ਪਰਿਵਾਰ ਦਾ ਦੋਸ਼ – ਸਾਨੂੰ ਬੰਦੀ ਬਣਾ ਕੇ ਰੱਖਿਆ
ਲਖਨਊ/ਬਿਊਰੋ ਨਿਊਜ਼
ਯੂ.ਪੀ. ਦੇ ਹਾਥਰਸ ‘ਚ ਸਮੂਹਿਕ ਜਬਰ ਜਨਾਹ ਪੀੜਤ ਦਲਿਤ ਲੜਕੀ ਦੀ ਮੌਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਹੋ ਗਈ। ਇਸ ਤੋਂ ਬਾਅਦ ਲੰਘੀ ਦੇਰ ਰਾਤ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਯੂਪੀ ਪ੍ਰਸ਼ਾਸਨ ਨੇ ਲੜਕੀ ਦਾ ਸਸਕਾਰ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਪ੍ਰਸ਼ਾਸਨ ਤੇ ਪੁਲਿਸ ਨੇ ਬੰਦੀ ਬਣਾ ਦਿੱਤਾ ਤੇ ਲਾਸ਼ ਵੀ ਘਰ ਨਹੀਂ ਲਿਆਉਣ ਦਿੱਤੀ। ਜਾਣਕਾਰੀ ਮਿਲੀ ਹੈ ਕਿ ਯੂ.ਪੀ. ਦੀ ਯੋਗੀ ਅਦਿੱਆਨਾਥ ਸਰਕਾਰ ਨੇ ਇਸ ਮਾਮਲੇ ਨੂੰ ਛੇਤੀ ਨਾਲ ਖਤਮ ਕਰਨ ਦੇ ਇਰਾਦੇ ਨਾਲ ਹੀ ਲੜਕੀ ਦਾ ਸਸਕਾਰ ਰਾਤ ਨੂੰ ਕਰਵਾ ਦਿੱਤਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਇਸ ਮਾਮਲੇ ‘ਤੇ ਗੱਲਬਾਤ ਕੀਤੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਇਸ ਵਹਿਸ਼ੀਪੁਣੇ ਖਿਲਾਫ ਦੇਸ਼ ਭਰ ਵਿਚ ਜਿੱਥੇ ਕੈਂਡਲ ਮਾਰਚ ਤੇ ਰੋਸ ਮੁਜ਼ਾਹਰੇ ਹੋਏ, ਉਥੇ ਹੀ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਵੱਖੋ-ਵੱਖ ਵਰਗ ਦੇ ਚੋਣਵੇਂ ਨੁਮਾਇੰਦਿਆਂ ਨੇ ਚੰਡੀਗੜ੍ਹ ਦੇ ਸੈਕਟਰ 17 ਵਿਚ ਵੀ ਕੈਂਡਲ ਮਾਰਚ ਕੱਢਿਆ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …