ਵਿਧਾਇਕ ਦਾ ਆਰੋਪ : ਕਿਸਾਨਾਂ ਨੇ ਮੈਨੂੰ ਟਰੈਕਟਰ ਨਾਲ ਕੁਚਲਣ ਦੀ ਕੀਤੀ ਕੋਸ਼ਿਸ਼
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਬਠਿੰਡਾ ਜ਼ਿਲ੍ਹੇ ’ਚ ਮਊ ਚਰਤ ਸਿੰਘ ਵਾਲਾ ਪਿੰਡ ’ਚ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਆਹਮੋ-ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਆਰੋਪ ਲਗਾਇਆ ਕਿ ਕਿਸਾਨਾਂ ਨੇ ਉਨ੍ਹਾਂ ’ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਧਰ ਐਸ ਐਸ ਪੀ ਨੇ ਮੌਕੇ ’ਤੇ ਨਾ ਪਹੁੰਚੇ ਕੋਟਫੱਤਾ ਥਾਣੇ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ। ਜਦਕਿ ਪੁਲਿਸ ਨੇ ਨਜਾਇਜ਼ ਮਾਈਨਿੰਗੇ ਦੇ ਆਰੋਪ ’ਚ 3 ਕਿਸਾਨਾਂ ਸੁਖਜੀਤ ਸਿੰਘ, ਗੁਰਮੇਲ ਸਿੰਘ ਅਤੇ ਜੀਤ ਸਿੰਘ ਗਿ੍ਰਫ਼ਤਾਰ ਕਰ ਲਿਆ ਹੈ। ਜਦੋਂ ਪੁਲਿਸ ਨਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਪੋਕਲੇਨ ਮਸ਼ੀਨਨੂੰ ਕਬਜ਼ੇ ’ਚ ਲੈਣ ਲਈ ਪਹੁੰਚੀ ਤਾਂ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਪੁਲਿਸ ਵਾਪਸ ਪਰਤ ਆਈ। ਇਸ ਤੋਂ ਬਾਅਦ ਮੌੜ ਮੰਡੀ ਦੇ ਵਿਧਾਇਕ ਸੁਖਬੀਰ ਸਿੰਘ ਮੌਕੇ ’ਤੇ ਅਤੇ ਉਨ੍ਹਾਂ ਕੰਮ ਬੰਦ ਕਰਨ ਲਈ ਕਿਹਾ ਪ੍ਰੰਤੂ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਦੂਜੇ ਪਾਸੇ ਕਿਸਾਨ ਜ਼ਿਲ੍ਹਾ ਸੰਘ ਦੇ ਸੀਨੀਅਰ ਉਪ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਜ਼ਮੀਨ ਨੂੰ ਪੱਧਰ ਕਰ ਰਹੇ ਹਨ। ਇਸ ਤੋਂ ਬਜਅਦ ਕਿਸਾਨਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਵਿਧਾਇਕ ਦੇ ਖਿਲਾਫ਼ ਨਾਅਰੇਬਜ਼ੀ ਕੀਤੀ। ਕਿਸਾਨ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਧਾਇਕ ’ਤੇ ਟਰੈਕਟਰ ਚੜਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨਾ ਵੱਲੋਂ ਵੱਡਾ ਪ੍ਰਰਦਸ਼ਨ ਕੀਤਾ ਜਾਵੇਗਾ।