Breaking News
Home / ਪੰਜਾਬ / ਲੌਕਡਾਊਨ ਦੌਰਾਨ ਭਾਰਤ ‘ਚ ਫਸੇ 100 ਪਾਕਿ ਨਾਗਰਿਕ ਵਤਨ ਲਈ ਰਵਾਨਾ

ਲੌਕਡਾਊਨ ਦੌਰਾਨ ਭਾਰਤ ‘ਚ ਫਸੇ 100 ਪਾਕਿ ਨਾਗਰਿਕ ਵਤਨ ਲਈ ਰਵਾਨਾ

315 ਕਸ਼ਮੀਰੀ ਵਿਦਿਆਰਥੀਆਂ ਦੀ ਵੀ ਹੋਈ ਵਾਪਸੀ
ਅਟਾਰੀ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਦੌਰਾਨ ਭਾਰਤ ‘ਚ ਫਸੇ 100 ਪਾਕਿਸਤਾਨੀ ਨਾਗਰਿਕ ਅੱਜ ਆਪਣੇ ਵਤਨ ਲਈ ਰਵਾਨਾ ਹੋ ਗਏ। ਇਸੇ ਦੌਰਾਨ 315 ਕਸ਼ਮੀਰੀ ਵਿਦਿਆਰਥੀ ਵੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋਏ। ਇਹ ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਸਥਿਤ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਤੋਂ ਵਤਨ ਪਰਤੇ ਸਨ। ਦੂਜੇ ਪਾਸੇ ਪਾਕਿਸਤਾਨੀ ਨਾਗਰਿਕ, ਜੋ ਕਰੋਨਾ ਮਹਾਮਾਰੀ ਤੋਂ ਪਹਿਲਾਂ ਭਾਰਤ ‘ਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਇਲਾਜ ਕਰਵਾਉਣ ਲਈ ਆਏ ਸਨ, ਪਰ ਲੌਕਡਾਊਨ ਕਾਰਨ ਵਾਪਸ ਨਹੀਂ ਸਨ ਜਾ ਸਕੇ, ਉਨ੍ਹਾਂ ਦੀ ਵੀ ਅੱਜ ਵਤਨ ਵਾਪਸੀ ਹੋਈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …