-0.8 C
Toronto
Thursday, December 4, 2025
spot_img
Homeਭਾਰਤਨਿਤੀਸ਼ ਕੁਮਾਰ 'ਤੇ ਪ੍ਰਸ਼ਾਂਤ ਕਿਸ਼ੋਰ ਨੇ ਸਾਧਿਆ ਨਿਸ਼ਾਨਾ

ਨਿਤੀਸ਼ ਕੁਮਾਰ ‘ਤੇ ਪ੍ਰਸ਼ਾਂਤ ਕਿਸ਼ੋਰ ਨੇ ਸਾਧਿਆ ਨਿਸ਼ਾਨਾ

ਕਿਹਾ – ਬਿਹਾਰ ਨੂੰ ਕਿਸੇ ਪਿੱਛਲੱਗੂ ਆਗੂ ਦੀ ਲੋੜ ਨਹੀਂ
ਪਟਨਾ/ਬਿਊਰੋ ਨਿਊਜ਼
ਜਨਤਾ ਦਲ (ਯੂ) ਵਿਚੋਂ ਕੱਢੇ ਜਾਣ ਤੋਂ ਬਾਅਦ ਚੋਣਾਵੀਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅੱਜ ਪਟਨਾ ਪਹੁੰਚੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਿਸ਼ਾਨੇ ‘ਤੇ ਲਿਆ। ਪ੍ਰਸ਼ਾਂਤ ਨੇ ਕਿਹਾ ਕਿ ਨਿਤੀਸ਼ ਕੁਮਾਰ ਨਾਲ ਉਨ੍ਹਾਂ ਦੇ ਵਿਚਾਰਕ ਮਤਭੇਦ ਹਨ। ਉਨ੍ਹਾਂ ਕਿਹਾ ਕਿ ਬਿਹਾਰ ਨੂੰ ਚੰਗੇ ਆਗੂ ਦੀ ਲੋੜ ਹੈ, ਨਾ ਕਿ ਨਿਤੀਸ਼ ਕੁਮਾਰ ਵਰਗੇ ਪਿੱਛਲੱਗੂ ਦੀ। ਉਨ੍ਹਾਂ ਦੱਸਿਆ ਕਿ ਉਹ 20 ਫਰਵਰੀ ਤੋਂ ‘ਬਾਤ ਬਿਹਾਰ ਕੀ’ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ ਅਤੇ ਇਸ ਜ਼ਰੀਏ ਹੀ ਉਹ ਨੌਜਵਾਨਾਂ ਨੂੰ ਨਾਲ ਜੋੜਨਗੇ, ਜੋ ਬਿਹਾਰ ਨੂੰ ਅੱਗੇ ਲੈ ਕੇ ਜਾਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਨਾਲ ਹੀ ਲੜਨ ਦਾ ਫੈਸਲਾ ਲਿਆ ਹੈ।

RELATED ARTICLES
POPULAR POSTS