ਅਸੀਂ ਭਾਰਤ ਦੇ ਨਾਲ, ਅੱਤਵਾਦ ਨੂੰ ਵੀ ਕਦੀ ਨਹੀਂ ਜਿੱਤਣ ਦਿਆਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੰਬਈ ਹਮਲੇ ਦੀ 10ਵੀਂ ਬਰਸੀ ਮੌਕੇ ਦੇਰ ਰਾਤ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੁੰਬਈ ਅੱਤਵਾਦੀ ਹਮਲੇ ਦੀ 10ਵੀਂ ਬਰਸੀ ਮੌਕੇ ਨਿਆਂ ਲਈ ਅਮਰੀਕਾ ਭਾਰਤ ਦੇ ਨਾਲ ਖੜ੍ਹਾ ਹੈ। ਅਸੀਂ ਕਦੀ ਵੀ ਅੱਤਵਾਦੀਆਂ ਨੂੰ ਜਿੱਤਣ ਨਹੀਂ ਦਿਆਂਗੇ। ਧਿਆਨ ਰਹੇ 26 ਨਵੰਬਰ 2008 ਨੂੰ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਵਿਚ 6 ਅਮਰੀਕੀਆਂ ਸਮੇਤ 166 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਨੇ ਮੁੰਬਈ ਹਮਲੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਦੀ ਜਾਣਕਾਰੀ ਦੇਣ ‘ਤੇ 50 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੰਬਈ ਹਮਲੇ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।
Check Also
ਭਾਰਤ ਨੂੰ ਮਿਲੇ ਤਿੰਨ ਨਵੇਂ ਜੰਗੀ ਜਹਾਜ਼
ਪੀਐਮ ਮੋਦੀ ਬੋਲੇ : ਇਹ ਤਿੰਨੋਂ ਜਹਾਜ਼ ਮੇਡ ਇਨ ਇੰਡੀਆ ਮੁੰਬਈ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ …