ਪਟਿਆਲਾ : ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਪੈਣ ਕਾਰਨ ਮੌਤ ਹੋ ਗਈ। ઠਹਾਲਤ ਵਿਗੜਨ ਕਾਰਨ ਬੁੱਧਵਾਰ ਸ਼ਾਮੀਂ ਜਦੋਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ਼ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਿੰਟੂ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਮਿੰਟੂ ਦੀ ઠਮੌਤ ਦੀ ਉੱਚ ઠਪੱਧਰੀ ઠਜਾਂਚ ਦੀ ਮੰਗ ਕੀਤੀ ਹੈ। ਜੇਲ੍ਹ ਸੁਪਰਡੈਂਟ ਰਾਜਨ ਕਪੂਰ ਦਾ ਕਹਿਣਾ ਹੈ ਕਿ ਮਿੰਟੂ 4 ਜਨਵਰੀ 2017 ਤੋਂ ਪਟਿਆਲਾ ਜੇਲ੍ਹ ਵਿਚ ਸੀ ਤੇ ਉਸ ਨੂੰ ਛੇ-ਸੱਤ ਵਾਰ ਹਸਪਤਾਲ਼ ਭੇਜਿਆ ਗਿਆ ਸੀ ਅਤੇ 20 ਅਪਰੈਲ ਨੂੰ ਮੁੜ ਪੀਜੀਆਈ ਲਿਜਾਣਾ ਸੀ। ਉਨ੍ਹਾਂ ਕਿਹਾ ਕਿ ਬੁੱਧਵਾਰ ਸ਼ਾਮੀ ਚਾਰ ਵਜੇ ਸੀਨੇ ਵਿੱਚ ਤਕਲੀਫ਼ ਦੀ ਸ਼ਿਕਾਇਤ ਹੋਣ ‘ਤੇ ਪਹਿਲਾਂ ਜੇਲ੍ਹ ਵਿਚਲੇ ਡਾਕਟਰ ਨੇ ਚੈੱਕ ਕੀਤਾ ਤੇ ਫੇਰ ਰਾਜਿੰਦਰਾ ਹਸਪਤਾਲ਼ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਸ ਦੀ ਹਸਪਤਾਲ਼ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਮੌਤ ਦੀ ਘੋਸ਼ਣਾ ਐਮਰਜੈਂਸੀ ਵਾਰਡ ਵਿੱਚ ਹਾਜ਼ਰ ਡਾ. ਸ਼ਿਵਮ ਵੱਲੋਂ ਕੀਤੀ ਗਈ। ਪੁਲਿਸ ਰਿਕਾਰਡ ਮੁਤਾਬਕ ਉਹ ਜ਼ਿਲ੍ਹਾ ਜਲੰਧਰ ਦੇ ਪਿੰਡ ਡੱਲੀ ਦਾ ਵਸਨੀਕ ਸੀ। 2014 ਵਿਚ ਥਾਈਲੈਂਡ ਵਿੱਚ ਫੜੇ ਜਾਣ ‘ਤੇ ਉਸ ਨੂੰ ઠਭਾਰਤ ਲਿਆਂਦਾ ਗਿਆ ਸੀ। ਇਥੇ ਗੈਸ ਬੌਟਲਿੰਗ ਪਲਾਂਟ ਨਾਭਾ ਨੇੜੇ ਬਖਸ਼ੀਸ਼ ਸਿੰਘ ਬਾਬਾ ਵੱਲੋਂ ‘ਬੰਬ ਫਿੱਟ ਕਰਨ’ ਦੇ ਕੇਸ ਵਿਚ ਉਸ ਨੂੰ ਵੀ ઠਸਾਜ਼ਿਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਨਾਭਾ ਵਿਖੇ ઠਹੀ ਉਸ ਖ਼ਿਲਾਫ਼ ਇੱਕ ਹੋਰ ਕੇਸ ਵੀ ਦਰਜ ਸੀ ਪਰ ਹੁਣ ਉਹ ਇਨ੍ਹਾਂ ਦੋਵਾਂ ਕੇਸਾਂ ਵਿਚੋਂ ਬਰੀ ਹੋ ਚੁੱਕਾ ਸੀ। ਮਿੰਟੂ 27 ਨਵੰਬਰ 2016 ਨੂੰ ਉਦੋਂ ਨਾਭਾ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ ਜਦੋਂ ਹਮਲਾ ਕਰ ਕੇ ਕਈ ਹਥਿਆਰਬੰਦ ਗੈਂਗਸਟਰਾਂ ਨੇ ਵਿੱਕੀ ਗੌਂਡਰ ਤੇ ਉਸ ਸਮੇਤ ਛੇ ਜਣਿਆਂ ਨੂੰ ਛੁਡਾ ਲਿਆ ਸੀ। ਪਛਾਣ ਛੁਪਾਉਣ ਲਈ ਦਾੜ੍ਹੀ ਕੇਸ ਕਟਵਾਉਣ ਦੇ ਬਾਵਜੂਦ ਉਹ ਉਸੇ ਰਾਤ ਦਿੱਲੀ ઠਵਿੱਚ ઠਫੜਿਆ ਗਿਆ ਸੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …