Breaking News
Home / ਰੈਗੂਲਰ ਕਾਲਮ / ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?

ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?

ਚਰਨ ਸਿੰਘ ਰਾਏ
ਆਲ ਰਿਸਕ ਮਨੇਜਮੈਂਟ ਪਾਲਸੀ  ਇਕ ਵਿਅੱਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ ।ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ ਜਿਵੇਂ ਅਸੀਂ ਕਾਰ ਦੀ ਰਿਸਕ ਮਨੇਜਮੈਂਟ ਕਰਦੇ ਹਾਂ ਉਸਦੀ ਰਿਪੇਅਰ ਕਰਵਾਕੇ, ਸਨੋ ਟਾਇਰ ਪਵਾਕੇ, ਤੇਲ ਪਾਣੀ ਚੈਕ ਕਰਕੇ ਘਰ ਦੀ ਰਿਸਕ ਮਨੇਜਮੈਂਟ ਕਰਦੇ ਹਾਂ ਛੱਤ ਬਦਲਕੇ,ਫਰਨਿਸ ਜਾਂ ਏਸੀ ਦੀ ਰਿਪੇਅਰ ਕਰਵਾਕੇ ਤਾਂਕਿ ਟਾਈਮ ਆਉਣ ਤੇ ਕੋਈ ਮੁਸਕਿਲ ਨਾ ਆਵੇ।
ਪਰ ਆਪਣੀ ਜਿੰਦਗੀ ਦੀ ਰਿਸਕ-ਮਨੇਜਮੈਂਟ ਕਰਨ ਵਿਚ ਅਸੀਂ ਘੌਲ ਕਰ ਜਾਂਦੇ ਹਾਂ ਕਿਉਂਕਿ ਪਰਮਾਤਮਾਂ ਨੇ ਵਿਅੱਕਤੀ ਵਿਚ ਇਸ ਅਟੱਲ ਸਚਾਈ ਨੂੰ ਮੰਨਣ ਦਾ ਅੰਸ਼ ਨਹੀਂ ਪਾਇਆ ਕਿ ਜੀਵਨ ਦਾ ਇਕ ਦਿਨ ਅੰਤ ਹੋਣਾ ਹੈ। ਪਰ ਇਸ ਤੋਂ ਬਿਨਾਂ ਵੀ ਸਾਡੇ ਜੀਵਨ ਵਿਚ ਰਿਸਕ ਮਨੇਜਮੈਂਟ ਕਰਨ ਦੀ ਲੋੜ ਪੈਂਦੀ ਹੈ ਜਿਵੇਂ ਸੱਟ ਲਗਣ ਤੇ,ਐਕਸੀਡੈਂਟ ਹੋਣ ਤੇ ਜਾਂ ਗੰਭੀਰ ਬਿਮਾਰ ਹੋਣ ਤੇ।
ਹਰ ਵਿਅਕਤੀ ਦੇ ਅੱਗੇ ਪਿਛੇ ਚਾਰ ਰਿਸਕ ਹਮੇਸ਼ਾ ਘੁੰਮਦੇ ਰਹਿੰਦੇ ਨੇ
-ਸੱਟ ਲਗਣ ਦਾ ਡਰ, ਐਕਸੀਡੈਂਟ ਦਾ ਰਿਸਕ, ਗੰਭੀਰ ਬਿਮਾਰ ਹੋਣ ਦਾ ਡਰ ਅਤੇ ਲਾਈਫ ਰਿਸਕ, ਪੰਜਵਾਂ ਰਿਸਕ ਉਨਾਂ ਨੂੰ ਜੋ ਓਨਟਾਰੀਓ ਤੋਂ ਬਾਹਰ ਡਰਾਈਵ ਕਰਕੇ ਜਾਂਦੇ ਹਾਂ ਤਾਂ ਬਾਹਰ ਮੈਡੀਕਲ ਐਮਰਜੈਂਸੀ ਹੋਣ ਦਾ ਡਰ।ਕਿਉਕਿ ਬਾਹਰ ਹੈਲਥ ਕਾਰਡ ਦੀ ਕਵਰੇਜ ਬਹੁਤ ਘੱਟ ਜਾਂਦੀ ਹੈ ।
ਸੋ ਇਹ ਸਾਰੇ ਰਿਸਕ ਸਹੀ ਤਰੀਕੇ ਨਾਲ ਕਵਰ ਕਰਨੇ ਹੀ ਇੰਸੋਰੈਂਸ ਦਾ ਮੁਢਲਾ ਕੰਮ ਹੈ ਅਤੇ ਇੰਸੋਰੈਸ ਵਿਚ ਬੱਚਤ ਜਾਂ ਇੰਵੈਸਟਮੈਂਟ ਕਰਨਾ ਬਾਅਦ ਦਾ ਕੰਮ ਹੈਂ।
ਇਹ ਸਾਰੇ ਰਿਸਕ ਕਵਰ ਕਰਦੀ ਪਾਲਸੀ ਬਣੀ ਬਣਾਈ ਨਹੀਂ ਆਉਦੀ ਕਿਉਂਕਿ ਹਰ ਇਕ ਵਿਅੱਕਤੀ ਦੇ ਕੰਮ ਕਾਰ ਦੇ ਹਿਸਾਬ ਨਾਲ ਇਹ ਰਿਸਕ ਵੱਧ ਘੱਟ ਹੁੰਦੇ ਹਨ ਉਨਾਂ ਰਿਸਕ ਨੂੰ ਸਹੀ ਤਰੀਕੇ ਨਾਲ ਦੇਖਣ ਨੂੰ ਹੀ ਨੀਡ ਅਨੈਲੇਸਿਜ ਵੀ ਕਿਹਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਸਹੀ ਪਾਲਸੀ ਬਣਾਈ ਜਾਂਦੀ ਹੈ ਜੋ ਇਹ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ ।
ਅਸੀਂ ਆਰ ਈ ਐਸ ਪੀ ਵਿਚ ਪੈਸੇ ਪਾਉਂਦੇ ਹਾਂ ਆਰ ਆਰ ਐਸ ਪੀ ਵੀ ਖੋਹਲੀ ਹੋਈ ਹੈ ਪਰਾਪਰਟੀ ਵੀ ਲਈ ਹੋਈ ਹੈ ਪਰ ਜਿਸ ਚੀਜ ਦੇ ਦੁਆਲੇ ਇਹ ਚੀਜਾਂ ਘੁੰਮਦੀਆਂ ਹਨ,ਜਿਹੜੀ ਚੀਜ ਧੁਰਾ ਹੈ ,ਸਾਡਾ ਜੀਵਨ, ਉਸਦੀ ਪਰੋਟੈਕਸ਼ਨ ਕੀਤੀ ਹੀ ਨਹੀਂ ਇਹ ਫਾਈਨੈਂਸ਼ੀਅਲ ਪਲਾਨਿੰਗ ਦੇ ਅਸੂਲ ਦੇ ਬਿਲਕੁਲ ਉਲਟ ਹੈ। ਕਿਉਂਕਿ ਫਾਈਨੈਂਸ਼ੀਅਲ ਪਲਾਨਿੰਗ ਦਾ ਪਹਿਲਾ ਹੀ ਸਟੈਪ ਹੈ ਕਿ ਉਸ ਚੀਜ ਦੀ ਚਾਰੇ ਪਾਸੇ ਤੋਂ ਪਰੋਟੈਕਸ਼ਨ ਕਰਨੀ ਜਿਸ ਜਿੰਦਗੀ ਦੁਆਲੇ ਅਸੀਂ ਇਹ ਸਾਰਾ ਤਾਣਾ ਬਾਣਾ ਬੁਣਨਾ ਹੈ । ਇਕ 35 ਸਾਲ ਦੇ ਵਿਅੱਕਤੀ ਨੇ ਤਿੰਨ ਲੱਖ ਦੀ ਪਾਲਸੀ 150-200 ਡਾਲਰ ਵਿਚ ਖਰੀਦੀ ਜਿਸਨੇ ਸਿਰਫ ਇਕ ਲਾਈਫ ਦਾ ਹੀ ਰਿਸਕ ਕਵਰ ਕੀਤਾ ਜਦਕਿ ਬਾਕੀ ਦੇ ਚਾਰ ਰਿਸਕ ਤਾਂ ਉਸਦੇ ਆਲੇ ਦੁਆਲੇ ਹਾਲੇ ਵੀ ਖੜੇ ਹਨ। ਉਹ ਇੰਸੋਰੈਂਸ ਲੈਣ ਦਾ ਕੀ ਫਾਇਦਾ ਜੋ ਸਾਡੀ ਪੂਰੀ ਪੂਰੀ ਕਵਰੇਜ ਨਹੀਂ ਕਰਦੀ।
ਇੰਨਾਂ ਸਾਰੇ ਰਿਸਕਾਂ ਨੂੰ ਕਵਰ ਕਰਨ ਵਾਸਤੇ ਵਖਰੀ ਵਖਰੀ ਇੰਸੋਰੈਂਸ ਦੀ ਲੋੜ ਹੁੰਦੀ ਹੈ ਜਿਵੇਂ ਸੱਟ ਲਗਣ ਤੇ ਡਿਸੇਬਿਲਟੀ ਇੰਸ਼ੋਰੈਂਸ ਇਹ ઠਇੰਸ਼ੋਰੈਂਸ ਇਸ ਗੱਲ ਨੂੰ ਯਕੀਨੀ ਬਣਾਉਦੀ ਹੈ ਕਿ ਜੋ ਪੈਸੇ ਅਸੀਂ ਕੰਮ ਕਰਕੇ ਘਰ ਲਿਆਉਦੇ ਹਾਂ ਉਹਨਾਂ ਪੈਸਿਆਂ ਦਾ ਵੱਡਾ ਹਿੱਸਾ ਸੱਟ ਲੱਗਣ ਦੀ ਸੂਰਤ ਵਿਚ ਇੰਸ਼ੋਰੈਂਸ ਕੰਪਨੀ ਤੋਂ ਹਰ ਮਹੀਨੇ ਸਾਨੂੰ ਮਿਲਦਾ ਰਹੇ ।
ਦੂਸਰੀ ਐਕਸੀਡੈਟ ઠਇੰਸ਼ੋਰੈਂਸ ਜਿਸ ਵਿਚ ਜੀਵਨ ਰਿਸਕ ਤਾਂ ਕਵਰ ਹੈ ਹੀ ਪਰ ਇਸ ਪਾਲਸੀ ਵਿਚ ਜੋ ਲਿਵਿੰਗ-ਬੈਨੀਫਿਟ  ਹਨ ઠਜਿਵੇਂ ਸਰੀਰ ਦਾ ਕੋਈ ਅੰਗ ਪਕੇ ਤੌਰ ਤੇ  ਐਕਸੀਡੈਂਟ ਵਿਚ  ਨਕਾਰਾ ਹੋਣ ਤੇ ਤਿੰਨ ਲੱਖ ਡਾਲਰ ਤੱਕ ਦੀ ਕਵਰੇਜ ਜੋ ਹੋਰ ਕਿਸੇ ਵੀ ਪਾਲਸੀ ਵਿਚ ਨਹੀਂ ਹੈ । ਤੀਸਰੀ ਹੁੰਦੀ ਹੈ ਆਊਟ ਆਫ ਪਰੋਵਿੰਸ ਕਵਰੇਜ ,ਜਦੋਂ ਡਰਾਈਵਰ ਉਨਟਾਰੀਓ ਤੋਂ ਬਾਹਰ ਦੂਸਰੇ ਸੂਬਿਆਂ ਜਾਂ ਅਮੈਰਿਕਾ ਵਿਚ ਦਾਖਲ ਹੁੰਦੇ ਹਨ ਤਾਂ ਹੈਲਥ ਕਾਰਡ ਬਹੁਤ ਘੱਟ ਖਰਚੇ ਕਵਰ ਕਰਦਾ ਹੈ ਅਤੇ ਜੇ ਉਥੇ ਕੋਈ ਮੈਡੀਕਲ ਐਮਰਜੈਂਸੀ ਆ ਜਾਵੇ ਤਾਂ ਸਾਰਾ ਖਰਚਾ ਆਪ ਕਰਨਾ ਪੈਂਦਾ ਹੈ ਜੋ ਕਿ ਬਹੁਤ ਮਹਿੰਗਾ ਹੈ ਅਤੇ ਹਸਪਤਾਲ ਦਾ ਇਕ ਦਿਨ ਦਾ ਖਰਚਾ ਕਈ ਕਈ ਹਜ਼ਾਰ ਡਾਲਰਾਂ ਤੱਕ ਆ ਜਾਂਦਾ ਹੈ। ਇਸ ਦਾ ਅਸਲੀ ਅਸਰ ਓਹੀ ਦੱਸ ਸਕਦੇ ਹਨ ਜਿਹਨਾਂ ਨੂੰ ਇਹ ਭੁਗਤਣਾ ਪਿਆ ਹੈ। ਇਹਨਾਂ ਹਾਲਾਤਾਂ ਵਿਚ ਇਹ ઠਆਊਟ ਆਫ ਪਰੋਵਿੰਸ ਮੈਡੀਕਲ ਐਮਰਜੈਂਸੀ ਕਵਰੇਜ ਸਾਡੇ ਕੰਮ ਆਉਦੀ ਹੈ ਜਿਸ ਅਧੀਨ ਪੰਜ ਮਿਲੀਅਨ ਡਾਲਰ ਤੱਕ ਦੇ ਖਰਚਿਆਂ ਦਾ ਕਲੇਮ ਕੰਪਨੀ ਤੋਂ ਲਿਆ ਜਾ ਸਕਦਾ ਹੈ। ਐਕਸੀਡੈਂਟ ਜਾਂ ਅਚਾਨਕ ਬਿਮਾਰ ਹੋਣ ਤੇ ਆਉਣ ਵਾਲੇ ਖਰਚੇ ਇਸ ਵਿਚ ਕਵਰ ਹੁੰਦੇ ਹਨ ਜਿਵੇਂ ਹਸਪਤਾਲ ਦਾ ਅਤੇ ਦੁਆਈਆਂ ਦਾ ਖਰਚਾ ਉਪਰਲੇ ਖਰਚੇ ਅਤੇ ਟਰੱਕ ਨੂੰ ਵਾਪਸ ਲਿਆਉਣ ਦੇ ਖਰਚੇ ਵੀ ਇਸ ਵਿਚ ਕਵਰ ਹੁੰਦੇ ਹਨ।
ਇਸ ਇੰਸ਼ੋਰੈਂਸ ਦਾ ਬਹੁਤ ਹੀ ਘੱਟ ਪਰੀਮੀਅਮ ਹੁੰਦਾ ਹੈ ਸਿਰਫ 4-5 ਡਾਲਰ ਮਹੀਨਾ । ਪਰ ਹੈਰਾਨੀ ਦੀ ਗੱਲ ਹੈ ਕਿ 40% ਡਰਾਈਵਰ ਇਸ ਤੋਂ ਬਿਨਾਂ ਹੀ ਚਲਦੇ ਹਨ । ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਇਹ ਬਹੁੱਤ ਮਹਿੰਗੀ ਹੈ ਪਰ ਫਿਰ ਕੀ ਕਾਰਨ ਹੈ। ਇਹ ਸਿਰਫ ਇਕ ਘੌਲ ਹੀ ਹੈ ਜਾਂ ਟਾਈਮ ਨਹੀਂ ਹੈ ਇੰਸੋਰੈਂਸ ਅਡਵਾਈਜਰ ਨਾਲ ਗਲ ਕਰਨ ਦਾ । ਇਕ ਛੂਟੀ ਹੁੰਦੀ ਹੈ ਓਹ ਘਰ ਦੇ ਕੰਮਾਂ ਕਾਰਾਂ ਵਿਚ ਨਿਕਲ ਜਾਂਦੀ ਹੈ ਪਰ ਮੈਂ ਦਸਣਾ ਚਾਹੁੰਦਾ ਹਾਂ ਕਿ ਇਸ ਇੰਸੋਰੈਂਸ ਵਾਸਤੇ ਟਾਈਮ ਭੰਨਣ ਦੀ ਲੋੜ ਨਹੀਂ ਇਹ ਮੈਂ ਫੋਨ ਤੇ ਹੀ ਕਰ ਸਕਦਾ ਹਾਂ।
ਇਸ ਇੰਸ਼ੋਰੈਂਸ ਦੇ ਪੈਕੇਜ ਨੂੰ ਅੱਪਗਰੇਡ ਭਾਵ ਵਧਾਇਆ ਵੀ ਜਾ ਸਕਦਾ ਹੈ ਕਰੀਟੀਕਲ ਇਲਨੈਸ ਅਤੇ ਲਾਈਫ ਇੰਸ਼ੋਰੈਂਸ ਲੈਕੇੈ। ਇਸ ਤਰਾਂ ਇਸ ਪੈਕੇਜ ਵਿਚ ਪੰਜ ਕਿਸਮ ਦੀ ਇੰਸ਼ਰੈਂਸ਼ ਹੈ ਜੋ ਸਾਨੂੰ ਜੀਵਨ ਰਿਸਕ ਹੋਣ ਤੇ, ਸੱਟ ਲੱਗਣ ਵੇਲੇ, ਬਿਮਾਰੀ ਲਗਣ ਤੇ ਅਤੇ ਐਕਸੀਡੈਂਟ ਵਿਚ ਲੱਤ ਬਾਂਹ ਨਕਾਰਾ ਹੋਣ ਵੇਲੇ,  ਉਨਟਾਰੀਓ ਤੋਂ ਬਾਹਰ ਜਾਣ ਵੇਲੇ  ਸਟ ਜਾਂ ਬਿਮਾਰੀ, ਦੇ ਖਰਚੇ ઠਕਵਰ ਕਰਦੀ ਹੈ। ਇਸ ਪੈਕੇਜ਼ ਤੇ ਬਹੁਤ ਜਿਆਦਾ ਪੈਸੇ ਖਰਚ ਨਹੀਂ ਹੁੰਦੇ। ਮੈਂ ਆਪਣੇ ਤਜਰਵੇ ਅਨੁਸਾਰ  ਇਹ ਸਾਰੀਆਂ ਇੰਸ਼ੋਰੈਂਸਾਂ ਦਾ ਪੈਕੇਜ ਸਿਰਫ 150 ਤੋਂ 200 ઠਡਾਲਰ ਵਿੱਚ ઠਬਣਾ ਦਿੰਦਾ ਹਾਂ। ਕਈ ਵਾਰ ਦੇਖਣ ਵਿਚ ਆਇਆ ਹੈ ਕਿ ਅਸੀਂ 200,000 ਡਾਲਰ ਦੀ ਲਾਈਫ ਇੰਸ਼ੋਰੈਂਸ ਲਈ ਹੋਈ ਹੈ ਜੋ ਸਿਰਫ ਜੀਵਨ ਦਾ ਖਤਰਾ ਹੀ ਕਵਰ ਕਰਦੀ ਹੈ ਅਤੇ ਉਸ ਇਕੱਲੀ ਦਾ ਹੀ 200 ਡਾਲਰ ਮਹੀਨਾ ਦੇਈ ਜਾਂਦੇ ਹਾਂ ਜੋ ਕਿ ਠੀਕ ਨਹੀਂ ਹੈ ਕਿਉਂਕਿ ਬਾਕੀ ਚਾਰ ਪਾਸਿਆ ਤੋਂ ਸਾਡੇ ਕੋਲ ਕੋਈ ਵੀ ਕਵਰੇਜ ਨਹੀਂ ਹੈ। ਕਿਉਕਿ ਇਹ ਪਾਲਸੀ ਸਿਰਫ ਇਕ ਹੀ ਰਿਸਕ ਲਾਈਫ ਰਿਸਕ ਕਵਰ ਕਰਦੀ ਹੈ ਪਰ  ਜੇ ਕੋਈ ਸੱਟ ਫੇਟ ਕਰਕੇ ਡਿਸਏਬਲ ਹੋ ਜਾਵੇ ਤਾਂ ਇਹ ਪਾਲਸੀ ਕਵਰ ਨਹੀਂ ਕਰਦੀ ਕਿਉਕਿ ਇਹ ਡਿਸਬਿਲਟੀ ਇੰਸੋਰੈਂਸ ਕਵਰ ਕਰਦੀ ਹੈ। ਜੇ ਐਕਸੀਡੈਂਟ ਹੋ ਜਾਵੇ,ਲਤ ਬਾਂਹ ਨਕਾਰਾ ਹੋ ਜਾਵੇ ਤਾਂ ਵੀ ਇਹ ਪਾਲਸੀ ਕਵਰ ਨਹੀਂ ਕਰਦੀ ਜੇ ਗੰਭੀਰ ਬਿਮਾਰ ਹੋ ਜਾਵੇ ਤਾਂ ਵੀ ਇਸ ਪਾਲਸੀ ਵਿਚ ਕੋਈ ਕਵਰੇਜ ਨਹੀੰ ਕਿਉਕਿ ਇਸ ਨੂੰ ਕਰੀਟੀਕਲ ਇਲਨੈਸ ਪਾਲਸੀ ਕਵਰ ਕਰਦੀ ਹੈ।
ਜੇ ਓਨਟਾਰੀਓ ਤੋਂ ਬਾਹਰ ਜਾਕੇ ਕੋਈ ਮੁਸਕਲ ਆ ਜਾਵੇ ਤਾਂ ਆਊਟ ਆਫ ਪਰੋਵਿੰਸ ਕਵਰੇਜ ਇਸ ਪਾਲਸੀ ਵਿਚ ਨਹੀਂ ਹੁੰਦਾ । ਸੋ ਅਸੀਂ ਆਪ ਹੀ ਸੋਚ ਸਕਦੇ ਹਾਂ ਕਿ ਅਜਿਹੀ ਪਾਲਸੀ ਲੈਣ ਦਾ ਕੀ ਫਾਇਦਾ ਜੋ ਸਿਰਫ ਜੀਵਨ ਰਿਸਕ ਹੀ ਕਵਰ ਕਰੇ ਜਦਕਿ ਬਾਕੀ ਦੇ ਚਾਰ ਰਿਸਕ ਸਾਡੇ ਆਲੇ ਦੁਆਲੇ ਫਿਰ ਵੀ ਖੜੇ ਹਨ।
ਸੋ ਹਮੇਸਾ ਹੀ ਇਕ ਇਹੋ ਜਹੀ ਪਾਲਸੀ ਲੈਣੀ ਚਾਹੀਦੀ ਹੈ ਕਿ ਜੋ ਸਾਰੇ ਰਿਸਕ ਕਵਰ ਕਰੇ। ਇਹ ਪਾਲਸੀ ਪਹਿਲਾਂ ਜਿੰਨੇ ਪੈਸੇ ਦੇਕੇ ਪੰਜ ਦੇ ਪੰਜ ਰਿਸਕ ਕਵਰ ਕਰਨ ਵਾਲੀ ਪਾਲਸੀ ਬਣਾਈ ਜਾ ਸਕਦੀ  ਹੈ। ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ,ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …