ਸੁਰਿੰਦਰ ਧੰਜਲ
(ਤਿਆਰੀ ਅਧੀਨ ਨਾਟਕ ਦਾ ਸੱਤਵਾਂ ਦ੍ਰਿਸ਼)
{ਰੋਸ਼ਨੀ ਸੱਜੇ ਖੂੰਜੇ ‘ਤੇ ਪੈਂਦੀ ਹੈ।}
ਮੁਨਸ਼ੀ ਜੀ:
ਜਦੋਂ ਜਲ੍ਹਿਆਂ ਵਾਲਾ ਬਾਗ਼ ਵਿੱਚ ਸੈਂਕੜੇ ਨਿਹੱਥੇ ਗੋਲ਼ੀਆਂ ਨਾਲ ਭੁੰਨੇ ਜਾਂਦੇ ਨੇ, ਤੇ ਹਜ਼ਾਰਾਂ ਫੱਟੜ ਕੀਤੇ ਜਾਂਦੇ ਨੇ, ਉਦੋਂ ਸ਼ਗਿਰਦਾਂ ਨੂੰ ਅੰਗਰੇਜ਼ਾਂ ਦੇ ਦਿੱਤੇ ‘ਏ’ ਫ਼ਾਰ apple, ‘ਬੀ’ ਫ਼ਾਰ banana, ‘ਸੀ’ ਫ਼ਾਰ cat ਅਤੇ ‘ਆਰ’ ਫ਼ਾਰ rat ਨਹੀਂ ਪੜ੍ਹਾਏ ਜਾਂਦੇ, ਸਗੋਂ ਇਨਕਲਾਬ ਚੋਂ ਨਿੱਕਲੀ ਨਵੀਂ ਜ਼ੁਬਾਂ ਦੇ ਨਵੇਂ ਲਫ਼ਜ਼ ਪੜ੍ਹਾਏ ਜਾਂਦੇ ਨੇ – ਜਿਵੇਂ ‘ਏ’ ਫ਼ਾਰ Amritsar, ਤੇ ‘ਬੀ’ ਫ਼ਾਰ Bomb, ਤੇ ‘ਜੇ’ ਫ਼ਾਰ ਜਲ੍ਹਿਆਂ ਵਾਲਾ ਪੜ੍ਹਾਉਣ ਤੋਂ ਬਗ਼ੈਰ ਕੌਮਾਂ ਜਿਊਂਦੀਆਂ ਨਹੀਂ ਰਹਿ ਸਕਦੀਆਂ … ਹਾਲਾਤ ਮੁਤਾਬਕ ਲਫ਼ਜ਼ ਵੀ ਬਦਲਣੇ ਪੈਂਦੇ ਨੇ, ਤਾਂ ਜੋ ਕੌਮਾਂ ਜਿਊਂਦੀਆਂ ਵਸਦੀਆਂ ਰਹਿ ਸਕਣ !
ਸ਼ਗਿਰਦ:
ਮੁਨਸ਼ੀ ਜੀ, ਤੁਸੀਂ ਸਾਡੇ ਸਭ ਦੇ ਨਾਮ ਬਦਲ ਕੇ ਨਵੇਂ ਰੱਖ ਦਿੱਤੇ ਨੇ: ਗਿਆਨ, ਕ੍ਰਾਂਤੀ, ਸਾਗਰ, ਜੀਵਨ, ਜੋਤੀ, ਉਜਾਗਰ, ਦੀਪਕ, ਕਿਰਨ, ਰੋਸਲ਼ਨੀ, ਪ੍ਰਭਾਤ, ਵਿੱਦਿਆ, ਅੰਬਰ, ਸਸ਼ਰ੍ਰਜ, ਚੰਦਰ, ਤਾਰਾ…
ਮੁਨਸ਼ੀ ਜੀ:
ਸਾਗਰ, ਦੀਪਕ, ਗਿਆਨ, ਰੋਸ਼ਨੀ ! ਮੈਂ ਅੱਜ ਤੁਹਾਡੇ ਨਾਵਾਂ ਦੇ ਹਵਾਲੇ ਨਾਲ ਗੱਲ ਕਰਾਂਗਾ । ਦੀਪਕ, ਇਹ ਸੱਚ ਹੈ ਕਿ ਇੱਕ ਦੀਪਕ ਪੂਰੇ ਦੇ ਪੂਰੇ ਘਰ ਦਾ ਹਨੇਰਾ ਨਹੀਂ ਮਿਟਾ ਸਕਦਾ, ਪਰ ਜਦੋਂ ਉਹ ਹੋਰ ਦੀਪਕਾਂ ਨੂੰ ਰੋਸ਼ਨ ਕਰ ਦਿੰਦਾ ਹੈ, ਤਾਂ ਪਸ਼ਰ੍ਰੇ ਦਾ ਪਸ਼ਰ੍ਰਾ ਘਰ ਜਗਮਗਾ ਉੱਠਦਾ ਹੈ ੴ ਇਸੇ ਤਰਾਂ, ਗਿਆਨ ਅਤੇ ਹੌਸਲੇ ਦੀ ਚਿਣਗ ਆਰੰਭ ਤਾਂ ਭਾਵੇਂ ਕਿਸੇ ਇੱਕ ਤੋਂ ਹੀ ਹੁੰਦੀ ਹੈ, ਪਰ ਉਹ ਹੌਲ਼ੀ ਹੌਲ਼ੀ ਇੱਕ ਤੋਂ ਅਨੇਕ ਤੱਕ ਫੈਲਦੀ ਫੈਲਦੀ ਅਨਿਆਂ ਦੇ ਗਹਿਰੇ ਤੋਂ ਗਹਿਰੇ ਹਨੇਰੇ ਨੂੰ ਵੀ ਮਿਟਾ ਦਿੰਦੀ ਹੈੴ
ਦੀਪਕ, ਗਿਆਨ, ਰੋਸ਼ਨੀ, ਕ੍ਰਾਂਤੀ: (ਇਕੱਠੇ)
ਮੁਨਸ਼ੀ ਜੀ ! ਅਸੀਂ ਵੀ ਇੱਕਠੇ ਹੋਵਾਂਗੇ – ਕ੍ਰਾਂਤੀ ਦੇ ਦੀਪਕ ਜਗਾਵਾਂਗੇ !!
ਗਿਆਨ ਨਾਲ਼ ਅਗਿਆਨਤਾ ਦੇ ਹਨੇਰੇ ਕੋਨਿਆਂ ਨੂੰ ਰੋਸ਼ਨ ਕਰਾਂਗੇ !!
ਗ਼ੁਲਾਮੀ ਦਾ, ਜ਼ੁਲਮ ਦਾ ਹਨੇਰਾ ਕਿਸੇ ਦਿਨ ਚੀਰ ਕੇ ਰੱਖ ਦੇਵਾਂਗੇ !
ਮੁਨਸ਼ੀ ਜੀ:
ਸਾਗਰ, ਹੁਣ ਗੱਲ ਕਰਦੇ ਹਾਂ ਤੇਰੇ ਨਾਮ ਦੀ ! ਸਾਗਰ ਦੀਆਂ ਲਹਿਰਾਂ ਚੁੱਪ ਚਾਪ, ਦਿਨ ਰਾਤ, ਸਾਗਰ ਦੇ ਕੰਢੇ ਪਈਆਂ ਚੱਟਾਨਾਂ ਵਿੱਚ ਵੱਜਦੀਆਂ ਰਹਿੰਦੀਆਂ ਨੇ ੴ ਲੱਗਦਾ ਹੈ ਪਾਣੀ ਦੀਆਂ ਇਹ ਛੱਲਾਂ ਪਥਰੀਲੀਆਂ ਚੱਟਾਨਾਂ ਦਾ ਕੀ ਵਿਗਾੜ ਦੇਣਗੀਆਂ ? ਪਰ ਹੌਲ਼ੀ ਹੌਲ਼ੀ ਉਹੀ ਲਹਿਰਾਂ, ਚੱਟਾਨਾਂ ਵਿਚ ਚੀਰ ਪਾ ਕੇ, ਕਿਸੇ ਦਿਨ ਉਸਨੂੰ ਦੋਫਾੜ ਕਰ ਦਿੰਦੀਆਂ ਹਨੴ
ਸਾਗਰ, ਵਿੱਦਿਆ: (ਇਕੱਠੇ)
ਮੁਨਸ਼ੀ ਜੀ ! ਇਸੇ ਤਰ੍ਹਾਂ ਤੁਹਾਡੇ ਸ਼ਿਸ਼ ਵੀ ਕਿਸੇ ਦਿਨ ਵਿੱਦਿਆ ਦੇ ਸਾਗਰ ਦੀਆਂ ਛੱਲਾਂ ਬਣਨਗੇ !
ਗ਼ੁਲਾਮੀ ਦੀ ਪਥਰੀਲੀ ਚੱਟਾਨ ਨੂੰ ਚੀਰ ਕੇ ਦੋਫਾੜ ਕਰ ਦੇਣਗੇ !!
ਮੁਨਸ਼ੀ ਜੀ:
ਅੰਮ੍ਰਿਤਸਰ ਦੇ ਅਨਾਥ ਆਸ਼ਰਮ ਵਿੱਚ ਮੇਰਾ ਇੱਕ ਸ਼ਿਸ਼ ਹੁੰਦਾ ਸੀ ਊਧਮ ਸਿੰਘ – ਊਧੋ ਊਧੋ ਕਹਿੰਦੇ ਸੀ ਉਸਨੂੰ ਸਾਰੇ ! ਪਤਾ ਨਹੀਂ ਅੱਜ-ਕਲ੍ਹ ਉਹ ਕਿੱਥੇ ਹੈ ? ਨਾ ਤਾਂ ਮੈਨੂੰ ਊਧੋ ਭੁਲਦਾ ਹੈ, ਤੇ ਨਾ ਹੀ ਉਸ ਤੋਂ ਤਿੰਨ ਚਾਰ ਸਾਲ ਵੱਡਾ, ਕਰਤਾਰ ਸਿੰਘ ਸਰਾਭਾ, ਜਿਹੜਾ ਫ਼ੌਜੀਆਂ ਵਿੱਚ ਗ਼ਦਰ ਦਾ ਪ੍ਰਚਾਰ ਕਰਨ ਆਉਂਦਾ ਹੁੰਦਾ ਸੀ ! ਤੇ ਤੀਜਾ, ਆਪਣੇ ਸਕੂਲ ਦਾ ਵਿਦਿਆਰਥੀ, ਬਾਰਾਂ ਕੁ ਸਾਲਾਂ ਦਾ ਭਗਤ ਸਿੰਘ ! ਤਿੰਨਾਂ ‘ਚ ਬੜੀ ਅੱਗ ਹੈ, ਬੜੀ ਚਿਣਗ ਹੈ ੴ ਜ਼ਰਸ਼ਰ੍ਰ ਤੁਹਾਡੇ ਵਰਗੇ ਸਾਰੇ ਅਜਿਹੇ ਗੱਭਰੂ ਕਿਸੇ ਨਾ ਕਿਸੇ ਦਿਨ ਗ਼ੁਲਾਮੀ ਦਾ ਹਨੇਰਾ ਚੀਰ ਦੇਣਗੇ !
{ ਸਾਰੇ ਸ਼ਿਸ਼ ਉਤਸ਼ਾਹ ਨਾਲ਼ ਵਿੱਚ ਇਕੱਠੇ ਹੋ ਕੇ ਗੋਲ਼ ਦਾਇਰਾ ਬਣਾ ਕੇ ਗਾਉਣ ਲੱਗਦੇ ਹਨ । }
ਗਹਿਰਾ ਹੁੰਦਾ ਜਾਂਦਾ ਹਰ ਦਿਨ
ਗਿਆਨ ਕ੍ਰਾਂਤੀ ਸਾਗਰ ਨੀ
ਜੀਵਨ ਜੋਤੀ ਅਰਥ ਸੁਨਹਿਰੀ
ਹੁੰਦੇ ਜਾਣ ਉਜਾਗਰ ਨੀ
ਹਿੰਦ ‘ਤੇ ਘੋਰ ਗ਼ੁਲਾਮੀ ਵਾਲੀ
ਗਹਿਰੀ ਜ਼ੁਲਮੀ ਰਾਤ ਪਈ
ਦੀਪਕ ਕਿਰਨ ਰੋਸਲ਼ਨੀ ਮਿਲਕੇ
ਆਉਂਦੀ ਨਵ-ਪ੍ਰਭਾਤ ਪਈ
ਜਦ ਵਿੱਦਿਆ ਅੰਬਰ ‘ਤੇ ਚਮਕੇ
ਸਸ਼ਰ੍ਰਜ ਚੰਦ ਸਿਤਾਰੇ ਨੀ
ਤੇਰਾ ਸਸ਼ਰ੍ਰਜ ਡੁੱਬ ਜਾਵੇਗਾ
ਜਲ਼ੁਲਮ ਦੀਏ ਸਰਕਾਰੇ ਨੀ
{ ਰੋਸ਼ਨੀ ਖੱਬੇ ਖੂੰਜੇ ‘ਤੇ ਪੈਂਦੀ ਹੈ । }
ਚੌਕੀਦਾਰ: (ਚੌਕੀਦਾਰਨੀ ਨੂੰ)
ਛੇਤੀ ਕਰ ਭਾਗਵਾਨੇ, ਅੱਜ ਹੰਟਰ ਕਮਿਸ਼ਨ ਵਾਲਾ ਸੀਨ ਦੱਸਣੈ, ਲੇਖਕ ਗੱਭਰੂ ਨੇ ਆਪਾਂ ਨੂੰ !
ਤਾਇਆ ਹਸਮੁਖ ਸਿੰਘ ਅਮਲੀ:
ਚੌਕੀਦਾਰਾ, ਭਲਾ ਐਂ ਦੱਸ ਮੈਨੂੰ, ਬਈ ਹੰਟਰ ਜਾਣੀ ਸ਼ਿਕਾਰੀ; ਉਹ ਵੀ ਭਲਾ ਕਿਸੇ ਨੂੰ ਕਮਿਸ਼ਨ ਦਿੰਦੇ ਆ ? ਵੱਧ ਤੋਂ ਵੱਧ ਇਹ ਭਾਵੇਂ ਕਰ ਦੇਣ, ਬਈ ਪੰਦਰਾਂ ਦਾ ਸ਼ਿਕਾਰ ਕਰਨਾ ਸੀ, ਤੇ ਕਮਿਸ਼ਨ ਕੱਟ ਕੇ ਹੁਣ ਪੰਜਾਂ ਦਾ ਸ਼ਿਕਾਰ ਕਰ ਦੇਣ !
ਚੌਕੀਦਾਰਨੀ: (ਹੱਸਦੀ ਹੋਈ)
ਅਮਲੀਆ, ਅੱਜ ਸਵੇਰੇ ਸਵੇਰੇ ਚਾਹ ਦੀ ਥਾਂ ਭੰਗ ਪੀ ਆਇਐਂ ?
ਤਾਇਆ ਅਮਲੀ:
ਚੌਕੀਦਾਰਨੀਏਂ, ਥੋੜੀ ਬਹੁਤ ‘ਗਰੇਜੀ ਤਾਂ ਮੈਨੂੰ ਵੀ ਆਉਂਦੀ ਐ ਹੁਣ – ਬਈ ਹੰਟਰ ਸ਼ਿਕਾਰੀ ਨੂੰ ਕਹਿੰਦੇ ਆ, ਤੇ ਕਮਿਸ਼ਨ ਕਹਿੰਦੇ ਆ ਛੋਟ ਨੂੰ ਜਲ੍ਹਿਆਂ ਵਾਲਾ ਨਾਟਕ ਦੇ ਨਾਲ਼ ਨਾਲ਼ ਲੇਖਕ ਗੱਭਰੂ ਤੋਂ ਮੈਂ ‘ਗਰੇਜੀ ਵੀ ਸਿੱਖਦਾ ਰਹਿਨੈਂ …
ਚੌਕੀਦਾਰਨੀ:
ਪਤਾ ਮੈਨੂੰ ਤੇਰਾ, ਵੱਡੇ ਬੀ.ਆ. ਪਾਸ ਦਾ ।
ਤਾਇਆ ਅਮਲੀ:
ਬਾਕੀ ਭਾਗਵਾਨੇ, ਇੱਕ ਹੰਟਰ ਉਹ ਵੀ ਹੁੰਦੇ ਆ, ਜਿਹੜੇ ਮੌਰਾਂ ‘ਚ ਪੈਂਦੇ ਹੁੰਦੇ ਨੇ … !
ਚੌਕੀਦਾਰਨੀ:
ਮੈਂ ਤਾਂ ਕਹਿੰਨੀ ਆਂ ਹੰਟਰ ਹੁੰਟਰ ਪੈਣੇ ਈ ਚਾਹੀਦੇ ਆ, ਤੇਰੇ ਅਰਗੇ ਜੱਬਲੀਆਂ ਮਾਰਨ ਆਲ਼ੇ ਦੇ !
ਚੌਕੀਦਾਰ:
ਬਾਈ ਅਮਲੀਆ, ਤੂੰ ਨਾ ਹਟਿਆ ਗਪੌੜ ਮਾਰਨੋ !
ਤਾਇਆ ਅਮਲੀ:
ਨਾ ਤੇਰਾ ਮਤਬਲ, ਬਈ ਹੰਟਰ ਕਮਿਸ਼ਨ ਦਾ ਮਤਬਲ, ਬਈ ਜਾਣੀ ਮੇਰੇ ਅਰਗੇ ਦੇ ਕਿਸੇ ਦੇ ਸਮਝ ਲੋ ਜਾਣੀ, ਜਾਣੀ ਕਿ 50 ਹੰਟਰ ਪੈਣੇ ਸੀ – ਹੁਣ ਕਮਿਸ਼ਨ ਕੱਟ ਕੇ ਸਮਝ ਲੋ ਕਿ 25 ਹੰਟਰ ਪੈਣੇ ਆ ?
ਚੌਕੀਦਾਰ:
ਓਏ ਕਾਹਨੂੰ ਭਲਿਆ ਲੋਕਾ ! ਲੇਖਕ ਦਸਦਾ ਸੀ ਬਈ ਜਲ੍ਹਿਆਂ ਵਾਲੇ ਗੋਲੀ ਕਾਂਡ ਤੋਂ ਮਗਰੋਂ, ਕੋਈ ਛੇ ਸਾਢੇ ਛੇ ਮਹੀਨੇ ਮਗਰੋਂ, ਕਮੇਟੀ ਬਣੀ ਸੀ ਇੱਕ, ਤੇ ਕਮੇਟੀ ਦਾ ਨਾਂ ਸੀ ‘ਹੰਟਰ ਕਮੇਟੀ’… ਜੀਹਦਾ ਆਗੂ ਸੀ, ਰੱਬ ਤੇਰਾ ਭਲਾ ਕਰੇ, ‘ਵਿਲੀਅਮ ਹੰਟਰ’… ਬਾਅਦ ‘ਚ ਏਸੇ ਕਮੇਟੀ ਨੂੰ ‘ਹੰਟਰ ਕਮਿਸ਼ਨ’ ਕਹਿਣ ਲੱਗ ਪੇ, ਤੇ ਕਮੇਟੀ ਕੋਈ ਡੇੜ ਮੀਨ੍ਹਾ ਲੋਕਾਂ ਦੇ ਬਿਆਨ ਲੈਂਦੀ ਰਹੀ, ਕਦੇ ਦਿੱਲੀ ਤੇ ਕਦੇ ਅਹਿਮਦਾਬਾਦ; ਕਦੇ ਬੰਬਈ ਤੇ ਕਦੇ ਲਹੌਰ; ਤੇ ਨੌਂ ਮੈਂਬਰ ਹੋਰ ਸੀ ਕਮੇਟੀ ਦੇ, ਪੰਜ ਅੰਗਰੇਜ਼ ਤੇ ਚਾਰ ਆਪਣੇ ਭਾਰਤੀ … !
ਚੌਕੀਦਾਰਨੀ:
ਬਈ ਅਮਲੀਆ, ਜਾਣੀ ਦਾ, ਪੱਕਾ ਪਤਾ ਲੱਗ ਜੇ, ਬਈ ਆਹ ਮਾਵਾਂ ਦੇ ਪੁੱਤ ਗੋਲ਼ੀਆਂ ਨਾਲ਼ ਭੁੰਨਣ ਆਲ਼ੀ ਕਰਤੂਤ ਕੀਹਨੇ ਕੀਤੀ ਕਰਵਾਈ ਆ ।
ਤਾਇਆ ਅਮਲੀ:
ਚੌਕੀਦਾਰਨੀਏਂ, ਏਹੀ ਤਾਂ ਮੈਂ ਕਹਿੰਨਾਂ ਬਈ ਸ਼ਿਕਾਰ ਕਰਨ ਵਾਲੇ ਹੰਟਰਾਂ ਹੁੰਟਰਾਂ ਨੇ, ਮੇਰੇ ਅਰਗਿਆਂ ਦੇ ਹੰਟਰਾਂ ਨਾਲ ਮੌਰ ਈ ਸੇਕਣੇ ਹੁੰਦੇ ਆ, ਜਾਂ ਭੁੰਨਣਾ ਹੁੰਦੈ ਨਿਹੱਥਿਆਂ ਨਿਰਦੋਸ਼ਿਆਂ ਨੂੰ ਗੋਲ਼ੀਆਂ ਨਾਲ਼ ! ਕਹਿੰਦੇ ਨੇ, ਗੋਲੀਆਂ ਚਲਾਉਂਣ ਆਲ਼ਿਆਂ ‘ਚ ਕਿਸੇ ‘ਫੌਜੀ ਅਪਸਰ ਡੈਰ ਡੂਰ’ ਦਾ ਨਾਂ ਬੋਲਦੈ। ਤੇ ਮੈਂ ਕਹਿਨੈਂ ਬਈ ਕਾਹਨੂੰ ਕਮੇਟੀ ਮੂਹਰੇ ਬਿਆਨਾਂ-ਬਿਊਨਾਂ ਦਾ ਗਿੱਲਾ ਪੀਹਣ ਪਾ ਕੇ ਬਹਿ ਗੇ ! ‘ਡੈਰ’ ਕੰਜਰ ਨੂੰ ਆਥਣੇ ਜੇ ਮੇਰੇ ਤੇ ਸਾਡੇ ਪਿੰਡ ਆਲ਼ੇ ਭਿੰਦੇ ਅਮਲੀ ਦੇ ਕਰਨ ਹਵਾਲੇ, ਪਹਿਲਾਂ ਤਾਂ ਮਾਰ ਮਾਰ ਘੋਟਣੇ ਟੰਗਾਂ ਭੰਨੀਏ ਵੱਡੇ ਸੂਰਮੇਂ ਦੀਆਂ, ਪੁੱਛੀਏ ਪੁੱਤ ਮੇਰੇ ਨੂੰ ਬਈ ਬੰਦੂਕਾਂ ਦੇ ਸਿਰ ਤੇ ਈ ਅੱਕਦੜਾ ਸੀ ਨਾ ਓਦੋਂ…
ਚੋਕੀਦਾਰ: (ਵਿਚਾਲਿਓਂ ਕੱਟ ਕੇ)
ਓ ਅਮਲੀਆ, ਬੰਦ ਕਰ ਆਪਣੀ ਗੱਲਾਂ ਦੀ ਰੇਲ ਗੱਡੀ ਹੁਣ … …
ਤਾਇਆ ਅਮਲੀ: (ਚੌਂਕੀਦਾਰ ਦੀ ਪਰਵਾਹ ਕਰੇ ਤੋਂ ਬਗੈਰ)
ਪਹਿਲਾਂ ਤਾਂ ਮਾਰ ਮਾਰ ਘੋਟਣੇ ਭੰਨੀਏ ਸਕੜੰਜਾਂ ਮੇਰੇ ਸਾਲੇ ਦੀਆਂ, ਤੇ ਫੇਰ ਕੂੰਡੇ ‘ਚ ਘੋਟ ਘੋਟ ਕੇ ਚਾਹ ਆਲ਼ੇ ਪਤੀਲੇ ‘ਚ ਉਬਾਲ਼ ਉਬਾਲ਼ ਕੇ ਪੀਈਏ – ਜਦੋਂ ਨਿਕਲਣ ਚੀਕਾਂ ਮੇਰੇ ਪਤਿਔਰੇ ਦੀਆਂ, ਤਾਂ ਫੇਰ ਪਤਾ ਲੱਗੇ ਬਈ ਨਿਹੱਥਿਆਂ ‘ਤੇ ਗੋਲ਼ੀ ਕਿਵੇਂ ਚਲਾਈ ਦੀ ਆ … … !
(ਚੱਬ ਕੇ ਗੱਲ ਕਰਦਾ ਹੋਇਆ) ਅਖੇ ਮੈਂ ਆਂ ‘ਜਰਨਲ ਡੈਰ’ … ਜਦੋਂ ਕੂਕਿਆਂ ਦੇ ਡੋਲ ਆਂਗੂੰ ਮਾਂਜਿਆ ਨਾ ਫੇਰੇ ਦੇਣੇ ਨੂੰ ਜੇ ਸਾਰੀਆਂ ਜਰਨੈਲੀਆਂ ਜਰਨੂਲੀਆਂ ਝਾੜੀਆਂ ‘ਚ ਨਾ ਰੁਲਦੀਆਂ ਫਿਰਨ, ਤਾਂ ਨਾਂ ਬਟਾ ਦਿਓ ਸਾਡਾ ਅਮਲੀਆਂ ਦਾ … ਹੈਂਅ, ਕੋਈ ਗੋਤ ਪੁੱਛਣ ਆਲ਼ਾ ਈ ਨ੍ਹੀ ਨਾ ਭੈਣ ਦੇਣਿਆਂ ਨੂੰ … !?