ਕਿਹਾ, ਕਾਂਗਰਸ ਨਾਲ ਸਮਝੌਤਾ ਕੀਤਾ ਤਾਂ ਸਭ ਤੋਂ ਪਹਿਲਾਂ ਛੱਡਾਂਗਾ ਪਾਰਟੀ
ਲੁਧਿਆਣਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵਿਚਾਲੇ ਵਿਵਾਦ ਦਾ ਕੋਈ ਨਾ ਕੋਈ ਮਾਮਲਾ ਉਠਦਾ ਹੀ ਰਹਿੰਦਾ ਹੈ। ਅਜੇ ਸੁਖਪਾਲ ਖਹਿਰਾ ਤੇ ਡਾ. ਬਲਬੀਰ ਸਿੰਘ ਵਿਚਾਲੇ ਵਿਵਾਦ ਖਤਮ ਨਹੀਂ ਹੋਇਆ ਤੇ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਇਕ ਹੋਰ ਗੱਲ ਲਿਆ ਦਿੱਤੀ। ਫੂਲਕਾ ਨੇ ਕਿਹਾ ਕਿ ਜੇਕਰ ਪਾਰਟੀ ਵਲੋਂ ਕਾਂਗਰਸ ਨਾਲ ਕੋਈ ਸਮਝੌਤਾ ਕੀਤਾ ਜਾਂਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ। ਕਿਉਂਕਿ ਅਜਿਹਾ ਗਠਜੋੜ 1984 ਦੇ ਸਿੱਖ ਕਤਲੇਆਮ ਦੇ ਮੁਜਰਮਾਂ ਨੂੰ ਕਲੀਨ ਚਿੱਟ ਦੇਣ ਬਰਾਬਰ ਹੋਏਗਾ। ਫੂਲਕਾ ਨੇ ਆਪਣੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ‘ਆਪ’ ਸਿੱਧੇ ਜਾਂ ਅਸਿਧੇ ਤੌਰ ‘ਤੇ ਕਾਂਗਰਸ ਨਾਲ ਕੋਈ ਚੋਣਾਵੀ ਸਹਿਮਤੀ ਦਿਖਾਉਂਦੀ ਹੈ ਤਾਂ ਵੀ ਉਹ ਪਾਰਟੀ ਛੱਡ ਦੇਣਗੇ। ਚੇਤੇ ਰਹੇ ਕਿ ਫੂਲਕਾ ਸੁਪਰੀਮ ਕੋਰਟ ਦੇ ਵਕੀਲ ਹਨ ਜੋ ਸਿੱਖ ਕਤਲੇਆਮ ਦੇ ਪੀੜਤਾਂ ਦੀ ਅਦਾਲਤ ਵਿੱਚ ਪੈਰਵੀ ਕਰਦੇ ਆ ਰਹੇ ਹਨ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …