18.2 C
Toronto
Friday, August 21, 2026
spot_img
Homeਪੰਜਾਬਖਾਨਾਪੂਰਤੀ ਕਰੇਗੀ ਸਰਕਾਰ: ਹਰਪਾਲ ਚੀਮਾ

ਖਾਨਾਪੂਰਤੀ ਕਰੇਗੀ ਸਰਕਾਰ: ਹਰਪਾਲ ਚੀਮਾ

ਖਾਨਾਪੂਰਤੀ ਕਰੇਗੀ ਸਰਕਾਰ: ਹਰਪਾਲ ਚੀਮਾਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਰਟ ਫੋਨਾਂ ਦੀ ਵੰਡ ਨੌਜਵਾਨਾਂ ਨਾਲ ਮਹਿਜ਼ ਮਜ਼ਾਕ ਹੀ ਹੋਵੇਗਾ ਕਿਉਂਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਸਰਕਾਰ ਸੁਹਿਰਦ ਹੈ ਤਾਂ ਪਹਿਲਾਂ ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰੇ ਕਰੇ। ਉਨ੍ਹਾਂ ਆਖਿਆ ਕਿ ਸਮਾਰਟ ਫੋਨਾਂ ਦੀ ਵੰਡ ਤਾਂ ਖਾਨਾਪੂਰਤੀ ਹੋਵੇਗੀ। ਹੁਣ ਸਰਕਾਰ ਨੇ ਸ਼ਾਮਲਾਟ ਜ਼ਮੀਨਾਂ ਗ੍ਰਹਿਣ ਕਰਨ ਦਾ ਜੋ ਫੈਸਲਾ ਲਿਆ ਹੈ, ਉਹ ਪੇਂਡੂ ਭਾਈਚਾਰੇ ਅਤੇ ਪੰਚਾਇਤਾਂ ਲਈ ਮਾਰੂ ਹੋਵੇਗਾ ਕਿਉਂਕਿ ਪੇਂਡੂ ਵਿਕਾਸ ਲਈ ਪਹਿਲਾਂ ਹੀ ਪੰਚਾਇਤਾਂ ਕੋਲ ਆਮਦਨੀ ਦੇ ਵਸੀਲੇ ਘੱਟ ਹਨ।

RELATED ARTICLES
POPULAR POSTS