Breaking News
Home / ਮੁੱਖ ਲੇਖ / ਕੀ ਅਸੀਂ ਅਜਿਹੇ ਭਾਰਤ ਦੀ ‘ਕਲਪਨਾ ਤੇ ਕਾਮਨਾ’ ਕੀਤੀ ਸੀ

ਕੀ ਅਸੀਂ ਅਜਿਹੇ ਭਾਰਤ ਦੀ ‘ਕਲਪਨਾ ਤੇ ਕਾਮਨਾ’ ਕੀਤੀ ਸੀ

316844-1rZ8qx1421419655-300x225ਕਿਰਨ ਬੇਦੀ
ਭਾਰਤ ਦੇ ਕਈ ਹਿੱਸਿਆਂ ਵਿਚ ਗਰਮੀਆਂ ਦਾ ਮੌਸਮ ਬਹੁਤ ਹੀ ਤਣਾਅਪੂਰਨ ਅਤੇ ਭਿਆਨਕ ਬਣਦਾ ਜਾ ਰਿਹਾ ਹੈ। ਲਗਾਤਾਰ 2 ਮਾਨਸੂਨਾਂ ਦੇ ਨਾਕਾਮ ਰਹਿਣ ਕਾਰਨ ਲੋਕ ਗੁਆਂਢੀ ਸ਼ਹਿਰਾਂ ਵਿਚ ਜਾ ਕੇ ਅਸਥਾਈ ਮਜ਼ਦੂਰ ਬਣਨ ਲਈ ਮਜਬੂਰ ਹੋ ਗਏ ਹਨ। ਅਸੀਂ ਸੁੱਕ ਚੁੱਕੇ ਖੂਹਾਂ ਅਤੇ ਸਿਰ ‘ਤੇ ਖਾਲੀ ਘੜੇ ਚੁੱਕੀ, ਸੱਪਾਂ ਦੀ ਤਰ੍ਹਾਂ ਵਲ਼ ਖਾਂਦੀਆਂ ਪਗਡੰਡੀਆਂ ‘ਤੇ ਪਾਣੀ ਦੀ ਉਮੀਦ ਵਿਚ ਜਾਂਦੀਆਂ ਔਰਤਾਂ ਦੀਆਂ ਲੰਮੀਆਂ ਲਾਈਨਾਂ ਦੇਖੀਆਂ ਹਨ, ਕਿਸੇ ਵੀ ਕੀਮਤ ‘ਤੇ ਉਨ੍ਹਾਂ ਨੂੰ ਪਾਣੀ ਮਿਲਣਾ ਚਾਹੀਦਾ ਹੈ, ਚਾਹੇ ਉਹ ਗੰਦਾ ਹੀ ਕਿਉਂ ਨਾ ਹੋਵੇ।
ਔਰਤਾਂ ਤੇ ਬੱਚਿਆਂ ਨੂੰ ਭੁੰਨ ਦੇਣ ਵਾਲੀ ਗਰਮੀ ਦਾ ਸਭ ਤੋਂ ਵੱਧ ਸ਼ਿਕਾਰ ਹੋਣਾ ਪੈਂਦਾ ਹੈ, ਫਿਰ ਵੀ ਉਨ੍ਹਾਂ ਨੂੰ ਆਪਣੀ ਲੋੜ ਲਈ ਪਾਣੀ ਨਹੀਂ ਮਿਲਦਾ। ਕਈ ਬੱਚੇ ਤਾਂ ਪਾਣੀ ਦੀ ਉਡੀਕ ਕਰਦੇ ਹੀ ਦਮ ਤੋੜ ਗਏ ਤੇ ਕਈ ਬੱਚੇ ਇਸ ਕਰਕੇ ਅਨਾਥ ਹੋ ਗਏ ਕਿਉਂਕਿ ਉਨ੍ਹਾਂ ਦੇ ਪਿਤਾ ਖ਼ੁਦਕੁਸ਼ੀਆਂ ਕਰ ਗਏ।
ਅਜਿਹੇ ਦ੍ਰਿਸ਼ ਕਿਸੇ ਵੀ ਇਨਸਾਨ ਨੂੰ ਰੋਣ ਲਈ ਮਜਬੂਰ ਕਰ ਦਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਅਸਲੀਅਤਾਂ ਦੇਖ ਕੇ ਪਾਣੀ ਦਾ ਗਲਾਸ ਪੀਣਾ ਵੀ ਮੁਸ਼ਕਿਲ ਹੈ। ਉਨ੍ਹਾਂ ਦੀ ਦੁਰਦਸ਼ਾ ਦੇਖ ਕੇ ਸਾਡੇ ਮਨ ਵਿਚ ਗੁੱਸੇ ਦੇ ਨਾਲ-ਨਾਲ ਅਪਰਾਧ-ਬੋਧ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਕੀ ਅਸੀਂ ਅਜਿਹੇ ਭਾਰਤ ਦੀ ਕਲਪਨਾ ਤੇ ਕਾਮਨਾ ਕੀਤੀ ਸੀ?
ਜੋ ਲੋਕ ਦ੍ਰਿੜ੍ਹ ਇਰਾਦੇ ਵਾਲੇ ਹੁੰਦੇ ਹਨ, ਉਹ ਕਦੇ ਨਿਰਾਸ਼ ਨਹੀਂ ਹੁੰਦੇ ਤੇ ਹਮੇਸ਼ਾ ਮਨੁੱਖੀ ਜ਼ਿੰਮੇਵਾਰੀਆਂ ਨਿਭਾਉਣ ਵਿਚ ਜੁਟੇ ਰਹਿੰਦੇ ਹਨ। ਜੋ ਅਸੀਂ ਕੀਤਾ, ਮੇਰਾ ਮੰਨਣਾ ਹੈ ਕਿ ਚੰਗੇ ਮਾਨਸੂਨ ਦੀ ਉਡੀਕ ਕਰਦੇ-ਕਰਦੇ ਪਾਣੀ ਦੀ ਕਿੱਲਤ ਕਾਰਨ ਬਣੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਹਰ ਜਗ੍ਹਾ ਇਹੋ ਕੀਤਾ ਜਾ ਸਕਦਾ ਹੈ। ‘ਅਸੀਂ’ ਤੋਂ ਮੇਰਾ ਭਾਵ ਸਮਰਪਣ ਭਾਵਨਾ ਰੱਖਣ ਵਾਲੀਆਂ ਉਹ ਸਵੈਮ-ਸੇਵੀ ਟੋਲੀਆਂ ਹਨ, ਜੋ ਪਾਣੀ ਦੀ ਸਮੱਸਿਆ ਦੇ ਕ੍ਰਾਂਤੀਕਾਰੀ ਹੱਲ, ਭਾਵ ਕਿ ਜਲ-ਕ੍ਰਾਂਤੀ ਦੀ ਕਲਪਨਾ ਦੁਆਲੇ ਇਕਜੁੱਟ ਹੋਈਆਂ ਹਨ।ઠ
ਇਹ ਮਿਲੀ-ਜੁਲੀ ਭਾਵਨਾ ਵਾਲੀਆਂ ਸੰਸਥਾਵਾਂ ਹਨਂਨਵਜਯੋਤੀ ਇੰਡੀਆ ਫਾਊਂਡੇਸ਼ਨ (ਜੋ ਕਿ ਹਰਿਆਣਾ ਦੇ ਸੋਹਨਾ ਇਲਾਕੇ ਦੇ 70 ਤੋਂ ਵੀ ਵੱਧ ਪਿੰਡਾਂ ਵਿਚ ਕੰਮ ਕਰਨ ਦਾ ਤਜਰਬਾ ਰੱਖਦੀ ਹੈ), ਹਰਿਆਣਾ ਦੇ ਹੀ ਸੋਹਨਾ ਇਲਾਕੇ ਵਿਚ ਸਥਿਤ ਕੇ.ਆਈ.ਆਈ.ਟੀ. ਗਰੁੱਪ ਆਫ ਕਾਲਜਿਜ਼, ਦਿਹਾਤੀ ਖੇਤਰ ਵਿਚ ਤਕਨੀਕੀ ਵਿਸ਼ੇਸ਼ਤਾ ਦਾ ਤਜਰਬਾ ਰੱਖਣ ਵਾਲੀ ਇਕ ਐੱਨ. ਜੀ. ਓ. ਸਹਿਗਲ ਫਾਊਂਡੇਸ਼ਨ, 3 ਸਥਾਨਕ ਸਰਕਾਰੀ ਅਫਸਰ, ਇਕ ਟ੍ਰੇਂਡ ਪ੍ਰਾਜੈਕਟ ਮੈਨੇਜਰ, ਆਕਸਫੋਰਡ ਤੋਂ ਆਇਆ ਹੋਇਆ ਇਕ ਅਕਾਦਮੀਸ਼ੀਅਨ ਅਤੇ ਦਿੱਲੀ ਯੂਨੀਵਰਸਿਟੀ ਦਾ ‘ਕਲੱਸਟਰ ਫਾਰ ਐਕਸੀਲੈਂਸ’।
ਅਸੀਂ ਆਪੋ-ਆਪਣੀਆਂ ਤਾਕਤਾਂ ਨੂੰ ਇਕਜੁੱਟ ਕਰਨ ਅਤੇ ਸਮੂਹਿਕ ਤੌਰ ‘ਤੇ ਸਮੱਸਿਆ ਨੂੰ ਸੰਬੋਧਿਤ ਹੁੰਦਿਆਂ ‘ਜਲ ਕ੍ਰਾਂਤੀ’ ਦਾ ਅੰਦੋਲਨ ਸਿਰਜਣ ਦਾ ਫੈਸਲਾ ਲਿਆ। ਅਸੀਂ ਜਾਣਦੇ ਸੀ ਕਿ ਇਕਜੁੱਟ ਹੋਣ ਨਾਲ ਹੀ ਕੋਈ ਨਤੀਜੇ ਨਿਕਲਣਗੇ, ਨਾ ਕਿ ਇਕੱਲੇ-ਇਕੱਲੇ ਠੋਕਰਾਂ ਖਾਣ ਨਾਲ। ਐੱਨ. ਜੀ.ਓ. ‘ਨਵਜਯੋਤੀ’ ਦੇ ਜ਼ਰੀਏ ਅਸੀਂ ਲੋਕਾਂ ਨੂੰ ਇਕਜੁੱਟ ਕਰ ਸਕਦੇ ਹਾਂ ਕਿਉਂਕਿ ਇਹ ਐੱਨ. ਜੀ.ਓ. ਦਿਹਾਤੀ ਖੇਤਰਾਂ ਵਿਚ ਪਿਛਲੇ 20 ਸਾਲਾਂ ਤੋਂ ਸਿੱਖਿਆ, ਸਵੈ-ਸਹਾਇਤਾ ਗਰੁੱਪ, ਵਾਟਰ ਹਾਰਵੈਸਟਿੰਗ ਅਤੇ ਹੁਨਰ ਸਿਖਲਾਈ ਦੇ ਖੇਤਰਾਂ ਵਿਚ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਕੇ.ਆਈ.ਆਈ.ਟੀ. ਗਰੁੱਪ ਆਫ ਕਾਲਜਿਜ਼ ਸੋਹਨਾ ਵਿਚ ਦਿਹਾਤੀ ਅਕਾਦਮਿਕ ਵਿਸ਼ੇਸ਼ਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਗੋਸ਼ਠੀਆਂ ਲਈ ਆਪਣਾ ਹਾਲ ਮੁਹੱਈਆ ਕਰਵਾਉਂਦਾ ਆ ਰਿਹਾ ਹੈ ਤੇ ਇਨ੍ਹਾਂ ਗੋਸ਼ਠੀਆਂ ਵਿਚ ਹਿੱਸਾ ਲੈਣ ਵਾਲਿਆਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕਰਦਾ ਹੈ। ਇਸ ਦੀ ਦਸਤਾਵੇਜ਼ੀ ਫਿਲਮ ਬਣਾਉਣ ਲਈ ਵੀਡੀਓਗ੍ਰਾਫਰ ਵੀ ਗਰੁੱਪ ਵਲੋਂ ਹੀ ਮੁਹੱਈਆ ਕਰਵਾਏ ਜਾਂਦੇ ਹਨ।
3 ਸਰਕਾਰੀ ਅਫਸਰਾਂ, ਪੰਚਾਇਤ ਅਫਸਰਾਂ ਤੇ ਜ਼ਿਲ੍ਹਾ ਅਫਸਰਾਂ ਕੋਲ ਅਜਿਹੇ ਕੰਮ ਕਰਨ ਦੀ ਜ਼ਿੰਮੇਵਾਰੀ ਤਾਂ ਹੁੰਦੀ ਹੈ ਪਰ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਹੁੰਦੀ ਹੈ, ਜਿਨ੍ਹਾਂ ਕਾਰਨ ਚੁਣੌਤੀਆਂ ਦਾ ਸਹੀ ਢੰਗ ਨਾਲ ਮੁਕਾਬਲਾ ਨਹੀਂ ਹੁੰਦਾ। ਇਨ੍ਹਾਂ ਤੋਂ ਇਲਾਵਾ ਸਹਿਗਲ ਫਾਊਂਡੇਸ਼ਨ ਇਕ ਅਜਿਹੀ ਸੰਸਥਾ ਹੈ, ਜੋ ਇਸ ਇਲਾਕੇ ਵਿਚ ਕਾਫੀ ਤਕਨੀਕੀ ਵਿਸ਼ੇਸ਼ਤਾ ਰੱਖਦੀ ਹੈ। ਸਾਡੀ ਟੋਲੀ ਦਾ ਪੰਜਵਾਂ ਮੈਂਬਰ ਇਕ ਪ੍ਰੋਫੈਸ਼ਨਲ ਪ੍ਰਾਜੈਕਟ ਮੈਨੇਜਰ ਸੀ, ਜੋ ਆਕਸਫੋਰਡ ਨਾਲ ਸੰਬੰਧਿਤ ਅਕਾਦਮੀਸ਼ੀਅਨ ਹੈ।ઠ
6ਵੇਂ ਨੰਬਰ ‘ਤੇ ਸਾਨੂੰ ਦਿੱਲੀ ਯੂਨੀਵਰਸਿਟੀ ਦੇ ਕਲੱਸਟਰ ਐਨੋਵੇਸ਼ਨ ਸੈਂਟਰ ਤੋਂ ਸਮਰਥਨ ਮਿਲਿਆ, ਜਿਸ ਨਾਲ ਜ਼ਮੀਨੀ ਅਸਲੀਅਤਾਂ ਨੂੰ ਸਮਝਣ ਲਈ ਡਾਟਾ ਵਿਸ਼ਲੇਸ਼ਣ ਵਾਸਤੇ ਪ੍ਰਸ਼ਨਾਵਲੀ ਤਿਆਰ ਕਰਨ ਵਿਚ ਸਹਾਇਤਾ ਮਿਲੀ। ਇਸ ਪ੍ਰਸ਼ਨਾਵਲੀ ਵਿਚੋਂ ਇਕ ਇਹ ਹੈ ਕਿ ਦਿਹਾਤੀ ਲੀਡਰਸ਼ਿਪ ਨੂੰ ਸਰਕਾਰ ਵਲੋਂ ਐਲਾਨੀਆਂ ਸਕੀਮਾਂ ਬਾਰੇ ਕਿੰਨੀ ਜਾਣਕਾਰੀ ਹੈ?ਜੇ ਦਿਹਾਤੀ ਲੀਡਰਸ਼ਿਪ ਨੂੰ ਜਾਣਕਾਰੀ ਹੈ ਤਾਂ ਇਹ ਕਿਸ ਸੋਮੇ ਤੋਂ ਮਿਲੀ?ઠ
ਸਾਡੇ ਸੱਦੇ ‘ਤੇ ਸੋਹਨਾ ਖੇਤਰ ਦੇ 70 ਤੋਂ ਵੀ ਜ਼ਿਆਦਾ ਪਿੰਡਾਂ ਤੋਂ ਆਏ ਹੋਏ ਪੰਚਾਂ-ਸਰਪੰਚਾਂ ਨੇ ਅਗਲੇ ਮਾਨਸੂਨ ਦੌਰਾਨ ‘ਵਾਟਰ ਹਾਰਵੈਸਟਿੰਗ’ ਦੇ ਸੰਬੰਧ ਵਿਚ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਅਸੀਂ ਬੇਹਤਰੀਨ ਯੋਜਨਾ ਪੇਸ਼ ਕਰਨ ਵਾਲਿਆਂ ਲਈ ਕੁਝ ਨਕਦ ਇਨਾਮਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਅਸੀਂ ਇਕ ਤੋਂ ਬਾਅਦ ਇਕ ਸਰਪੰਚ ਦੇ ਵਿਚਾਰ ਸੁਣੇ, ਜਿਸ ਤੋਂ ਸਾਨੂੰ ਇਹ ਸਪੱਸ਼ਟ ਹੋ ਗਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਪ੍ਰੀਸ਼ਦਾਂ ਅਜੇ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਤੇ ਸਮੱਸਿਆ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ।ઠ
ਬੇਸ਼ੱਕ ਪੂਰੇ ਦੇਸ਼ ‘ਤੇ ਪਾਣੀ ਦਾ ਸੰਕਟ ਮੰਡਰਾ ਰਿਹਾ ਹੈ ਤਾਂ ਵੀ ਇਨ੍ਹਾਂ ਲੋਕਾਂ ਨੇ ਸਮੂਹਿਕ ਤੌਰ ‘ਤੇ ਬੈਠ ਕੇ ਕੋਈ ਅਗਾਊਂ ਯੋਜਨਾ ਤਿਆਰ ਨਹੀਂ ਕੀਤੀ ਸੀ। ਇਸ ਤੋਂ ਸਪੱਸ਼ਟ ਸੀ ਕਿ ਭਾਈਚਾਰੇ ਵਲੋਂ ਕਿਸੇ ਸਮੁੱਚੇ ਯਤਨ ਦੀ ਅਜੇ ਕੋਈ ਗੁੰਜਾਇਸ਼ ਨਹੀਂ। ਉਹ ਲੋਕ ਸਿਰਫ ਗੈਰ-ਸੰਗਠਿਤ ਵਿਅਕਤੀਆਂ ਦੇ ਰੂਪ ਵਿਚ ਇਸੇ ਉਮੀਦ ਵਿਚ ਬੈਠੇ ਸਨ ਕਿ ਪਤਾ ਨਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਅਸੀਂ ਕਿਹੜਾ ਜਾਦੂ ਚਲਾ ਦੇਵਾਂਗੇ।
ਉਹ ਲੋਕ ਕੋਈ ਹੱਲ ਲੱਭਣ ਲਈ ਬੇਚੈਨ ਜਾਂ ਨਾਰਾਜ਼ ਦਿਖਾਈ ਨਹੀਂ ਦਿੱਤੇ। ਉਂਝ ਵੀ ਹਰਿਆਣਾ ਦੇ ਇਲਾਕੇ ਵਿਚ ਅਜੇ ਸਥਿਤੀ ਮਰਾਠਵਾੜਾ ਵਰਗੀ ਭਿਆਨਕ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਵੀ ਨਹੀਂ ਸਤਾ ਰਹੀ ਕਿ ਜੇ ਹਰਿਆਣਾ ਵਿਚ ਵੀ ਮਰਾਠਵਾੜਾ ਵਰਗੀ ਸਥਿਤੀ ਬਣ ਗਈ ਤਾਂ ਉਹ ਕੀ ਕਰਨਗੇ? ਉਂਝ ਹਰਿਆਣਾ ਵਿਚ ਫੌਰੀ ਤੌਰ ‘ਤੇ ‘ਜਲ ਕ੍ਰਾਂਤੀ’ ਦੀ ਲੋੜ ਹੈ ਪਰ ਪਿੰਡਾਂ ਦੇ ਪੰਚ-ਸਰਪੰਚ ਤਾਂ ਮਨਰੇਗਾ ਵਰਗੀਆਂ ਸਰਕਾਰੀ ਯੋਜਨਾਵਾਂ ‘ਤੇ ਹੀ ਉਮੀਦਾਂ ਲਗਾਈ ਬੈਠੇ ਹਨ। ਉਨ੍ਹਾਂ ਵਿਚੋਂ ਕਿਸੇ ਕੋਲ ਵੀ ਰੁਖ਼ ਉਗਾਉਣ ਵਰਗੀ ਯੋਜਨਾ ਤਕ ਨਹੀਂ ਸੀ। ਪਿੰਡਾਂ ਵਿਚ ਲੋਕ ਇਕਜੁੱਟ ਹੋ ਕੇ ਬੈਠਦੇ ਹਨ ਪਰ ਇਕ-ਦੂਜੇ ਦੀ ਸੇਵਾ ਕਰਨ ਲਈ ਨਹੀਂ, ਉਹ ਤਾਂ ਜਾਤਾਂ, ਧਰਮਾਂ ਤੇ ਮਜ਼੍ਹਬਾਂ ਦੇ ਨਾਂ ‘ਤੇ ਬੁਰੀ ਤਰ੍ਹਾਂ ਵੰਡੇ ਹੋਏ ਹਨ। ਪੂਰੇ ਪਿੰਡ ਵਜੋਂ ਲੋਕ ਕਿਤੇ ਵੀ ਇਕਜੁੱਟ ਨਹੀਂ ਹਨ। ਲੋੜ ਇਸ ਗੱਲ ਦੀ ਹੈ ਕਿ ਪੂਰੇ ਪਿੰਡ ਦੇ ਲੋਕ ਇਕ ਦਿਹਾਤੀ ਇਕਾਈ ਵਜੋਂ ਇਕਜੁੱਟ ਹੋਣ ਤੇ ਪਿੰਡਾਂ ਦੇ ਨੌਜਵਾਨ ਪ੍ਰੋਫੈਸ਼ਨਲਾਂ ਦੀ ਸਹਾਇਤਾ ਨਾਲ ਕੰਮ ਕਰਨ। ਇਸ ਕੰਮ ਵਿਚ ਪੇਸ਼ੇਵਰ ਸਿਖਲਾਈ ਸੰਸਥਾਵਾਂ ਵੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।ઠਜੇ ਅਜਿਹਾ ਯਤਨ ਕੀਤਾ ਜਾਂਦਾ ਹੈ ਤਾਂ ਜ਼ਮੀਨ ਅੰਦਰ ਚੱਲ ਰਹੇ ਪਾਣੀ ਦੇ ਸੋਮਿਆਂ ਨੂੰ ਸੋਕੇ ਦੀ ਸਥਿਤੀ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਸ਼ਾਇਦ ਅਜਿਹਾ ਯਤਨ ਹੋਣ ‘ਤੇ ਹੀ ਸੋਹਨਾ ਇਲਾਕੇ ਦੇ ਪਿੰਡ ਭਾਈਚਾਰਕ ਏਕਤਾ ਦਾ ਆਦਰਸ਼ ਬਣ ਕੇ ਉੱਭਰਨ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …