ਤਾਂ ਨਾਲ ਹੀ ਮਜੀਠੀਆ ਨੇ ਜਾਖੜ ਖਿਲਾਫ ਸ਼ੁਰੂ ਕਰ ਦਿੱਤੀ ਨਾਅਰੇਬਾਜ਼ੀ ਤੇ ਪੰਡਾਲ ਛੱਡ ਕੇ ਤੁਰ ਗਏ
ਗੁਰਦਾਸਪੁਰ/ਬਿਊਰੋ ਨਿਊਜ਼
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਰੱਖੇ ਸਮਾਗਮ ਤੋਂ ਪਹਿਲਾਂ ਸਿਆਸਤ ਵੀ ਭਾਰੂ ਰਹੀ। ਸਮਾਗਮ ਦੌਰਾਨ ਹੰਗਾਮਾ ਵੀ ਹੁੰਦਾ ਰਿਹਾ। ਸੁਨੀਲ ਜਾਖੜ ਦੇ ਸੰਬੋਧਨ ਦੌਰਾਨ ਵਿਰੋਧ ਵਿੱਚ ਅਕਾਲੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਪੰਡਾਲ ਵਿੱਚੋਂ ਵਾਕਆਊਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਅਕਾਲੀ ਦਲ ‘ਤੇ ਪੰਜਾਬ ਨੂੰ ਨਸ਼ੇ ਵਿੱਚ ਧੱਕਣ ਦਾ ਇਲਜ਼ਾਮ ਲਾਉਂਦਿਆਂ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਨਾ ਬਖ਼ਸ਼ਣ ਦੀ ਗੱਲ ਕਹੀ ਤਾਂ ਬਿਕਰਮ ਮਜੀਠੀਆ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਜੀਠੀਆ ਦੀ ਅਗਵਾਈ ਵਿੱਚ ਕਈ ਯੂਥ ਅਕਾਲੀ ਲੀਡਰ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੰਡਾਲ ਵਿਚੋਂ ਬਾਹਰ ਚਲੇ ਗਏ।
Check Also
ਐਡਵੋਕੇਟ ਧਾਮੀ ਨੇ ਵਕਫ ਸੋਧ ਬਿਲ ’ਤੇ ਦਿੱਤਾ ਵੱਡਾ ਬਿਆਨ
ਕਿਹਾ : ਕੇਂਦਰ ਸਰਕਾਰ ਘੱਟ ਗਿਣਤੀਆਂ ਦੇ ਮਾਮਲਿਆਂ ’ਚ ਕਰ ਰਹੀ ਹੈ ਦਖਲਅੰਦਾਜ਼ੀ ਅੰਮਿ੍ਰਤਸਰ/ਬਿਊਰੋ ਨਿਊਜ਼ …