24.6 C
Toronto
Thursday, August 20, 2026
spot_img
Homeਪੰਜਾਬਆਸ਼ਾ ਕੁਮਾਰੀ ਦਾ ਦਾਮਨ ਪਾਕਿ-ਸਾਫ ਬਚਾਅ ਲਈ ਡਟੀ ਕਾਂਗਰਸ

ਆਸ਼ਾ ਕੁਮਾਰੀ ਦਾ ਦਾਮਨ ਪਾਕਿ-ਸਾਫ ਬਚਾਅ ਲਈ ਡਟੀ ਕਾਂਗਰਸ

ਆਸ਼ਾ ਕੁਮਾਰੀ ਦਾ ਦਾਮਨ ਪਾਕਿ-ਸਾਫ ਬਚਾਅ ਲਈ ਡਟੀ ਕਾਂਗਰਸਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਲੋਕਾਂ ਲਈ ਆਸ਼ਾ ਦੀ ਕਿਰਨ ਕੈਪਟਨ ਅਮਰਿੰਦਰ ਸਿੰਘ ਹਨ। ਆਸ਼ਾ ਕੁਮਾਰੀ ਵੀ ਪੰਜਾਬ ਆ ਕੇ ਕਾਂਗਰਸ ਦੀ ਮੱਦਦ ਕਰਨਗੇ। ਰਾਹੁਲ ਗਾਂਧੀ ਨੇ ਉਨ੍ਹਾਂ ਦੀ ਇਸੇ ਲਈ ਨਿਯੁਕਤੀ ਕੀਤੀ ਹੈ।” ਇਹ ਗੱਲ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਨੇ ਆਸ਼ਾ ਕੁਮਾਰੀ ਦੀ ਪੰਜਾਬ ਕਾਂਗਰਸ ਇੰਚਾਰਜ ਦੀ ਨਿਯੁਕਤੀ ‘ਤੇ ਕਹੀ ਹੈ। ਆਸ਼ਾ ਕੁਮਾਰੀ ਦਾ ਦਾਮਨ ਸਾਫ ਸਿੱਧ ਕਰਨ ਲਈ ਪੂਰੀ ਕਾਂਗਰਸ ਉਹਨਾਂ ਦੇ ਪੱਖ ਵਿਚ ਆ ਗਈ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਜਾਣ ਬੁੱਝ ਕੇ ਝੂਠਾ ਪ੍ਰਚਾਰ ਕਰ ਰਹੇ ਹਨ ਜਦੋਂਕਿ ਇਸ ਨਾਲ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਆਸ਼ਾ ਕੁਮਾਰੀ ਦੇ ਕੇਸ ਮਾਮਲੇ ਵਿਚ ਸਟੇਅ ਲਾਇਆ ਹੋਇਆ ਹੈ ਤੇ ਉਨ੍ਹਾਂ ਖ਼ਿਲਾਫ ਗਿਣੀ ਮਿਥੀ ਸਾਜਿਸ਼ ਤਹਿਤ ਪ੍ਰਚਾਰ ਹੋ ਰਿਹਾ ਹੈ।
ਜਾਖੜ ਨੇ ਕਿਹਾ ਕਿ ਬਾਦਲ ਸਰਕਾਰ ਬੇਹੱਦ ਝੂਠੀ ਹੈ ਤੇ ਲੋਕ ਇਸ ਦੇ ਝੂਠ ਨੂੰ ਮੁੜ ਬੇਨਕਾਬ ਕਰਨਗੇ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਮਾਹੌਲ ਨੂੰ ਠੰਢਾ ਕਰਨ ਲਈ ਸੁਖਬੀਰ ਬਾਦਲ ਨੇ ਇੱਕ ਲੱਖ 13 ਹਜ਼ਾਰ ਨੌਕਰੀਆਂ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ।

RELATED ARTICLES
POPULAR POSTS