Breaking News
Home / ਪੰਜਾਬ / ਸੀਨੀਅਰ ਅਕਾਲੀ ਆਗੂਆਂ ਦੇ ਫਰਜ਼ੰਦਾਂ ਨੇ ‘ਮੱਲੀ’ ਯੂਥ ਵਿੰਗ ਦੀ ਕੋਰ ਕਮੇਟੀ

ਸੀਨੀਅਰ ਅਕਾਲੀ ਆਗੂਆਂ ਦੇ ਫਰਜ਼ੰਦਾਂ ਨੇ ‘ਮੱਲੀ’ ਯੂਥ ਵਿੰਗ ਦੀ ਕੋਰ ਕਮੇਟੀ

logo-2-1-300x105-3-300x105ਇੰਦਰ ਇਕਬਾਲ ਅਟਵਾਲ, ਦਿਲਰਾਜ ਭੂੰਦੜ, ਰਵੀਕਰਨ ਸਿੰਘ ਕਾਹਲੋਂ ਸਣੇ ਕਈ ਆਗੂ ਕੋਰ ਕਮੇਟੀ ‘ਚ ਸ਼ਾਮਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਯੂਥ ਵਿੰਗ ਦੀ ਐਲਾਨੀ ਕੋਰ ਕਮੇਟੀ ਵਿੱਚ ਸੀਨੀਅਰ ਅਕਾਲੀ ਆਗੂਆਂ ਦੇ ਪੁੱਤਰਾਂ ਨੂੰ ਤਰਜੀਹ ਦਿੱਤੀ ਗਈ ਹੈ। ਨਵੀਂ ਸੂਚੀ ਵਿੱਚ ਜਿਹੜੇ ਅਕਾਲੀ ਆਗੂਆਂ ਦੇ ਪੁੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਸੀਨੀਅਰ ਆਗੂਆਂ ਵਿੱਚ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਰਤਨ ਸਿੰਘ ਅਜਨਾਲਾ ਤੇ ਬੀਬੀ ਜਗੀਰ ਕੌਰ ਆਦਿ ਸ਼ਾਮਲ ਹਨ।ਰੋਚਕ ਤੱਥ ਇਹ ਵੀ ਹੈ ਕਿ ਕੋਰ ਕਮੇਟੀ ਦੀ ਸੂਚੀ ਵਿੱਚ ਬਹੁਗਿਣਤੀ ਯੂਥ ਅਕਾਲੀ ਨੇਤਾ ਅਜਿਹੇ ਹਨ ਜਿਹੜੇ 40 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਇਸ ਤਰ੍ਹਾਂ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਟਕਸਾਲੀ ਅਕਾਲੀਆਂ ਦੀ ਥਾਂ ਪਰਿਵਾਰਵਾਦ ਭਾਰੂ ਹੁੰਦਾ ਦਿਖਾਈ ਦੇ ਰਿਹਾ ਹੈ। ਜਿਹੜੇ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਜੀਤ ਸਿੰਘ ਮੰਨਾ ਦੋਵੇਂ ਮੁੱਖ ਸੰਸਦੀ ਸਕੱਤਰ, ਮਨਪ੍ਰੀਤ ਸਿੰਘ ਇਯਾਲੀ, ਬਲਜੀਤ ਸਿੰਘ ਜਲਾਲਉਸਮਾਂ, ਹਰਪ੍ਰੀਤ ਸਿੰਘ ਕੋਟਭਾਈ ਤਿੰਨੋਂ ਵਿਧਾਇਕ, ਸਾਬਕਾ ਵਿਧਾਇਕ ਇੰਦਰਇਕਬਾਲ ਸਿੰਘ ਅਟਵਾਲ, ਦਿਲਰਾਜ ਸਿੰਘ ਭੂੰਦੜ, ਰਵੀਕਰਨ ਸਿੰਘ ਕਾਹਲੋਂ, ਬਰਜਿੰਦਰ ਸਿੰਘ ਬਰਾੜ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਸਰਬਜੋਤ ਸਿੰਘ ਸਾਹਬੀ, ਪਰਮਿੰਦਰ ਸਿੰਘ ਬਰਾੜ, ਪਰਮਬੰਸ ਸਿੰਘ ਬੰਟੀ ਰੋਮਾਣਾ, ਹਰਪਾਲ ਜੁਨੇਜਾ, ਤਰਸੇਮ ਸਿੰਘ ਭਿੰਡਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਤਬੀਰ ਸਿੰਘ ਖਟੜਾ, ਅਮਰਿੰਦਰ ਸਿੰਘ, ਵਿਨਰਜੀਤ ਸਿੰਘ ਗੋਲਡੀ, ਬੱਬੀ ਬਾਦਲ, ਸਤਿਗੁਰ ਸਿੰਘ ਅਨਮੋਲ, ਗੁਰਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਰਾਜੂਖੰਨਾ, ਯੁਵਰਾਜ ਭੁਪਿੰਦਰ ਸਿੰਘ, ਰਵੀਪ੍ਰੀਤ ਸਿੰਘ ਸਿੱਧੂ, ਸੁਖਮਨ ਸਿੰਘ ਸਿੱਧੂ, ਹਰਮੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਕੰਤਾ, ਰਖਵਿੰਦਰ ਸਿੰਘ ਗਾਬੜੀਆ, ਹਰਪ੍ਰੀਤ ਸਿੰਘ ਬਸੰਤ, ਬਲਕਾਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਨਾਂਵਾਲੀ, ਨਰਦੇਵ ਸਿੰਘ ਮਾਨ, ਤਰਲੋਕ ਸਿੰਘ ਬਾਠ, ਰਣਜੀਤ ਸਿੰਘ ਖੋਜੇਵਾਲ, ਮਨਜਿੰਦਰ ਸਿੰਘ ਢਿੱਲੋਂ, ਸਤਪਾਲ ਸਿੰਘ ਤੂਰ, ਹਰਕੋਮਲਜੀਤ ਸਿੰਘ ਰੋਮੀ, ਬਲਦੇਵ ਸਿੰਘ ਖਹਿਰਾ ਫਿਲੌਰ ਤੇ ਹਰਿੰਦਰ ਸਿੰਘ ਢੀਂਡਸਾ ਦੇ ਨਾਮ ਸ਼ਾਮਲ ਹਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …