Breaking News
Home / ਪੰਜਾਬ / ਟਰੈਵਲ ਏਜੰਟ ਨੇ ਦੁਬਈ ‘ਚ ਨੈਨੀ ਦਾ ਕੰਮ ਦਿਵਾਉਣ ਦੇ ਨਾਂ ‘ਤੇ ਲੜਕੀ ਨੂੰ ਸ਼ੇਖ ਦੇ ਹਵਾਲੇ ਕੀਤਾ, ਸ਼ੇਖ ਨੇ ਬਣਾਇਆ ਬੰਧਕ ਤਾਂ ਕੇਂਦਰੀ ਮੰਤਰੀ ਦੇ ਦਖਲ ‘ਤੇ 3 ਦਿਨ ਬਾਅਦ ਵਾਪਸ ਪਰਤੀ

ਟਰੈਵਲ ਏਜੰਟ ਨੇ ਦੁਬਈ ‘ਚ ਨੈਨੀ ਦਾ ਕੰਮ ਦਿਵਾਉਣ ਦੇ ਨਾਂ ‘ਤੇ ਲੜਕੀ ਨੂੰ ਸ਼ੇਖ ਦੇ ਹਵਾਲੇ ਕੀਤਾ, ਸ਼ੇਖ ਨੇ ਬਣਾਇਆ ਬੰਧਕ ਤਾਂ ਕੇਂਦਰੀ ਮੰਤਰੀ ਦੇ ਦਖਲ ‘ਤੇ 3 ਦਿਨ ਬਾਅਦ ਵਾਪਸ ਪਰਤੀ

ਤਰਨ ਤਾਰਨ : ਸੂਬੇ ‘ਚ ਫਰਜੀ ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਏਜੰਟਾਂ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੀ ਸਿਮਰਨਦੀਪ ਕੌਰ ਨੂੰ ਦੁਬਈ ਨੈਨੀ ਕੇਅਰ ਦੀ ਨੌਕਰੀ ਦੇ ਬਹਾਨੇ ਭੇਜਿਆ ਪ੍ਰੰਤੂ ਉਥੇ ਉਸ ਨੂੰ ਸ਼ੇਖ ਦੇ ਹਵਾਲੇ ਕਰ ਦਿੱਤਾ। ਪੀੜਤ ਨੇ ਕਿਸੇ ਤਰ੍ਹਾਂ ਇਸ ਦੀ ਸੂਚਨਾ ਆਪਣੇ ਪਰਿਵਾਰ ਨੂੰ ਦੇ ਦਿੱਤੀ। ਘਟਨਾ ਦੀ ਜਾਣਕਾਰੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਪਹੁੰਚੀ ਤਾਂ ਉਨ੍ਹਾਂ ਦੀ ਪਹਿਲ ਨਾਲ ਪੀੜਤ ਦੇਸ਼ ਵਾਪਸ ਪਰਤ ਆਈ।
ਸ਼ੇਖ ਨੇ ਮੋਬਾਇਲ, ਪਾਸਪੋਰਟ ਰੱਖ ਕੇ ਕਮਰੇ ‘ਚ ਕਰ ਦਿੱਤਾ ਸੀ ਬੰਦ
ਅੰਮ੍ਰਿਤਸਰ ਪੁਲਿਸ ਨੇ ਡੀਸੀਪੀ ਲਖਵੀਰ ਸਿੰਘ ਨੇ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿੰਡ ਦੀ ਇਕ ਔਰਤ ਜਿਸ ਦੀ ਬੇਟੀ ਉਥੇ ਰਹਿੰਦੀ ਹੈ, ਨੇ ਕੇਰਲ ਦੇ ਟਰੈਵਲ ਏਜੰਟ ਇਬਰਾਹਿਮ ਪਾਲ ਦੇ ਰਾਹੀਂ ਉਸ ਨੂੰ ਭੇਜਿਆ ਸੀ। ਉਸ ਨੂੰ ਕਿਹਾ ਗਿਆ ਸੀ ਕਿ ਸ਼ੇਖ ਦੇ ਘਰ ‘ਚ ਬੱਚਿਆਂ ਦੀ ਦੇਖਭਾਲ ਕਰਦੀ ਹੈ। ਇਸ ਦੇ ਲਈ ਜੋ ਵੀ ਪੈਸਾ ਮਿਲੇਗਾ ਉਸ ਦੇ ਵਿਦੇਸ਼ ਜਾਣ ਲਈ ਕੀਤੇ ਖਰਚੇ ‘ਚੋਂ ਕੱਟ ਲਿਆ ਜਾਵੇਗਾ। ਇਸ ਤੋਂ ਬਾਅਦ ਉਸ ਨੂੰ 26 ਜੁਲਾਈ ਨੂੰ ਦੁਬਈ ਭੇਜਿਆ ਗਿਆ। ਉਥੇ ਇਕ ਏਜੰਟ ਮਿਲਿਆ ਅਤੇ ਉਹ ਉਸ ਨੂੰ ਇਕ ਸ਼ੇਖ ਦੇ ਘਰ ਲੈ ਗਿਆ। ਸ਼ੇਖ ਨੇ ਉਥੇ ਪਹੁੰਚਦੇ ਹੀ ਉਸ ਦਾ ਮੋਬਾਇਲ ਅਤੇ ਪਾਸਪੋਰਟ ਕਬਜ਼ੇ ‘ਚ ਲੈ ਲਿਆ ਅਤੇ ਉਸ ਨੂੰ ਕਮਰੇ ‘ਚ ਬੰਦ ਕਰ ਦਿੱਤਾ। ਉਸ ਨੇ ਕਿਸੇ ਤਰੀਕੇ ਨਾਲ ਇਸ ਦੀ ਸੂਚਨਾ ਆਪਣੀ ਮਾਂ ਨੂੰ ਦੇ ਦਿੱਤੀ। ਮਾਂ ਨੇ ਅੱਗੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੱਸਿਆ, ਜਿਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ। ਸੁਸ਼ਮਾ ਸਵਰਾਜ ਨੇ ਤੁਰੰਤ ਐਕਸ਼ਨ ਲਿਆ ਅਤੇ ਭਾਰਤੀ ਦੂਤਾਵਾਸ ਨੂੰ ਇਸ ਬਾਰੇ ‘ਚ ਕਾਰਵਾਈ ਕਰਨ ਲਈ ਕਿਹਾ ਅਤੇ ਭਾਰਤੀ ਦੂਤਾਵਾਸ ਨੇ ਉਸ ਨੂੰ ਵਾਪਸ ਦੇਸ਼ ਭੇਜਿਆ।
ਇਕ ਪੀੜਤ ਬੋਲੀ : ਸਾਨੂੰ ਬਾਰ ਗਰਲ ਬਣਨ ਲਈ ਕਿਹਾ ਗਿਆ
ਦੁਬਈ ਤੋਂ ਵਾਪਸ ਪਰਤੀ ਪਿੰਡ ਪੰਡੋਰੀ ਗੋਲਾ ਦੀ ਸੰਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ ਹੀ ਇਕ ਏਜੰਟ ਨੇ ਉਸ ਨੂੰ ਤੇ ਪਿੰਡ ਸ਼ੇਰੋਂ ਦੀ ਰਹਿਣ ਵਾਲੀ ਉਸ ਦੀ ਸਹੇਲੀ ਰਵਨੀਤ ਕੌਰ ਨੂੰ ਦੁਬਈ ‘ਚ ਪੰਜਾਬੀ ਪਰਿਵਾਰ ਦੇ ਘਰ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਨ ਅਤੇ ਉਸ ਦੇ ਬਦਲੇ ਵਧੀਆ ਤਨਖਾਹ ਦਾ ਲਾਲਚ ਦਿੱਤਾ ਸੀ। ਉਥੇ ਸਾਨੂੰ ਏਜੰਟ ਨੇ ਕਿਹਾ ਕਿ ਜਾਂ ਤਾਂ ਬਾਰ ਗਰਲ ਦਾ ਕੰਮ ਕਰੋ ਜਾਂ ਫਿਰ ਸ਼ੇਖਾਂ ਦੇ ਘਰਾਂ ‘ਚ ਸਾਫ਼-ਸਫ਼ਾਈ ਦਾ ਕੰਮ ਕਰੋ। ਮਜਬੂਰੀ ‘ਚ ਉਨ੍ਹਾਂ ਨੇ ਸ਼ੇਖ ਦੇ ਘਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਮੁਸ਼ਕਿਲ ਨਾਲ ਸ਼ੇਖ ਦੀ ਪਤਨੀ ਦੇ ਰਾਹੀਂ ਘਰ ਸੰਪਰਕ ਹੋਇਆ। ਉਸ ਤੋਂ ਬਾਅਦ ਉਨ੍ਹਾਂ ਨੇ ਸੰਦੀਪ ਨੂੰ ਵਾਪਸ ਲਿਆਉਣ ਦੇ ਲਈ ਏਜੰਟ ‘ਤੇ ਦਬਾਅ ਬਣਾਇਆ। ਏਜੰਟ ਸੰਦੀਪ ਨੂੰ ਵਾਪਸ ਲਿਆਉਣ ਦੇ ਲਈ 1 ਲੱਖ 80 ਰੁਪਏ ਮੰਗ ਰਿਹਾ ਸੀ। ਮੁਸ਼ਕਿਲ ਨਾਲ 40 ਹਜ਼ਾਰ ਦਿੱਤੇ ਤਾਂ ਸੰਦੀਪ ਕੌਰ ਘਰ ਪਹੁੰਚ ਸਕੀ।
ਪੀੜਤ ਦੀ ਰਿਸ਼ਤੇਦਾਰ ਹੈ ਆਰੋਪੀ ਮਹਿਲਾ ਏਜੰਟ
ਡੀਐਸਪੀ ਪਿਆਰਾ ਸਿੰਘ ਨੇ ਦੱਸਿਆ ਕਿ ਦੁਬਈ ਤੋਂ ਵਾਪਸ ਆਈਆਂ ਨੌਜਵਾਨ ਲੜਕੀਆਂ ਦੇ ਆਧਾਰ ‘ਤੇ ਤਰਨ ਤਾਰਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਹਿਲਾ ਏਜੰਟ ਗੁਰਜੀਤ ਕੌਰ ਪਤਨੀ ਕੁਲਵਿੰਦਰ ਸਿਘ ਨਿਵਾਸੀ ਪੰਡੋਰੀ ਗੋਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਹਿਲਾ ਏਜੰਟ ਪੀੜਤ ਲੜਕੀ ਦੀ ਰਿਸ਼ਤੇਦਾਰ ਹੈ, ਆਰੋਪੀ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਮਾਮਲੇ ‘ਚ ਸ਼ਾਮਲ ਦੂਜੇ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …