Breaking News
Home / ਮੁੱਖ ਲੇਖ / ਵਿੱਦਿਆ ਵੰਡਣ ਵਾਲੇ ਅਦਾਰੇ ਹੀ ਹੁਣ ਮਾਂ ਬੋਲੀ ਦੇ ਕਾਤਲ ਬਣਨ ਲੱਗੇ

ਵਿੱਦਿਆ ਵੰਡਣ ਵਾਲੇ ਅਦਾਰੇ ਹੀ ਹੁਣ ਮਾਂ ਬੋਲੀ ਦੇ ਕਾਤਲ ਬਣਨ ਲੱਗੇ

ਵਿੱਦਿਆ ਵੰਡਣ ਵਾਲੇ ਅਦਾਰੇ ਹੀ ਹੁਣ ਮਾਂ ਬੋਲੀ ਦੇ ਕਾਤਲ ਬਣਨ ਲੱਗੇ ਹਨ। ਸੀ.ਬੀ.ਐਸ.ਈ. ਦਾ ਨਵਾਂ ਹੁਕਮ ਕੇਂਦਰੀ ਵਿਦਿਆਲਿਆਂ ਲਈ ਆਇਆ ਹੈ ਕਿ ਹੁਣ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀ ‘ਐਡੀਸ਼ਨਲ ਭਾਸ਼ਾ’ ਨਹੀਂ ਪੜ੍ਹ ਸਕਣਗੇ। ਇਹ ਕਿੱਡਾ ਵੱਡਾ ਸਾਡੇ ਨਾਲ ਧੋਖਾ ਹੈ ਕਿ ਸਾਡੇ ਹੀ ਦੇਸ਼ ਵਿਚ, ਸਾਡੇ ਹੀ ਸੂਬੇ ਵਿਚ ਮਤਲਬ ਪੰਜਾਬ ਵਿਚ ਹੀ ਪੰਜਾਬੀ ‘ਵਾਧੂ ਭਾਸ਼ਾ’ ਕਿਵੇਂ ਹੋ ਸਕਦੀ ਹੈ। ਪੰਜਾਬੀ ਨੂੰ ‘ਵਾਧੂ ਭਾਸ਼ਾ’ ਕਰਾਰ ਦੇ ਕੇ ਸਿੱਖਿਆ ਦੇ ਤੰਤਰ ਵਿਚੋਂ ਹੀ ਬਾਹਰ ਕੀਤਾ ਜਾ ਰਿਹਾ ਹੈ। ਇਸ ਮਸਲੇ ‘ਤੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਸਵਰਾਜ ਬੀਰ ਸਿੰਘ ਜੀ ਦਾ ਸੰਪਾਦਕੀ ਵੀ ਪਿਛਲੇ ਦਿਨੀਂ 15 ਅਪ੍ਰੈਲ 2019 ਨੂੰ ਛਪਿਆ ਤੇ ਹੁਣ ਪੂਰੇ ਮਾਮਲੇ ਦਾ ਪਿਛੋਕੜ ਤੇ ਮੌਜੂਦਾ ਸਥਿਤੀ ਅਤੇ ਪੂਰੀ ਸਾਜਿਸ਼ ਨੂੰ ਬੇਨਕਾਬ ਕਰਦਾ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਦਾ ਇਕ ਅਹਿਮ ਲੇਖ ‘ਖੇਤਰੀ ਭਾਸ਼ਾਵਾਂ ਵੱਲ ਬੇਰੁਖੀ ਸਿੱਖਿਆ ਲਈ ਘਾਤਕ’ 17 ਅਪ੍ਰੈਲ 2019 ਨੂੰ ‘ਅਜੀਤ’ ਅਖਬਾਰ ਦੇ ਸੰਪਾਦਕੀ ਪੰਨੇ ‘ਤੇ ਪ੍ਰਕਾਸ਼ਤ ਹੋਇਆ। ਡਾ. ਲਖਵਿੰਦਰ ਜੌਹਲ ਜੋ ਕਿ ਪੱਤਰਕਾਰਤਾ ਖੇਤਰ ਦੇ ਵੀ ਵੱਡੇ ਹਸਤਾਖਰ ਹਨ, ਨਵਾਂ ਜ਼ਮਾਨਾ, ਅਜੀਤ ਅਤੇ ਦੂਰਦਰਸ਼ਨ ਵਿਚ ਸੇਵਾਵਾਂ ਦੇਣ ਉਪਰੰਤ ਇਸ ਸਮੇਂ ਡਾ. ਲਖਵਿੰਦਰ ਸਿੰਘ ਜੌਹਲ ਜਿੱਥੇ ਜਲੰਧਰ ਪ੍ਰੈਸ ਕਲੱਬ ਦੇ ਪ੍ਰਧਾਨ ਹਨ, ਉਥੇ ਹੀ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਵੀ ਹਨ। ਪਰ ਇਸ ਸਭ ਤੋਂ ਪਹਿਲਾਂ ਉਹ ਮਾਂ ਬੋਲੀ ਪੰਜਾਬੀ ਦੇ ਸੱਚੇ ਪੁੱਤ ਹਨ। ਡਾ. ਲਖਵਿੰਦਰ ਜੌਹਲ ਦਾ ਅਜੀਤ ਵਿਚ ਪ੍ਰਕਾਸ਼ਿਤ ਉਕਤ ਲੇਖਕ ਨੂੰ ਅਸੀਂ ਧੰਨਵਾਦ ਸਹਿਤ ‘ਪਰਵਾਸੀ’ ਅਖ਼ਬਾਰ ਦੇ ਪਾਠਕਾਂ ਲਈ ਹੂ ਬ ਹੂ ਪ੍ਰਕਾਸ਼ਿਤ ਕਰਕੇ ਆਪ ਨੂੰ ਵੀ ਉਸ ਮਸਲੇ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਕਿਵੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ‘ਤੇ ਚਹੁੰ ਪਾਸਿਓਂ ਹਮਲੇ ਹੋ ਰਹੇ ਹਨ।
-ਦੀਪਕ ਸ਼ਰਮਾ ਚਨਾਰਥਲ
(ਸਮਾਚਾਰ ਸੰਪਾਦਕ, ਪਰਵਾਸੀ)

Check Also

ਭਾਰਤ ‘ਚ ਆਮਦਨ ਨਾ-ਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ

ਜਿੰਨਾ ਚਿਰ ਭਾਰਤ ਵਿਚ ਆਮਦਨ ਨਾ-ਬਰਾਬਰੀ ਰਹੇਗੀ, ਓਨਾ ਚਿਰ ਲਗਾਤਾਰ ਚੱਲਣ ਵਾਲਾ ਵਿਕਾਸ ਨਹੀਂ ਹੋ …