂਜੀ ਡੋਜ਼ ਬਾਅਦ 95% ਨੂੰ।ਪਫੀਜ਼ਰਵੈਕਸੀਨਦੀਪਹਿਲੀ ਡੋਜ਼ ਲਗਣ ਦੇ 21 ਦਿਨਬਾਅਦ 92.6% ਅਤੇ ਦੂਜੀ ਡੋਜ਼ ਦੇ 14 ਦਿਨਬਾਅਦ 95% ਲੋਕਬਿਮਾਰਨਹੀਂ ਹੋਏ। ਪਰਦੋਨਾਂ ਨੂੰ ਬਹੁਤਠੰਡੇ ਫਰਿਜ਼ਾਂ ਵਿਚ ਰੱਖਣਾ ਪੈਂਦਾ ਹੈ ਜੋ ਗਰੀਬ ਮੁਲਕਾਂ ਲਈ ਮੁਸ਼ਕਲ ਹੈ। ਇਹ ਦੋਨੋ ਮਹਿੰਗੀਆਂ ਵੀਹਨ।
ਤੀਜੀਵੈਕਸੀਨ ਜੋ ਕਨੇਡਾਵਿਚਲਾਉਣਲਈਮਨਜ਼ੂਰਕੀਤੀ ਗਈ ਹੈ, ਆਕਸਫੌਰਡ ਯੂਨੀਵਰਸਿਟੀਅਤੇ ਅਸਟਰਾਜੈਨੈਕਾ ਕੰਪਨੀ ਨੇ ਰਲ ਕੇ ਬਣਾਈ ਹੈ। ਇਸ ਵਿਚਵਣਮਾਣਸ ਨੂੰ ਲਗਣਵਾਲੇ ਜ਼ੁਕਾਮ ਦੇ ਵਾਇਰਸਕਣਾਂ ਨੂੰ ਵਰਤਿਆ ਗਿਆ ਹੈ, ਬੱਸ ਇਸ ਵਿਚਕਰੋਨਾ ਦੇ ਕੰਡਿਆਂ ਦੀਜਾਣਕਾਰੀ ਨੂੰ ਆਰਐਨ ਏ ਤੋਂ ਬਦਲ ਕੇ ਡੀਐਨ ਏ ਵਿਚਤਬਦੀਲਕਰਕੇ ਉਸ ਵਿਚਜੋੜਦਿਤਾ ਹੋਇਆ ਹੈ। ਜਾਂ ਇਹ ਕਹਿ ਲਓ ਕਿ ਸਾਰਾ ਕੁਝ ਵਣਮਾਣਸ ਦੇ ਜ਼ੂਕਾਮਦਾ ਹੈ ਸਿਰਫ ਕੰਡੇ ਕਰੋਨਾ ਦੇ ਹਨ। ਇਹ ਸ਼ੁਰੂ ਵਿਚ ਹੀ ਕੁਝ ਵਿਵਾਦਵਿਚ ਆ ਗਈ ਜਦ ਇਸ ਦੇ ਪ੍ਰਖਣਵੇਲੇ ਕੁਝ ਕੁ ਵਲੰਟੀਅਰਾਂ ਨੂੰ ਗਲਤੀਨਾਲ ਅੱਧੀ ਡੋਜ਼ ਲੱਗ ਗਈ। ਜਾਂ ਤਾਂ ਕੰਪਨੀ ਇਹ ਅੰਕੜੇ ਛੱਡ ਦਿੰਦੀ ਜਾਂ ਫਿਰ ਕੁਝ ਦੇਰਹੋਰਉਡੀਕ ਕੇ ਸਹੀ ਅੰਕੜੇ ਆਉਣ ਤੇ ਹੀ ਸਾਂਝੇ ਕੀਤੇ ਜਾਂਦੇ ਪਰ ਉਸ ਵੇਲੇ ਕੌਣ ਪਹਿਲਾਂ ਦੀ ਦੌੜ ਲੱਗੀ ਹੋਈ ਸੀ। ਅਜੀਬ ਗੱਲ ਇਹ ਹੋਈ ਕਿ ਘੱਟ ਡੋਜ਼ ਵਾਲਿਆਂ ਵਿਚ ਇਹ ਜਿਆਦਾ (90%) ਕਾਰਗਰ ਸਿੱਧ ਹੋਈ। ਕੁਝ ਸਮਾਂ ਹੋਰਬੀਤਿਆ ਤੇ ਹੁਣ ਜੋ ਅੰਕੜੇ ਕਨੇਡਾਸਰਕਾਰ ਨੇ ਸਾਂਝੇ ਕੀਤੇ ਹਨ, ਉਨ੍ਹਾਂ ਮੁਤਾਬਿਕ ਇਹ 62% ਲੋਕਾਂ ਵਿਚਪੂਰੀਤਰ੍ਹਾਂ ਬਿਮਾਰੀਰੋਕਣਵਿਚਕਾਮਯਾਬਰਹੀਪਰਬਾਕੀਦਿਆਂ ਵਿਚ ਕੁਝ ਕੁ ਨੁੰ ਥੋੜਾਬਹੁਤਬਿਮਾਰੀ ਨੇ ਤੰਗ ਕੀਤਾਪਰ ਕੋਈ ਵਿਚਸਖਤਬਿਮਾਰਨਹੀਂ ਹੋਇਆ ਅਤੇ ਨਾਂ ਹੀ ਕਿਸੇ ਦੀ ਮੌਤ ਹੋਈ। ਇਨ੍ਹਾਂ ਅੰਕੜਿਆਂ ਦਾਦੂਸਰੀਆਂ ਵੈਕਸੀਨਾਂ ਨਾਲ ਮੁਕਾਬਲਾ ਕਰਨਾਠੀਕਨਹੀਂ, ਕਿਉਂਕਿ ਉਹ ਉਸ ਵੇਲੇ ਟੈਸਟ ਹੋਈਆਂ ਜਦਕਰੋਨਾਸਾਰਾਤਕਰੀਬਨ ਇੱਕ ਤਰ੍ਹਾਂ ਦਾ ਸੀ ਅਤੇ ਇਸ ਵਿਚਤਬਦੀਲੀਆਂ ਨਹੀਂ ਆਈਆਂ ਸਨ।ਉਨ੍ਹਾਂ ਨੂੰ ਜੇਕਰਹੁਣਟੈਸਟਕੀਤਾਜਾਵੇ ਤਾਂ ਹੋ ਸਕਦਾ ਹੈ ਕਿ ਉਹ ਵੀ ਇਸੇ ਵੈਕਸੀਨ ਦੇ ਬਰਾਬਰਨਤੀਜੇ ਦੇਣ। ਇਸ ਵੈਕਸੀਨ ਨੂੰ ਭਾਰਤ ਦੇ ਸੀਰਮਇੰਸਟੀਚਿਊਟਵਿਚਕੋਵੀਸ਼ੀਲਡ ਦੇ ਨਾਂ ਤੇ ਬਣਾਇਆ ਜਾ ਰਿਹਾ ਹੈ।
ਭਾਰਤਦੀਆਪਣੀਵੈਕਸੀਨਕੋਵੈਕਸਿਨ ਦੇ ਨਾਂ ਨਾਲ ਚੱਲ ਰਹੀ ਹੈ। ਇਸ ਨੂੰ ਪੁਰਾਣੇ ਪਰਖੇ ਤਰੀਕੇ ਹੀ ਬਣਾਇਆ ਗਿਆ। ਇਸ ਵਿਚਸਾਰੇ ਕੋਰਨਾਵਾਇਰਸ ਨੂੰ ਕਮਜ਼ੋਰ ਕਰਕੇ ਵਰਤਿਆ ਗਿਆ ਹੈ। ਇਹ ਬਿਮਾਰੀਨਹੀਲਾਸਕਦਾਪਰਬਿਮਾਰੀ ਤੋਂ ਰੋਕਦਾ ਹੈ। ਇਸ ਦੇ ਭਾਰਤਵਿਚਮਨਜ਼ੂਰਕਰਨ ਤੇ ਵੀ ਕੁਝ ਵਿਵਾਦ ਹੋਇਆ, ਕਿਉਂਕਿ ਤੀਜੇ ਦੌਰ ਤੇ ਨਤੀਜੇ ਅਜੇ ਆਉਣੇ ਸਨ, ਪਹਿਲੇ ਦੋ ਦੌਰਾਂ ਦੇ ਅੰਕੜਿਆਂ ਦੇ ਅਧਾਰ ਤੇ ਹੀ ਇਸ ਨੂੰ ਵਰਤਣਲਈਆਰਜੀਮਨਜ਼ੂਰੀ ਦੇ ਦਿੱਤੀ ਗਈ ਸੀ। ਪਰ ਇਹ ਲੋਕਾਂ ਨੂੰ ਲਾਵੀ ਦਿੱਤੀ ਗਈ ਅਤੇ ਨਾਲ ਹੀ ਅੰਕੜੇ ਵੀ ਇਕੱਠੇ ਕਰਲਏ ਗਏ, ਜਿਨ੍ਹਾਂ ਮੁਤਾਬਿਕ ਇਹ 81% ਕਾਮਯਾਬ ਹੈ। ਕੋਵੀਸ਼ੀਲਡਅਤੇ ਅਸਟਰਾਜਨੈਕਾਦੀਵੈਕਸੀਨ ਨੂੰ ਆਮਫਰਿਜ਼ ਵਿਚਸਟੋਰਕੀਤਾ ਜਾ ਸਕਦਾ ਹੈ। ਇਹ ਦੂਸਰੀਆਂ ਨਾਲੋਂ ਸਸਤੀਆਂ ਵੀਹਨ। ਜੌਹਨਸਨ ਜੌਹਨਸਨਦੀਵੈਕਸੀਨਦਾਸਿਰਫ ਇੱਕ ਟੀਕਾਲਗਦਾ ਹੈ, ਇਹ ਵੀਕਨੇਡਾਵਿਚਮਨਜ਼ੂਰ ਹੋ ਚੁੱਕੀ ਹੈ ਪਰ ਇਸ ਦੇ ਟੀਕੇ ਕਦਆਉਣਗੇ ਬਾਰੇ ਅਜੇ ਕੋਈ ਪਤਾਨਹੀਂ, ਇਸ ਨੇ 66% ਲੋਕਾਂ ਵਿਚਬਿਮਾਰੀਬਿਲਕੁਲਨਹੀਂ ਆਉਣ ਦਿੱਤੀ ਬਾਕੀਆਂ ਨੂੰ ਕੁਝ ਕੁ ਲੱਛਣ ਨਜ਼ਰ ਆਏ। ਰੂਸਦੀਸਪੂਤਨਿਕਅਤੇ ਚੀਨਦੀਸਾਇਨੋਵੈਕਵੀਬਣਾ ਕੇ ਦੁਨੀਆਂ ਵਿਚਵਰਤੀਆਂ ਜਾ ਰਹੀਆਂ ਹਨ।
ੲੲੲ

Check Also

1965 ਨੂੰ ਹੋਈ ਲੜਾਈ ਦੇ ਵਿਸ਼ੇਸ਼ ਸੰਦਰਭ ‘ਚ

ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ ਕੈਪਟਨ ਇਕਬਾਲ ਸਿੰਘ ਵਿਰਕ 647-631-9445 ਗੁਆਂਢੀ ਦੇਸ਼ ਪਾਕਿਸਤਾਨ ਨਾਲ …