2.6 C
Toronto
Friday, November 7, 2025
spot_img
Homeਪੰਜਾਬਸਿਰਫ 10 ਮਿੰਟਾਂ ਵਿਚ ਹੀ ਪਹੁੰਚ ਜਾਂਦਾ ਹੈ ਨਸ਼ਾ

ਸਿਰਫ 10 ਮਿੰਟਾਂ ਵਿਚ ਹੀ ਪਹੁੰਚ ਜਾਂਦਾ ਹੈ ਨਸ਼ਾ

ਪੀੜਤ ਲੜਕੀ ਨੇ ਗੁਰਜੀਤ ਔਜਲਾ ਨੂੰ ਦੱਸਿਆ – ਮੁੰਡਿਆਂ ਵਾਂਗ ਕੁੜੀਆਂ ਵੀ ਕਰਦੀਆਂ ਹਨ ਨਸ਼ੇ
ਅੰਮ੍ਰਿਤਸਰ : ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੰੱਿਮਤਸਰ ਦੇ ਰਣਜੀਤ ਐਵੇਨਿਊ ਵਿਚ ਨਸ਼ੇ ਦੀ ਆਦੀ ਹੋਈ ਕੁੜੀ ਦੇ ਪਰਿਵਾਰ ਨੂੰ ਮਿਲੇ ਅਤੇ ਉਸ ਦੇ ਇਲਾਜ ਵਾਸਤੇ ਮੈਡੀਕਲ ਮਦਦ ਦੇਣ ਦੀ ਪੇਸ਼ਕਸ਼ ਕੀਤੀ। ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਜੰਜੀਰ ਨਾਲ ਬੰਨ੍ਹਿਆ ਹੋਇਆ ਹੈ। ਔਜਲਾ ਉਸ ਦਾ ਇਲਾਜ ਉਸ ਦੇ ਘਰ ਵਿਚ ਹੀ ਕਰਾਉਣਗੇ। ਨਸ਼ਿਆਂ ਦੀ ਪੀੜਤ ਇਸ ਕੁੜੀ ਨੂੰ ਪਰਿਵਾਰ ਵਲੋਂ ਲੋਹੇ ਦੀ ਜੰਜੀਰ ਨਾਲ ਬੰਨ੍ਹਣ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਸਬੰਧੀ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਨੇ ਪਰਿਵਾਰ ਕੋਲ ਜਾ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਮਦਦ ਦੀ ਪੇਸ਼ਕਸ਼ ਕੀਤੀ ਹੈ।
ਔਜਲਾ ਨੇ ਆਖਿਆ ਕਿ ਨਸ਼ਿਆਂ ਤੋਂ ਪੀੜਤ ਕੁੜੀ ਨੇ ਆਪਣਾ ਇਲਾਜ ਕਿਸੇ ਨਸ਼ਾ ਕੇਂਦਰ ਵਿਚ ਕਰਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਨਸ਼ਾ ਕੇਂਦਰਾਂ ਅਤੇ ਮੌਜੂਦਾ ਸਿਸਟਮ ਤੋਂ ਉਸ ਦਾ ਭਰੋਸਾ ਉੱਠ ਚੁੱਕਾ ਹੈ। ਉਹ ਆਪਣਾ ਇਲਾਜ ਘਰ ਵਿਚ ਹੀ ਕਰਾਉਣਾ ਚਾਹੁੰਦੀ ਹੈ, ਇਸ ਲਈ ਉਸ ਨੂੰ ਇਹ ਮੈਡੀਕਲ ਮਦਦ ਘਰ ਵਿਚ ਹੀ ਮੁਹੱਈਆ ਕਰਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੀੜਤ ਕੁੜੀ ਨੇ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਦਾ ਦਾਅਵਾ ਕੀਤਾ ਹੈ ਅਤੇ ਇਸ ਸਬੰਧ ਵਿਚ ਪੁਲਿਸ ਵੱਲ ਉਂਗਲ ਕੀਤੀ ਹੈ। ਉਨ੍ਹਾਂ ਆਖਿਆ ਕਿ ਕੁੜੀ ਨੇ ਦਾਅਵਾ ਕੀਤਾ ਹੈ ਕਿ ਉਹ ਸਿਰਫ ਦਸ ਮਿੰਟ ਵਿਚ ਆਪਣੇ ਘਰ ਵਿਚ ਹੀ ਨਸ਼ਾ ਮੰਗਵਾ ਸਕਦੀ ਹੈ। ਸੰਸਦ ਮੈਂਬਰ ਨੇ ਆਖਿਆ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣਗੇ ਅਤੇ ਇਸ ਮਾਮਲੇ ਵਿਚ ਪੁਲਿਸ ਨੂੰ ਜਵਾਬਦੇਹ ਬਣਾਉਣ ਵਾਸਤੇ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਸ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ‘ਤੇ ਇਤਰਾਜ ਪ੍ਰਗਟ ਕਰ ਚੁੱਕੇ ਹਨ। ਪੀੜਤ ਕੁੜੀ ਨੇ ਖੁਲਾਸਾ ਕੀਤਾ ਕਿ ਉਹ ਮਾੜੀ ਸੰਗਤ ਕਾਰਨ ਨਸ਼ੇ ਦੀ ਆਦੀ ਹੋਈ ਹੈ। ਆਪਣੀ ਨੌਕਰੀ ਦੌਰਾਨ ਉਹ ਅਜਿਹੀਆਂ ਕੁੜੀਆਂ ਨੂੰ ਮਿਲੀ ਸੀ, ਜੋ ਸਿਰਫ ਮਨੋਰੰਜਨ ਖਾਤਰ ਹੀ ਨਸ਼ਾ ਲੈਂਦੀਆਂ ਸਨ। ਇਹ ਸਾਰੀਆਂ ਕੁੜੀਆਂ ਚੰਗੇ ਘਰਾਂ ਨਾਲ ਸਬੰਧਤ ਸਨ।
ਉਨ੍ਹਾਂ ਦੀ ਸੰਗਤ ਵਿਚ ਹੀ ਉਹ ਵੀ ਨਸ਼ੇ ਦੀ ਆਦੀ ਹੋ ਗਈ। ਉਸ ਨੇ ਦਾਅਵਾ ਕੀਤਾ ਕਿ ਮੁੰਡਿਆਂ ਵਾਂਗ ਵੱਡੀ ਗਿਣਤੀ ਵਿਚ ਕੁੜੀਆਂ ਵੀ ਨਸ਼ੇ ਦੀ ਦਲਦਲ ਵਿਚ ਫਸੀਆਂ ਹੋਈਆਂ ਹਨ ਅਤੇ ਕਈ ਕੁੜੀਆਂ ਦੀ ਨਸ਼ਿਆਂ ਕਾਰਨ ਮੌਤ ਵੀ ਹੋ ਚੁੱਕੀ ਹੈ। ਇਸ ਦੌਰਾਨ ਪੀੜਤ ਕੁੜੀ ਦੀ ਮਾਂ ਨੇ ਵੀ ਨਸ਼ਿਆਂ ਦੀ ਸਪਲਾਈ ਦੇ ਮਾਮਲੇ ਵਿਚ ਪੁਲੀਸ ਦੀ ਕਾਰਗੁਜ਼ਾਰੀ ‘ਤੇ ਉਂਗਲ ਰੱਖੀ ਹੈ।
ਇਕ ਹਜ਼ਾਰ ਪੁਲਿਸ ਅਫਸਰਾਂ ਦੀ ਹੋਰ ਜ਼ਰੂਰਤ : ਹਰਪ੍ਰੀਤ ਸਿੱਧੂ
ਅਦਾਲਤ ਵਿਚ ਮੌਜੂਦ ਐਸਟੀਐਫ ਦੇ ਚੀਫ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਬੈਂਚ ਨੂੰ ਦੱਸਿਆ ਕਿ ਡਰੱਗ ਦੇ ਪ੍ਰਸਾਰ ‘ਤੇ ਨਕੇਲ ਕਸਣ ਲਈ ਮਨੁੱਖੀ ਸਾਧਨਾਂ ਦੀ ਕਮੀ ਰੋੜਾ ਬਣ ਰਹੀ ਹੈ। ਐਸਟੀਐਫ ਵਿਚ ਇਸ ਸਮੇਂ ਲਗਭਗ 500 ਪੁਲਿਸ ਅਧਿਕਾਰੀ ਤੈਨਾਤ ਹਨ, ਜਦਕਿ ਉਨ੍ਹਾਂ ਨੂੰ ਲਗਭਗ 1000 ਪੁਲਿਸ ਅਧਿਕਾਰੀਆਂ ਦੀ ਜ਼ਰੂਰਤ ਹੈ। ਸੂਬੇ ਵਿਚ ਡਰੱਗ ਦੇ ਵੱਡੇ ਮਾਮਲਿਆਂ ਦੀ ਜਾਣਕਾਰੀ ਈਡੀ ਨੂੰ ਦੇ ਦਿੱਤੀ ਗਈ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਹੁਣ ਈਡੀ ਵੀ ਕਰ ਸਕਦੀ ਹੈ ਕਿਉਂਕਿ ਉਸ ਨੂੰ ਦਸਤਾਵੇਜ਼ ਸੌਂਪੇ ਜਾ ਚੁੱਕੇ ਹਨ।
ਵੱਡੇ ਤਸਕਰਾਂ ਦੀ ਗ੍ਰਿਫਤਾਰੀ ਜ਼ਰੂਰੀ : ਈਡੀ
ਈਡੀ ਦੀ ਪੈਰਵੀ ਕਰ ਰਹੇ ਅਸਿਸਟੈਂਟ ਸਾਲਿਸਟਰ ਜਨਰਲ ਚੇਤਨ ਮਿੱਤਲ ਨੇ ਕਿਹਾ ਕਿ ਡਰੱਗ ਦੇ ਕਾਰੋਬਾਰ ‘ਤੇ ਪੂਰੀ ਨਕੇਲ ਕਸਣ ਲਈ ਵੱਡੇ ਡਰੱਗ ਤਸਕਰਾਂ ਦੀ ਗ੍ਰਿਫਤਾਰੀ ਜ਼ਰੂਰੀ ਹੈ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਅਜਿਹੇ ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇ।

RELATED ARTICLES
POPULAR POSTS