2.3 C
Toronto
Wednesday, January 7, 2026
spot_img
Homeਪੰਜਾਬਆਮ ਆਦਮੀ ਪਾਰਟੀ ਪੰਜਾਬ 'ਚ ਸਿਆਸਤ ਗਰਮਾਈ

ਆਮ ਆਦਮੀ ਪਾਰਟੀ ਪੰਜਾਬ ‘ਚ ਸਿਆਸਤ ਗਰਮਾਈ

ਕੰਵਰ ਸੰਧੂ ਨੇ ਵਿਧਾਇਕ ਦਲ ਦੇ ਬੁਲਾਰੇ ਵਜੋਂ ਦਿੱਤਾ ਅਸਤੀਫਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵਿਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਲੰਘੇ ਕੱਲ੍ਹ ਸੁਖਪਾਲ ਸਿੰਘ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਆਗੂ ਦਾ ਅਹੁਦੇ ਖੋਹ ਕੇ ਦ੍ਰਿੜਬਾ ਦੇ ਵਿਧਾਇਕ ਹਰਪਾਲ ਸਿੰਘ ਨੂੰ ਦੇ ਦਿੱਤਾ ਸੀ। ਇਸ ਤੋਂ ਬਾਅਦ ਖਹਿਰਾ ਦੇ ਹਮਾਇਤੀ ਕੰਵਰ ਸੰਧੂ ਨੇ ਵੀ ਵਿਧਾਇਕ ਦਲ ਦੇ ਬੁਲਾਰੇ ਵਜੋਂ ਆਪਣਾ ਅਸਤੀਫਾ ਖੁਦ ਹੀ ਦੇ ਦਿੱਤਾ। ਕੰਵਰ ਸੰਧੂ ਨੇ ਕਿਹਾ ਕਿ ਨਵੇਂ ਨਿਯੁਕਤ ਕੀਤੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਹੁਣ ਆਪਣੀ ਟੀਮ ਦੀ ਨਿਯੁਕਤੀ ਕਰਨਗੇ। ਜਿਸ ਕਰਕੇ ਉਹ ਆਪਣੇ ਅਹੁਦੇ ਨੂੰ ਛੱਡ ਰਹੇ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਖਹਿਰਾ ਦੀਆਂ ਕਾਂਗਰਸ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਕਾਰਨ ਉਨ੍ਹਾਂ ਕੋਲੋਂ ਅਹੁਦਾ ਖੁੱਸਿਆ ਹੈ। ਅਜਿਹੀ ਖਿੱਚੋਤਾਣ ਕਾਰਨ ਆਮ ਆਦਮੀ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

RELATED ARTICLES
POPULAR POSTS