0.7 C
Toronto
Thursday, December 25, 2025
spot_img
Homeਪੰਜਾਬਮੋਦੀ ਨੂੰ ਸਿੱਖਾਂ ਤੇ ਪੰਜਾਬੀਆਂ ਦਾ ਯੋਗਦਾਨ ਸਮਝ ਆ ਗਿਆ ਤਾਂ ਮੁੱਕ...

ਮੋਦੀ ਨੂੰ ਸਿੱਖਾਂ ਤੇ ਪੰਜਾਬੀਆਂ ਦਾ ਯੋਗਦਾਨ ਸਮਝ ਆ ਗਿਆ ਤਾਂ ਮੁੱਕ ਜਾਵੇਗਾ ਰੇੜਕਾ : ਬੀਬੀ ਜਗੀਰ ਕੌਰ

ਕਿਹਾ – ਸਿੱਖ ਤੇ ਪੰਜਾਬੀ ਹਮੇਸ਼ਾ ਦੇਸ਼ ਲਈ ਕੁਰਬਾਨ ਹੁੰਦੇ ਰਹੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ, ”ਸਿੱਖ ਗੁਰੂਆਂ ਤੇ ਸਿੱਖਾਂ ਦਾ ਦੇਸ਼ ਵਿਚ ਅਹਿਮ ਯੋਗਦਾਨ” ਬਾਰੇ ਕਿਹਾ ਹੈ ਕਿ ਮੋਦੀ ਨੂੰ ਜਿਸ ਦਿਨ ਸਿੱਖਾਂ ਤੇ ਪੰਜਾਬੀਆਂ ਦਾ ਦੇਸ਼ ਪ੍ਰਤੀ ਯੋਗਦਾਨ ਸਮਝ ਆ ਗਿਆ ਤਾਂ ਰੇੜਕਾ ਮੁੱਕ ਜਾਵੇਗਾ।
ਉਨ੍ਹਾਂ ਕਿਹਾ ਕਿ ਸਿੱਖ ਤੇ ਪੰਜਾਬੀ ਹਮੇਸ਼ਾ ਦੇਸ਼ ਲਈ ਕੁਰਬਾਨ ਹੁੰਦੇ ਰਹੇ ਹਨ ਤੇ ਇਹ ਜਜਬਾ ਹਮੇਸ਼ਾ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਕਿਸਾਨਾਂ ਲਈ ਬਣਾਏ ਗਏ ਹਨ, ਨੂੰ ਸਾਰੀ ਦੁਨੀਆ ਗਲਤ ਕਹਿ ਰਹੀ ਹੈ, ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਕੇ ਹੀ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਕੀਤੇ ਗਏ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਹੜੇ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਹਨ, ਨੂੰ ਰਿਹਾਅ ਕੀਤਾ ਜਾਵੇ।
ਮਜ਼ਦੂਰ ਕਾਰਕੁਨ ਨੌਦੀਪ ਕੌਰ ‘ਤੇ ਕੀਤੇ ਗਏ ਪੁਲਿਸ ਤਸ਼ੱਦਦ ਦੀ ਨਿੰਦਿਆ ਕਰਦਿਆਂ ਬੀਬੀ ਜਗੀਰ ਕੌਰ ਨੇ ਉਸ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਦਿੱਲੀ ਵਿਚ ਸ਼ਹੀਦ ਹੋਏ ਨਵਦੀਪ ਸਿੰਘ ਸਮੇਤ ਹੋਰ ਕਿਸਾਨ ਜੋ ਸੰਘਰਸ਼ ਦੌਰਾਨ ਚਲਾਣਾ ਕਰ ਗਏ ਹਨ, ਸਬੰਧੀ ਉਨ੍ਹਾਂ ਨੇ ਗ਼ਮ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਹਰੇਕ ਸ਼ਹੀਦ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਸ਼੍ਰੋਮਣੀ ਕਮੇਟੀ ਅਦਾ ਕਰ ਰਹੀ ਹੈ।

RELATED ARTICLES
POPULAR POSTS