ਬਰੈਂਪਟਨ/ਹਰਜੀਤ ਬੇਦੀ : ਰੈੱਡ ਵਿੱਲੋ ਕਲੱਬ ਬਰੈਂਪਟਨ ਦੇ ਪ੍ਰਮੁੱਖ ਮੈਂਬਰ ਹਰਬਖਸ਼ ਪਵਨ ਦੇ ਨੌਜਵਾਨ ਬੇਟੇ ਸੁਖਦੇਵ ਪਵਨ ਦੀ ਪਿਛਲੇ ਦਿਨੀ ਹਾਰਟ ਅਟੈਕ ਕਾਰਨ ਹੋਈ ਅਚਾਨਕ ਮੌਤ ‘ਤੇ ਰੈੱਡ ਵਿੱਲੋ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਅਤੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਦੁੱਖ ਦੀ ਘੜੀ ਵਿ਼ੱਚ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ। ਬਹੁਤ ਹੀ ਸਾਊ ਸੁਭਾਅ ਦੇ ਓਕਵਿੱਲ ਵਿੱਚ ਰਹਿ ਰਹੇ 42 ਸਾਲਾ ਸੁਖਦੇਵ ਪਵਨ ਆਪਣੇ ਪਿੱਛੇ ਪਤਨੀ ਰਵਿੰਦਰ , ਲੜਕੀ ਅਮਨ ਅਤੇ ਲੜਕਾ ਸੁਨੀਲ ਛੱਡ ਗਏ ਹਨ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸੀਨੀਅਰਜ਼ ਐਸੋਸੀਏਸ਼ਨ ਦੇ ਪਰਮਜੀਤ ਬੜਿੰਗ, ਜੰਗੀਰ ਸਿੰਘ ਸੈਂਭੀ, ਬਲਵਿੰਦਰ ਬਰਾੜ ਅਤੇ ਕਾਰਜਕਾਰਣੀ ਕਮੇਟੀ ਮੈਂਬਰ ਵੀ ਸ਼ਾਮਲ ਹੋਏ। ਰੈੱਡ ਵਿੱਲੋ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਮੁਤਾਬਕ ਕਲੱਬ ਵਲੋਂ ਕਲੱਬ ਦੇ ਮੈਂਬਰ-ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ 10 ਸਤੰਬਰ ਦਾ ਟੂਰ ਰੱਦ ਕਰ ਦਿੱਤਾ ਹੈ। ਇਸ ਦੀ ਥਾਂ ਤੇ ਬਾਅਦ ਵਿੱਚ ਕੋਈ ਪ੍ਰੋਗਰਾਮ ਉਲੀਕਿਆ ਜਾਵੇਗਾ।
ਰੈੱਡ ਵਿੱਲੋਂ ਕਲੱਬ ਵਲੋਂ ਸੁਖਦੇਵ ਪਵਨ ਦੇ ਬੇਵਕਤ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ
RELATED ARTICLES

