Breaking News
Home / ਪੰਜਾਬ / ਸੰਸਦੀ ਚੋਣਾਂ ਦੌਰਾਨ ਲੋਕ ਉਮੀਦਵਾਰਾਂ ਕੋਲੋਂ ਪੁੱਛਣ ਲੱਗੇ ਸਵਾਲ

ਸੰਸਦੀ ਚੋਣਾਂ ਦੌਰਾਨ ਲੋਕ ਉਮੀਦਵਾਰਾਂ ਕੋਲੋਂ ਪੁੱਛਣ ਲੱਗੇ ਸਵਾਲ

ਉਮੀਦਵਾਰਾਂ ਨੂੰ ਆਉਣ ਲੱਗਾ ਗੁੱਸਾ ਤੇ ਥੱਪੜਾਂ ਤੱਕ ਪਹੁੰਚਣ ਲੱਗੀ ਨੌਬਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਉਂਦੀ 19 ਮਈ ਨੂੰ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਚੁਣਾਵੀਂ ਮਾਹੌਲ ਪੂਰੀ ਤਰ੍ਹਾਂ ਗਰਮਾਉਂਦਾ ਜਾ ਰਿਹਾ ਹੈ। ਲੰਘੇ ਕੱਲ੍ਹ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਕੋਲਿਆਂਵਾਲੀ ਵਿੱਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਪੁੱਛਣ ਤੋਂ ਤੈਸ਼ ਵਿੱਚ ਆਏ ਕਾਂਗਰਸੀਆਂ ਨੇ ਇੱਕ ਵਿਅਕਤੀ ਦੇ ਥੱਪੜੇ ਮਾਰੇ ਤੇ ਕੁੱਟਮਾਰ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਅਸਿਸਟੈਂਟ ਪ੍ਰੋਫੈਸਰ ਨੇ ਜਦੋਂ ਨਸ਼ਿਆਂ ਸਬੰਧੀ ਰਾਜਾ ਵੜਿੰਗ ਨੂੰ ਸਵਾਲ ਪੁੱਛੇ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਜਥੇਦਾਰ ਕੋਲਿਆਂਵਾਲੀ ਦਾ ਬੰਦਾ ਹੈ ਤਾਂ ਇਹ ਸੁਣਦਿਆਂ ਹੀ ਕਾਂਗਰਸੀਆਂ ਨੇ ਉਸਦਾ ਚੰਗਾ ਕੁਟਾਪਾ ਕੀਤਾ। ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਬੂਸ਼ੈਹਰਾ ਵਿਚ ਲੰਘੇ ਕੱਲ੍ਹ ਜਦੋਂ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਇਕ ਨੌਜਵਾਨ ਨੇ ਸਵਾਲ ਪੁੱਛਿਆ ਕਿ ਤੁਸੀਂ ਪੰਜ ਵਾਰ ਵਿਧਾਇਕ ਬਣੇ ਹੋ ਤਾਂ ਹਲਕੇ ਲਈ ਕੀ ਕੰਮ ਕੀਤਾ ਤਾਂ ਭੱਠਲ ਨੇ ਸ਼ਰ੍ਹੇਆਮ ਉਸ ਨੌਜਵਾਨ ਦੇ ਥੱਪੜ ਮਾਰ ਦਿੱਤਾ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਇਸਦੀ ਚਾਰੇ ਪਾਸਿਓਂ ਤੋਂ ਆਲੋਚਨਾ ਹੋ ਰਹੀ ਹੈ।
ਇਸ ਦੇ ਚੱਲਦਿਆਂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਦਿੱਲੀ ‘ਚ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਨੇ ਜੀਪ ‘ਤੇ ਚੜ੍ਹ ਕੇ ਥੱਪੜ ਮਾਰ ਦਿੱਤਾ ਸੀ। ਥੱਪੜ ਮਾਰਨ ਵਾਲਾ ਨੌਜਵਾਨ ਕੇਜਰੀਵਾਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਸੀ ਅਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …