14.7 C
Toronto
Tuesday, April 28, 2026
spot_img
Homeਪੰਜਾਬਪਠਾਨਕੋਟ 'ਚ ਰੇਲਵੇ ਦੇ ਸਟੇਸ਼ਨ ਮਾਸਟਰ ਨੂੰ ਮਿਲਿਆ ਧਮਕੀ ਭਰਿਆ ਪੱਤਰ

ਪਠਾਨਕੋਟ ‘ਚ ਰੇਲਵੇ ਦੇ ਸਟੇਸ਼ਨ ਮਾਸਟਰ ਨੂੰ ਮਿਲਿਆ ਧਮਕੀ ਭਰਿਆ ਪੱਤਰ

ਕਈ ਰੇਲਵੇ ਸਟੇਸ਼ਨਾਂ ‘ਤੇ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਦੇ ਭੜੋਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਪਠਾਨਕੋਟ, ਅੰਮ੍ਰਿਤਸਰ ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਹੋਰ ਵੀ ਵੱਡੇ ਸਟੇਸ਼ਨਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਵਾਲਾ ਪੱਤਰ ਮਿਲਿਆ ਹੈ। ਇਸ ਤੋਂ ਇਲਾਵਾ ਪੱਤਰ ਵਿੱਚ ਅਮਰਨਾਥ ਯਾਤਰੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਲਿਖੀ ਗਈ ਹੈ। ਇਹ ਧਮਕੀ ਵਾਲਾ ਪੱਤਰ ਸਟੇਸ਼ਨ ਮਾਸਟਰ ਨੂੰ ਗੁਰਦਾਸਪੁਰ ਸਟੇਸ਼ਨ ‘ਤੇ ਦਿੱਤਾ ਗਿਆ ਜਿਸ ‘ਤੇ ਸਟੇਸ਼ਨ ਮਾਸਟਰ ਦਾ ਨਾਂ ਲਿਖਿਆ ਹੋਇਆ ਸੀ। ਪੱਤਰ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਪੱਤਰ ‘ਤੇ ਜੈਸ਼ੇ ਮੁਹੰਮਦ ਕਮਾਂਡਰ ਲਿਖਿਆ ਹੋਇਆ ਹੈ। ਪੱਤਰ ਦੇ ਅਖ਼ੀਰ ਵਿੱਚ ਪਾਕਿਸਤਾਨ ਤੇ ਕਰਾਚੀ ਲਿਖਿਆ ਗਿਆ ਹੈ। ਕਿਸੇ ਵਿਅਕਤੀ ਨੇ ਇਹ ਪੱਤਰ ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਸਫ਼ਾਈ ਕਰਨ ਵਾਲੇ ਕਰਮਚਾਰੀ ਨੂੰ ਦਿੱਤਾ ਸੀ ਜਿਸ ਨੇ ਅੱਗੇ ਇਹ ਪੱਤਰ ਸਟੇਸ਼ਨ ਮਾਸਟਰ ਨੂੰ ਦਿੱਤਾ।

RELATED ARTICLES
POPULAR POSTS