0.6 C
Toronto
Tuesday, January 6, 2026
spot_img
Homeਪੰਜਾਬ6ਵੇਂ ਵਿਸ਼ਵ ਕਬੱਡੀ ਕੱਪ ਦਾ ਹੋਇਆ ਐਲਾਨ

6ਵੇਂ ਵਿਸ਼ਵ ਕਬੱਡੀ ਕੱਪ ਦਾ ਹੋਇਆ ਐਲਾਨ

23 ਨਵੰਬਰ ਨੂੰ ਰੋਪੜ ਤੋਂ ਹੋਵੇਗੀ ਸ਼ੁਰੂਆਤ
ਚੰਡੀਗੜ੍ਹ/ਬਿਊਰੋ ਨਿਊਜ਼
6ਵੇਂ ਵਿਸ਼ਵ ਕਬੱਡੀ ਕੱਪ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਕਬੱਡੀ ਦੇ ਵਿਸ਼ਵ ਕੱਪ ਦੀ ਸ਼ੁਰੂਆਤ 3 ਨਵੰਬਰ ਨੂੰ ਹੋਵੇਗੀ। 18 ਨਵੰਬਰ ਤੱਕ ਇਹ ਮੈਚ ਚੱਲਣਗੇ। ਇਸ ਵਿੱਚ ਦੁਨੀਆ ਭਰ ਤੋਂ 20 ਟੀਮਾਂ ਹਿੱਸਾ ਲੈਣਗੀਆਂ।
ਇਸ ਦਾ ਸ਼ੁਰੂਆਤੀ ਸਮਾਗਮ 3 ਨਵੰਬਰ ਨੂੰ ਰੋਪੜ ਵਿਖੇ ਹੋਵੇਗਾ ਅਤੇ ਸਮਾਪਤੀ ਸਮਾਗਮ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਖੇਡ ਵਿਭਾਗ ਵੀ ਹੈ, ਦੇ ਹਲਕੇ ਜਲਾਲਾਬਾਦ ਵਿੱਚ ਹੋਵੇਗਾ। ਦੋ ਹਫਤੇ ਲਗਾਤਾਰ ਚੱਲਣ ਵਾਲੇ ਇਹ ਮੈਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡੇ ਜਾਣਗੇ। ਸੁਖਬੀਰ ਸਿੰਘ ਬਾਦਲ ਨੇ ਇਸ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਛੇਵਾਂ ਵਿਸ਼ਵ ਕਬਡੀ ਕੱਪ ਪਹਿਲਾਂ ਸਾਲ 2015 ਵਿੱਚ ਹੋਣਾ ਸੀ ਪਰ ਪੰਜਾਬ ਵਿੱਚ ਵਾਪਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਵਿੱਚ ਤਣਾਅ ਦਾ ਮਾਹੌਲ ਸੀ। ਇਸ ਦੇ ਚੱਲਦੇ 2015 ਵਿੱਚ ਇਹ ਵਿਸ਼ਵ ਕਬੱਡੀ ਕੱਪ ਰੱਦ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS