ਵਿਆਹ ਅਜਿਹਾ ਵੀ… ਨਾ ਮੰਡਪ ਸਜਿਆ, ਨਾ ਹੀ ਕੋਈ ਬੈਂਡ-ਬਾਜਾ, ਆਰਕੀਟੈਕਟ ਲੜਕੀ ਅਤੇ ਮਲੇਸ਼ੀਆ ‘ਚ ਫਾਇਰ ਫਿਟਰ ਲੜਕੇ ਨੇ 16 ਮਿੰਟ ‘ਚ ਲਏ ਫੇਰੇ
ਪਠਾਨਕੋਟ : ਪਠਾਨਕੋਟ ‘ਚ ਸ੍ਰੀ ਹਰਗੋਬਿੰਦਪੁਰ ਦੀ ਆਰਕੀਟੈਕਟ ਦੁਲਹਨ ਅਤੇ ਮਲੇਸੀਆ ‘ਚ ਫਾਇਰ ਫਿਟਰ ਦੁਹਲੇ ਨੇ ਐਤਵਾਰ ਨੂੰ16 ਮਿੰਟ’ਚ 7 ਫੇਰੇ ਲਏ। ਇਸ ਦੌਰਾਨ ਉਨ੍ਹਾਂ ਨੇ ਵਿਆਹਾਂ ‘ਚ ਹੋਣ ਵਾਲੀ ਫਿਜ਼ੂਲ ਖਰਚੀ ਨੂੰ ਰੋਕਣ ਦੇ ਲਈ ਸਾਦਗੀਪੂਰਨ ਤਰੀਕੇ ਨਾਲ ਵਿਆਹ ਕਰਵਾਇਆ। ਇਸ ਦੌਰਾਨ ਨਾ ਮੰਡਮ ਸਜਿਆ ਅਤੇ ਨਾ ਹੀ ਬੈਂਡ ਬਾਜਾ ਬੱਜਿਆ। ਦੁਹਲੇ ਨੇ ਸ਼ਗਨ ਤੱਕ ਨਹੀਂ ਲਿਆ। ਵਿਆਹ ‘ਚ ਲਗਭਗ 200 ਬਰਾਤੀ ਪਹੁੰਚੇ। ਉਨ੍ਹਾਂ ਦੇ ਨਾਸ਼ਤੇ ‘ਚ ਚਾਹ ਅਤੇ ਬਿਸਕੁਟ ਦਾ ਇੰਤਜ਼ਾਮਕੀਤਾਗਿਆ। ਦੁਹਲਾ-ਦੁਲਹਨ ਨੇ ਸਾਦਗੀ ਨਾਲ ਵਿਆਹ ਕਰਕੇ ਇਕ ਮਿਸਾਲ ਕਾਇਮ ਕੀਤੀ। ਤੁੜੀ ਵਾਲਾ ਚੌਕ ਸਥਿਤ ਵਿਸ਼ਵਕਰਮਾ ਭਵਨ ‘ਚ ਕਬੀਰ ਪੰਥ ਰੀਤੀ ਰਿਵਾਜ਼ ਨਾਲ ਹੋਏ ਇਸ ਵਿਆਹ ਦੀ ਚਰਚਾ ਲੋਕਾਂ ‘ਚ ਪੂਰਾ ਦਿਨ ਹੁੰਦੀ ਰਹੀ।
ਕੋਈ ਸ਼ਗਨ ਨਹੀਂ ਲਿਆ, 200 ਬਰਾਤੀਆਂ ਦੇ ਲਈ ਸਿਰਫ਼ ਚਾਹ ਅਤੇ ਬਿਸਕੁਟਾਂ ਦਾ ਪ੍ਰਬੰਧ
ਕੁਰੀਤੀਆਂ ਨੂੰ ਦੂਰ ਕਰਨਾ ਹੀ ਉਦੇਸ਼ : ਪ੍ਰੀਤੀ
ਗੁਰਦਾਸਪੁਰ ਦੇ ਪਿੰਡ ਖੁਦਾਦਪੁਰ ਨਿਵਾਸੀ ਅੰਕੁਸ਼ ਦਾਸ (27) ਅਤੇ ਸ੍ਰੀ ਹਰਗੋਬਿੰਦਪੁਰ ਨਿਵਾਸੀ ਪ੍ਰੀਤੀ ਦਾਸ (23) ਦੇ ਵਿਆਹ ਦੌਰਾਨ ਪਹਿਲਾਂ ਕਬੀਰ ਬਾਣੀ ਹੋਈ ਫਿਰ ਸ੍ਰੀ ਰਾਮਾਇਣ ਪਾਠ ਦੇ ਦੌਰਾਨ ਕਬੀਰ ਮਹਾਰਾਜ ਦੀ ਫੋਟੋ ਦੇ ਦੁਆਲੇ ਸੱਤ ਫੇਰੇ ਲੈ ਲਏ। ਅੰਕੁਸ਼ ਮਲੇਸ਼ੀਆ ‘ਚ ਫਾਇਰ ਫਿਟਰ ਹੈ। ਚੰਗੀ ਤਨਖਾਹ ਦੇ ਬਾਵਜੂਦ ਉਨ੍ਹਾਂ ਨੇ ਸਾਦਗੀ ਨਾਲ ਵਿਆਹ ਕਰਨ ਨੂੰ ਪਹਿਲ ਦਿੱਤੀ। ਪ੍ਰੀਤੀ ਨੇ ਦੱਸਿਆ ਕਿ 10+2 ਕਰਨ ਤੋਂ ਬਾਅਦ ਉਨ੍ਹਾਂ ਨੇ 2016 ‘ਚ ਉਨ੍ਹਾਂ ਨੇ ਪਾਲੀਟੈਕਨਿਕ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਹੈ। ਬਠਿੰਡਾ ਤੋਂ ਨਕਸ਼ੇ ਬਣਵਾਉਣ ਦਾ ਸਾਫਟਵੇਅਰ ਸਿੱਖਣ ਤੋਂ ਬਾਅਦ ਬੇਗੋਵਾਲ ‘ਚ ਆਰਕੀਟੈਕਟ ਹੈ। ਅਜਿਹੇ ਵਿਆਹਾਂ ਨਾਲ ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਪ੍ਰੀਤੀ ਦੇ ਪਿਤਾ ਵਾਟਰ ਸਪਲਾਈ ਵਿਭਾਗ ਹੁਸ਼ਿਆਰਪੁਰ ‘ਚ ਕੰਮ ਕਰਦੇ ਹਨ। ਜ਼ਿਲ੍ਹਾ ਕੋਰਾਡੀਨੇਟਰ ਰਣਬੀਰ ਭਗਤ ਗੋਪਾਲ ਦਾਸ, ਸੋਮਨਾਥ ਭਗਤ, ਦਵਿੰਦਰ ਦਾਸ,ਅਸ਼ਵਨੀ ਦਾਸ, ਜਨਕ ਰਾਜ ਦਾਸ ਅਤੇ ਗੋਬਿੰਦ ਦਾਸ ਨੇ ਦੱਸਿਆ ਕਿ ਅਸੀਂ ਹਰ ਤਰ੍ਹਾਂ ਦੇ ਯਤਨ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ, ਬਿਨਾ ਦਹੇਜ ਦੇ ਇਕ ਰੁਪਇਆ ਵੀ ਖਰਚਿਆਂ ਵਿਆਹ ਕਰਨਾ ਅਤੇ ਸਮਾਜ ‘ਚ ਫੈਲੀ ਕੁਰੀਤੀਆਂ ਨੂੰ ਦੂਰ ਕਰਨਾ ਹੀ ਉਦੇਸ਼ ਹੈ।
ਫਜ਼ੂਲਖਰਚੀ ਕਰਨ ਦੀ ਬਜਾਏ ਉਨ੍ਹਾਂ ਪੈਸਿਆਂ ਨਾਲ ਕਿਸੇ ਦੀ ਜ਼ਿੰਦਗੀ ਸੰਵਾਰੋ
ਬਹੁਤ ਹੀ ਸਾਦੇ ਢੰਗ ਨਾਲ ਆਪਣਾ ਵਿਆਹ ਕਰਵਾਉਣ ਵਾਲੇ ਅੰਕੁਸ਼ ਦਾ ਕਹਿਣਾ ਹੈ ਕਿ ਅਸੀਂ ਫਿਜ਼ੂਲਖਰਚੀ ਰੋਕਣ ਦਾ ਲੋਕਾਂ ਨੂੰ ਸੁਨੇਹਾ ਦਿੱਤਾ ਹੈ। ਅੰਕੁਸ਼ ਨੇ ਦੱਸਿਆ ਕਿ ਵਿਆਹ ਲਈ ਹੋਣ ਵਾਲੀਆਂ ਪਾਰਟੀਆਂ ਜਾਂ ਹੋਰ ਪ੍ਰਬੰਧਾਂ ‘ਤੇ ਕਿਉਂ ਫਿਜ਼ੂਲ ਪੈਸਾ ਖਰਚ ਕੀਤਾ ਜਾਵੇ। ਵੱਡੇ-ਵੱਡੇ ਵਿਆਹ ਪ੍ਰਬੰਧਾਂ ‘ਤੇ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਜਾਂਦਾ ਹੈ, ਪ੍ਰੰਤੂ ਉਸ ਪੈਸੇ ਨਾਲ ਤੁਸੀਂ ਸਮਾਜ ਵਿਚ ਕਾਫ਼ੀ ਸੁਧਾਰ ਲਿਆ ਸਕਦੇ ਹੋ ਅਤੇ ਕਿਸੇ ਦੀ ਜ਼ਿੰਦਗੀ ਸੰਵਾਰ ਸਕਦੇ ਹੋ। ਉਨ੍ਹਾਂ ਕਿਹਾ ਕਿ ਜੋ ਵਿਆਹ ਪੈਸਾ ਫਿਜ਼ੂਲ ਖਰਚ ਕੀਤਾ ਜਾਂਦਾ ਹੈ ਉਸੇ ਪੈਸੇ ਨਾਲ ਤੁਸੀ ਗਰੀਬ ਬੱਚੇ ਦੀ ਪੜ੍ਹਾਈ ਦੀ ਖਰਚ ਕਰ ਦਿਓ, ਉਹ ਬੱਚਾ ਤੁਹਾਨੂੰ ਅਸੀਸਾਂ ਦੇਵੇਗਾ ਤੇ ਤੁਹਾਡੇ ਮਨ ਨੂੰ ਸਕੂਨ ਮਿਲੇਗਾ।
Home / ਪੰਜਾਬ / ਸਾਦਗੀ ਦੀ ਮਿਸਾਲ : ਗੁਰਦਾਸਪੁਰ ਦੇ ਅੰਕੁਸ਼ ਦਾਸ ਅਤੇ ਹਰਗੋਬਿੰਦਪੁਰ ਦੀ ਪ੍ਰੀਤੀ ਨੇ ਫਜ਼ੂਲਖਰਚੀ ਰੋਕਣ ਦਾ ਸੰਦੇਸ਼ ਦੇਣ ਲਈ ਕੀਤਾ ਸਾਦਾ ਵਿਆਹ
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …