ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਦੇ ਫੈਸਲੇ ਹੁਣ ਜਲਦੀ ਹੀ ਸੱਤ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਲੋਕਾਂ ਨੂੰ ਮਿਲਣ ਲੱਗਣਗੇ। ਸੁਪਰੀਮ ਕੋਰਟ ਦੇ ਫੈਸਲੇ ਇਸ ਦੀ ਵੈਬਸਾਈਟ ਉਤੇ ਹਿੰਦੀ, ਤੇਲਗੂ, ਆਸਾਮੀ, ਮਰਾਠੀ, ਕੰਨੜ, ਉੜੀਆ ਅਤੇ ਤਾਮਿਲ ਭਾਸ਼ਾਵਾਂ ਵਿੱਚ ਇਸ ਮਹੀਨੇ ਦੇ ਅਖ਼ੀਰ ਤੱਕ ਆ ਜਾਣਗੇ। ਪਿਛਲੇ ਸਾਲ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਲੋਕਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਨ ਦਾ ਵੀ ਮੌਕਾ ਮਿਲੇ। ਜੁਲਾਈ ਦੇ ਅਖ਼ੀਰ ਤੱਕ ਲੋਕਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਇਸ ਦੀ ਵੈਬਸਾਈਟ ਉੱਤੇ ਅਨੁਵਾਦ ਹੋ ਕੇ ਮਿਲਣ ਲੱਗ ਜਾਣਗੇ। ਇਸ ਦੌਰਾਨ ਡੀਐੱਮਕੇ ਆਗੂ ਐੱਮ ਕੇ ਸਟਾਲਿਨ ਨੇ ਸਵਾਗਤ ਕਰਦਿਆਂ ਕਿਹਾ ਕਿ ਤਾਮਿਲਨਾਡੂ ਦਾ ਨਾਮ ਨਾ ਹੋਣ ‘ਤੇ ਠੇਸ ਲੱਗੀ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …