17 C
Toronto
Sunday, September 27, 2026
spot_img
Homeਪੰਜਾਬਸੰਗਰੂਰ 'ਚ ਟਰਾਲੇ ਨਾਲ ਟਕਰਾਈ ਸਕਾਰਪੀਓ

ਸੰਗਰੂਰ ‘ਚ ਟਰਾਲੇ ਨਾਲ ਟਕਰਾਈ ਸਕਾਰਪੀਓ

ਸੰਗਰੂਰ ‘ਚ ਟਰਾਲੇ ਨਾਲ ਟਕਰਾਈ ਸਕਾਰਪੀਓਛੁੱਟੀ ‘ਤੇ ਆਏ ਦੋ ਏਅਰਫੋਰਸ ਦੇ ਜਵਾਨਾਂ ਦੀ ਹੋਈ ਮੌਤ
ਸੰਗਰੂਰ/ਬਿਊਰੋ ਨਿਊਜ਼
ਸੰਗਰੂਰ ‘ਚ ਅੱਜ ਸੜਕ ਹਾਦਸੇ ਦੌਰਾਨ ਏਅਰ ਫੋਰਸ ਦੇ ਦੋ ਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿਚ ਮਾਰੇ ਗਏ ਜਵਾਨਾਂ ਵਿਚੋਂ ਇਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਰਦਖੇੜਾ ਨਾਲ ਸਬੰਧਤ ਸੀ ਅਤੇ ਦੂਜਾ ਹਰਿਆਣਾ ਵਿਚ ਪੈਂਦੇ ਜੀਂਦ ਦਾ ਰਹਿਣ ਵਾਲਾ ਸੀ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਲਵਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਲਵਪ੍ਰੀਤ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਅਤੇ ਪ੍ਰਦੀਪ ਸਿੰਘ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS