Breaking News
Home / ਨਜ਼ਰੀਆ / ਸਟੀਫ਼ਨ ਹਾਕਿੰਗ ਦਾ ਸਿਰਨਾਵੀਆਂ – ਅਮੋਲਕ ਸਿੰਘ ਜੰਮੂ

ਸਟੀਫ਼ਨ ਹਾਕਿੰਗ ਦਾ ਸਿਰਨਾਵੀਆਂ – ਅਮੋਲਕ ਸਿੰਘ ਜੰਮੂ

ਡਾ. ਗੁਰਬਖ਼ਸ਼ ਸਿੰਘ ਭੰਡਾਲ
5 ਮਈ ਦਾ ਦਿਨ। ਸ਼ਿਕਾਗੋ ਦੇ ਸਬਅਰਬ ਦਾ ਬੈਂਕੁਟ ਹਾਲ। ਸਲੀਕੇ ਅਤੇ ਸਹਿਜਮਈ ਢੰਗ ਨਾਲ ਸ਼ਿੰਗਾਰਿਆ। ਪੰਜਾਬ ਟਾਈਮਜ਼ ਦੀ ਨਾਈਟ ਦੀਆਂ ਤਿਆਰੀਆਂ ਜੋਰਾਂ ‘ਤੇ। ਇਸ ਪ੍ਰੋਗਰਾਮ ਦੀ ਤਿਆਰੀ ਲਈ ਨਫ਼ਾਸਤ, ਪ੍ਰਬੰਧਕਾਂ ਵਿਚ ਸਪੱਸ਼ਟ ਝਲਕਦੀ। ਸ਼ਾਮ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਸਮੇਂ ਤੋਂ ਪਹਿਲਾਂ ਪਹੁੰਚਣਾ, ਮੇਰੇ ਲਈ ਵੱਡੀ ਰਾਹਤ ਅਤੇ ਕੁਝ ਚਿਰ ਲਈ ਅਰਾਮ ਦਾ ਮੌਕਾ। ਹੌਲੀ ਹੌਲੀ ਕੈਲੇਫੋਰਨੀਆ, ਨਿਊਯਾਰਕ, ਹਿਊਸਟਨ, ਵਸ਼ਿੰਗਟਨ, ਨਿਊਯਾਰਕ, ਵੈਨਕੂਵਰ, ਟੋਰਾਂਟੋ, ਇੰਡੀਆਨਾ ਆਦਿ ਤੋਂ ਮਹਿਮਾਨ ਪਹੁੰਚਣੇ ਸ਼ੁਰੂ।
ਮੇਰਾ ਇਹ ਪਹਿਲਾ ਮੌਕਾ ਸੀ ਪੰਜਾਬ ਟਾਈਮਜ਼ ਦੇ ਸ. ਅਮੋਲਕ ਸਿੰਘ ਜੰਮੂ ਅਤੇ ਸਮੁੱਚੇ ਪ੍ਰਬੰਧਕੀ ਅਦਾਰੇ ਨੂੰ ਮਿਲਣਾ। ਇਉਂ ਜਾਪਦਾ ਸੀ ਕਿ ਇਹ ਨਾਈਟ ਪੰਜਾਬੀ ਟਾਈਮਜ਼ ਦੀ ਨਾ ਹੋ ਕੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਉਸ ਅਵਾਜ਼ ਦੀ ਏ ਜੋ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਮੁਦਈ ਬਣ, ਜੀਵਨ-ਜਾਚ ਨੂੰ ਸੰਜੀਦਗੀ ਅਤੇ ਸਾਰਥਿਕਤਾ ਨਾਲ ਪੇਸ਼ ਕਰ ਰਿਹਾ ਏ, ਜਿਸਦੀਆਂ ਤਰਜ਼ੀਹਾਂ ਵਿਚ ਸਮਾਜ ਲਈ ਸੇਧ ਅਤੇ ਸੁਪਨਾ ਏ ਅਤੇ ਪੰਜਾਬੀਆਂ ਦੇ ਮਨਾਂ ਵਿਚ ਵਿਚ ਕੁਝ ਨਰੋਇਆ ਕਰਨ ਦੀ ਚਾਹਨਾ ਪੈਦਾ ਕਰਨਾ ਏ। ਮਾਈਕ ਲਾਭਾਂ ਤੋਂ ਉਪਰ ਉਠ ਕੇ ਉਤਰੀ ਅਮਰੀਕਾ ਦੀ ਪੰਜਾਬੀ ਪੱਤਰਕਾਰੀ ਵਿਚ ਨਵੇਂ ਮੀਲ-ਪੱਥਰ ਸਿਰਜਣ, ਵਿਲੱਖਣਤਾ ਪੈਦਾ ਕਰਨ ਅਤੇ ਸੰਜੀਦਾ ਪਾਠਕ ਵਰਗ ਪੈਦਾ ਕਰਨ ਵਿਚ ਪੰਜਾਬ ਟਾਈਮਜ਼ ਸਭ ਤੋਂ ਮੋਹਰੀ।
7 ਕੁ ਵਜੇ ਅਮੋਲਕ ਸਿੰਘ ਦਾ ਵੀਲ ਚੇਅਰ ‘ਤੇ ਆਉਣਾ ਅਤੇ ਮੋਹਵੰਤੀ ਆਮਦ ਨੂੰ ਮਹਿਮਾਨਾਂ ਦੇ ਨਾਮ ਕਰਨਾ। ਸ਼ੂਕਰਗੁਜਾਰੀ ਭਰੀ ਮੁਸਕਾਨ ਵੰਡਣਾ, ਇਉਂ ਲੱਗਾ ਜੀਕੂੰ ਕੋਈ ਪਾਕ ਰੂਹ ਆਪਣੀ ਧੰਨਭਾਗਤਾ, ਜਸ਼ਨਾਂ ਦੇ ਨਾਮ ਕਰ ਰਹੀ ਹੋਵੇ। ਗੰਭੀਰ ਬਿਮਾਰੀ ਕਾਰਨ, ਸਰੀਰਕ ਅੰਗਾਂ ਵਿਚ ਨਿਸਲਤਾ, ਤੁੱਰਨ ਫਿਰਨ ਤੋਂ ਆਕੀ ਅਤੇ ਸਾਹ ਵਿਚ ਤਕਲੀਫ਼ ਹੋਣ ਕਾਰਨ ਗੈਸ ਪਾਈਪ ਨੂੰ ਹਮੇਸ਼ਾ ਆਪਣੀ ਵੀਲ੍ਹ-ਚੇਅਰ ਨਾਲ ਲਾਈ ਰੱਖਣ ਵਾਲਾ ਸ. ਅਮੋਲਕ ਸਿੰਘ ਚੜ੍ਹਦੀ ਕਲਾ ਦਾ ਮੁਜੱਸਮਾ। ਉਸਦੇ ਚਿਹਰੇ ‘ਤੇ ਕੋਈ ਨਹੀਂ ਲਾਚਾਰਗੀ ਦੀ ਸ਼ਿਕਨ। ਬੋਲਣ ਵਿਚ ਔਖਿਆਈ ਦੇ ਬਾਵਜੂਦ ਉਹ ਆਪਣੀ ਗੱਲ ਕਹਿਣ ਅਤੇ ਹਰੇਕ ਪਤਵੰਤੇ ਨੂੰ ਹਾਰਦਿਕ ਜੀ ਆਇਆਂ ਕਹਿਣ ਲਈ ਉਤਾਵਲਾ। ਜ਼ਿੰਦਗੀ-ਜਿਊਣ ਦਾ ਅੰਦਾਜ਼ ਅਤੇ ਜ਼ਿੰਦਗੀ ਨੂੰ ਨਵਾਂ ਸਿਰਲੇਖ ਦੇ, ਇਸਦੇ ਮੱਥੇ ‘ਤੇ ਸਾਹ-ਸੁਯੋਗ ਦੀ ਨਿਰੰਤਰਤਾ ਧਰਨ ਦੀ ਆਰਟ, ਜੰਮੂ ਜੀ ਦਾ ਵੱਡਾ ਹਾਸਲ। ਹਾਲ ਦੇ ਇਕ ਪਾਸੇ ਪ੍ਰੋਗਰਾਮ ਦੇ ਹਰ ਪਹਿਲੂ ਅਤੇ ਹਰ ਪੜਾਅ ਨੂੰ ਨਿਹਾਰਦਾ, ਹੁਲਾਸ ਭਰੀ ਮੁਸਕਰਾਹਟ ਹਰ ਬੁਲਾਰੇ ਤੇ ਮਹਿਮਾਨ ਦੇ ਨਾਮ ਲਾਉਂਦਾ, ਉਹ ਆਪਣੀ ਮਿਕਨਾਤੀਸੀ ਖਿੱਚ ਨਾਲ ਹਰੇਕ ਨੂੰ ਪ੍ਰਭਾਵਤ ਕਰਦਾ।
ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸਾਂ ਅਤੇ ਮੈਂਨੂੰ ਨਹੀਂ ਸੀ ਪਤਾ ਕਿ ਉਹ ਇੰਨੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਅਤੇ ਜ਼ਿੰਦਾਦਿਲੀ ਨਾਲ ਜਦੋ-ਜਹਿਦ ਕਰਦਾ, ਆਪਣੇ ਜੀਵਨ ਨੂੰ ਸੁਹੰਢਣਾ ਕਰ ਰਿਹਾ ਹੈ। ਹਰ ਈ-ਮੇਲ ਦਾ ਮੋੜਵਾਂ ਜਵਾਬ ਦੇਣਾ, ਆਰਟੀਕਲ ਬਾਰੇ ਰਾਏ ਲਿਖਣਾ ਅਤੇ ਆਰਟੀਕਲਜ਼ ਖਤਮ ਹੋਣ ਤੋਂ ਪਹਿਲਾਂ ਈ-ਮੇਲ ਰਾਹੀਂ ਸੁਚੇਤ ਕਰਨਾ ਅਤੇ ਆਰਟੀਕਲ ਭੇਜਣ ਲਈ ਤਾਕੀਦ, ਉਹਨਾਂ ਦਾ ਨਿੱਤਨੇਮ ਵਰਗਾ ਕਰਮ ਮੇਰੇ ਚੇਤਿਆਂ ਵਿਚ ਤਰੋ-ਤਾਜ਼ਾ ਹੋ ਗਿਆ।
1978 ਤੋਂ ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਵਾਲੇ ਅਮੋਲਕ ਸਿੰਘ ਜੰਮੂ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਅਤੇ ਪੱਤਰਕਾਰੀ ਦੇ ਪੋਸਟ ਗਰੈਜੂਏਟ ਹਨ। ਸਾਫ਼-ਸੁਥਰੀ ਪੱਤਰਕਾਰੀ, ਉਹਨਾਂ ਦਾ ਇਸ਼ਟ ਅਤੇ ਇਸਦੀ ਪੂਜਾ ਵਿਚੋਂ ਹੀ ਉਹਨਾਂ ਨੇ ਆਪਣਾ ਜੀਵਨ ਪ੍ਰਭਾਸ਼ਿਤ ਕੀਤਾ। ਸਮਝੌਤੇ-ਬਾਜ਼ੀ ਤੋਂ ਉਪਰ ਉਠ, ਤਾਂਤਰਿਕ ਜਾਂ ਅਖੌਤੀ ਬਾਬਿਆਂ ਦੇ ਇਸ਼ਹਿਤਾਰਾਂ ‘ਤੇ ਪੂਰਨ ਪਾਬੰਦੀ ਅਤੇ ਸਮੱਗਰੀ ਤੇ ਇਸ਼ਤਿਹਾਰ ਵਿਚ ਸੱਠ-ਚਾਲੀ ਦੀ ਅਨੁਪਾਤ, ਉਹਨਾਂ ਦਾ ਅਸੂਲ। ਸੰਜੀਦਾ ਅਤੇ ਸੰਵੇਦਨਾ ਭਰਪੂਰ ਰਚਨਾਵਾਂ, ਪੰਜਾਬ ਟਾਈਮਜ਼ ਦਾ ਸਿੰਗਾਰ ਅਤੇ ਉਚ-ਕੋਟੀ ਦੇ ਸਾਹਿਤਕਾਰਾਂ ਦੀ ਸਥਾਈ ਹਾਜ਼ਰੀ।
ਸ. ਅਮੋਲਕ ਸਿੰਘ ਜੰਮੂ ਦਾ ਗੰਭੀਰ ਸਿਹਤ ਬਾਰੇ ਫਿਕਰਮੰਦੀ ਨੂੰ ਵਾਸ਼ਪ ਕਰਦਿਆਂ, ਨਾਈਟ ਵਿਚ ਸੁਨੇਹਾ ਸੀ, ”ਪੰਜਾਬੀ ਟਾਈਮਜ਼ ਨੇ ਮੈਂਨੂੰ ਜਿਊਣ ਦਾ ਆਹਰ ਦਿਤਾ ਹੈ। ਸਮੁੱਚੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ ਮੈਂ ਇਹ ਆਹਰ ਨਿਭਾਉਣ ਵਿਚ ਫ਼ਖਰ ਮਹਿਸੂਸ ਕਰਦਾ ਹਾਂ। ਆਸ ਹੈ ਕਿ ਤੁਹਾਡਾ ਸਾਰਥਿਕ ਹੁੰਗਾਰਾ, ਮੇਰੀ ਜਿੰਦਗੀ ਨੂੰ ਨਵਾਂ ਹੌਂਸਲਾ, ਹੱਲਾਸ਼ੇਰੀ ਅਤੇ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰਨ ਲਈ ਲੋੜੀਂਦੀ ਹਿੰਮਤ ਦੇਵੇਗਾ।” ਸ. ਅਮੋਲਕ ਸਿੰਘ ਜੀ ਦਾ ਸਮੁੱਚਾ ਪਰਿਵਾਰ, ਪੰਜਾਬੀ ਪੱਤਰਕਾਰੀ ਅਤੇ ਮਾਂ-ਬੋਲੀ ਦੀ ਸੇਵਾ ਅਤੇ ਸਮਰਪਿਤਾ ਨੂੰ ਪ੍ਰਣਾਇਆ। ਉਹਨਾਂ ਦੀ ਜੀਵਨ ਸਾਥਣ, ਸ਼ੀਮਤੀ ਜਸਪ੍ਰੀਤ ਕੌਰ, ਜੰਮੂ ਜੀ ਦਾ ਪ੍ਰਛਾਵਾਂ। ਹਰ ਲੋੜ ‘ਤੇ ਥੋੜ੍ਹ ਦੀ ਪੂਰਤੀ ਦਾ ਖਿਆਲ ਅਤੇ ਸਮਰਪਿੱਤਾ ਦਾ ਜਲਾਲ।
ਦੂਸਰੇ ਦਿਨ ਪੰਜਾਬੀ ਟਾਈਮਜ਼ ਦੇ ਇੰਡੀਆਨਾ ਤੋਂ ਮੋਹਵੰਤੇ ਅਜ਼ੀਜ਼, ਸਾਹਿਤ ਰਸੀਏ ਅਤੇ ਅਦਬੀ ਮਿੱਤਰ ਗੁਰਬਖ਼ਸ਼ ਸਿੰਘ ਰੰਧਾਵਾ ਤੇ ਸਾਥੀਆਂ ਵਲੋਂ ਜੰਮੂ ਜੀ ਦੇ ਘਰ ਬਾਰ-ਬੀ-ਕਿਊ ਸੀ। ਜੰਮੂ ਜੀ ਨੇ ਨਿੱਜੀ-ਸੰਗਤ ਦੌਰਾਨ, ਜਸ਼ਨਾਂ ਦੀ ਕਾਮਯਾਬੀ ‘ਤੇ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰੇ ਬਹੁਤ ਮਾਣ ਦਿੰਦਾ ਹੈ ਅਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਭਾਈਚਾਰੇ ਦਾ ਰਿੱਣ ਅਦਾ ਕਰਦਾ ਰਹਾਂ। ਉਹਨਾਂ ਦੱਸਿਆ ਕਿ ਪਿਛਲੇ ਵਾਰ ਜਦ ਮੇਰਾ ਬਾਪ ਮੈਂਨੂੰ ਮਿਲਣ ਆਇਆ ਸੀ (ਹੁਣ ਤਾਂ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਆ) ਤਾਂ ਮੇਰਾ ਮੱਥਾ ਚੁੰਮ ਕੇ ਕਹਿਣ ਲੱਗੇ ਕਿ ਤੂੰ ਹੌਂਸਲਾ ਨਹੀਂ ਹਾਰਨਾ। ਇਸ ਬਿਮਾਰੀ ਨਾਲ ਯੁੱਧ ਕਰਨਾ ਏ ਅਤੇ ਇਸਨੂੰ ਹਰਾਉਣਾ ਏ। ਸਿਰਫ਼ ਤੇਰੇ ਵਰਗੇ ਮਰਦ ਹੀ ਭਿਆਨਕ ਬਿਮਾਰੀਆਂ ਨੂੰ ਹਰਾਉਂਦੇ ਅਤੇ ਜ਼ਿੰਦਗੀ ਦੇ ਹਰ ਪਲ ਨੂੰ ਹਰੇਕ ਰੰਗ ਵਿਚ ਮਾਣਦੇ ਆ।
ਮੇਰੇ ਲੰਮੇਂ ਸਫ਼ਰ ਕਾਰਨ ਜਲਦੀ ਤੁੱਰਨ ਦੀ ਮੇਰੀ ਕਾਹਲ ਨੂੰ ਜੰਮੂ ਜੀ ਨੇ ਬੜੇ ਸਹਿਜ ਨਾਲ ਲੈਂਦਿਆਂ ਕਿਹਾ ਕਿ ਚੰਗੀ ਤੁਹਾਡੀ ਮਰਜੀ। ਹੋਰ ਠਹਿਰ ਜਾਂਦੇ ਤਾਂ ਚੰਗਾ ਸੀ। ਚੰਗਾ ਲੱਗਾ ਤੁਹਾਡਾ ਆਉਣਾ। ਅਗਲੇ ਸਾਲ ਫਿਰ ਮਿਲੇਗਾ ਮਿਲਣ ਦਾ ਸਬੱਬ। ਉਹਨਾਂ ਦੇ ਇਹਨਾਂ ਬੋਲਾਂ ਵਿਚ ਅਪਣੱਤ, ਮੋਹ ਅਤੇ ਮਾਣ ਦਾ ਗੂੜਾ ਰੰਗ ਸੀ।
ਸਰੀਰਕ ਦੁਸ਼ਵਾਰੀਆਂ ਨੂੰ ਠੁੱਠ ਦਿਖਾਉਣ ਵਾਲੇ ਅਤੇ ਆਪਣੀ ਮਟਕ ਨੂੰ ਬਰਕਰਾਰ ਰੱਖ, ਪੱਤਰਕਾਰੀ ਨੂੰ ਮਾਣਨ ਵਾਲੇ ਅਮੋਲਕ ਸਿੰਘ ਤੋਂ ਵਿਦਾ ਹੁੰਦਿਆਂ, ਮੈਂਨੂੰ ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਯਾਦ ਆਇਆ ਜਿਸਨੇ ਸਰੀਰਕ ਅਪਾਹਜਤਾ ਨੂੰ ਟਿੱਚ ਜਾਣਦਿਆਂ, ਭੌਤਿਕ ਵਿਗਿਆਨ ਦੇ ਖੇਤਰ ਵਿਚ ਅਦਭੁੱਤ ਖੋਜਾਂ ਨਾਲ ਵਿਗਿਆਨ ਨੂੰ ਉਚੇ ਦਿਸਹੱਦਿਆਂ ‘ਤੇ ਪਹੁੰਚਾਇਆ ਸੀ। ਸ. ਅਮੋਲਕ ਸਿੰਘ ਜੰਮੂ ਪੰਜਾਬੀਆਂ ਦਾ ਪਿਆਰਾ ਸਟੀਫ਼ਨ ਹਾਕਿੰਗ ਹੀ ਤਾਂ ਹੈ। ਉਸਦੀ ਸਿਰੜ-ਸਾਧਨਾ, ਸਿੱਦਕਦਿਲੀ, ਲਗਨ ਅਤੇ ਪੂਰਨ ਸਮਰਪਿੱਤਾ ਨੂੰ ਸਲਾਮ।
ਫੋਨ 001-216-556-2080
ਪਰਮਜੀਤ ਗਿੱਲ ਐਨਡੀਪੀ ਉਮੀਦਵਾਰ ਦੀ ਸਾਰਥਿਕਤਾ
ਕੁਲਜੀਤ ਮਾਨઠ
ਚੋਣਾਂ ਵਿਚ ਹਿੱਸਾ ਲੈਣ ਲਈ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਇਹ ਚੋਣਾਂ ਸੂਬੇ ਦੀਆਂ ਹਨ ਤੇ ਇਨ੍ਹਾਂ ਦਾ ਸਬੰਧ ਤੇ ਸੰਦਰਭ,
ਸਿਰਫ ਸੂਬੇ ਦੇ ਉਨ੍ਹਾਂ ਮਸਲਿਆਂ ਨਾਲ ਹੈ ਜੋ ਸੰਵਿਧਾਨਕ ਐਕਟ 1967 ਅਨੁਸਾਰੀ ਹਨ ਇਸਦੀ ਵਿਆਖਿਆ ਦਾ ਲੋਕਾਂ ਨਾਲ ਸਿਧਾ ਸਬੰਧ ਕੀ ઠਹੈ?
ਦੂਜਾ ਅਹਿਮ ਸੁਆਲ ਹੈ ਕਿ ਸਾਡੇ ਹਲਕੇ ਦਾ ਉਮੀਦਵਾਰ, ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਉਸਦਾ ਨਜ਼ਰੀਆ ਇਨ੍ਹਾਂ ਮੁੱਦਿਆਂ ਬਾਰੇ ਕੀ ਹੈ, ਤਾਂ ਕਿ ਉਹ ਪਾਰਟੀ ਪਲੇਟਫਾਰਮ ਤੇ ਉਨ੍ਹਾਂ ਮੁੱਦਿਆਂ ਨੂੰ ਪ੍ਰਭਾਵੀ ਤੌਰ ‘ਤੇ ਪੇਸ਼ ਕਰ ਸਕੇ। ਇਸ ਲਈ ਉਸਦਾ ਆਪਣੇ ਹਲਕੇ ਦੇ ਲੋਕਾਂ ਦੀ ਕੀ ਨਬਜ਼ ਹੈ। ਕਿਸੇ ਉਮੀਦਵਾਰ ਤੋਂ ਇਹ ਤੱਵਕੋ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਇਕੱਲਾ ਹੀ ਕਿਸੇ ਮੁੱਦੇ ਨੂੰ ਹੱਲ ਕਰ ਦੇਵੇਗਾ।
ਅੱਜ ਵਡੇ ਕੈਨਵਸ ‘ਤੇ ਇਹ ਵੇਖਣਾ ਹੈ ਕਿ ਕਿਸੇ ਵੀ ਪਾਰਟੀ ਦਾ ਪਲੇਟਫਾਰਮ ਕੀ ਗੱਲ ਕਰ ਰਿਹਾ ਹੈ? ਜੇ ਐਨ ਡੀ ਪੀ ਆਟੋ ਇੰਸ਼ੋਰੈਂਸ ઠ’ਤੇ ਗੱਲ ਕਰ ਰਹੀ ਹੈ ਤਾਂ ਉਹ ਦੂਜੀਆਂ ਪਾਰਟੀਆਂ ਤੋਂ ਵਖਰੀ ਸੋਚ ਕੀ ਰਖਦੀ ਹੈ?
ਉਸ ਸੋਚ ਨਾਲ ઠਸਾਡੇ ਹਲਕੇ ਦੇ ਉਮੀਦਵਾਰ ਦੀ ਸੋਚ ਕਿਤਨੀ ਕੁ ਸਮਾਨਤੰਤਰ ਚਲਦੀ ਹੈ?
ਇਹ ਇੱਕ ਕੁਲੈਕਟਿਵ ਵਰਤਾਰਾ ਹੈ ਜਿਸਨੇ ਸਮੁੱਚੇ ਤੌਰ ‘ਤੇ ਸਿਸਟਮ ਵਿਚ ਬਦਲਾਵ ਕਰਨਾ ਹੈ ਜੋ ઠਲੋਕਾਂ ਨੂੰ ਸਰਬਵਿਆਪੀ, ਸਰਬ ਪ੍ਰਵਾਨਿਤ ਇੱਕ ਲੋਕ-ਪੱਖੀ ਸਿਸਟਮ ਦੇ ਸਕੇ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਬਹੁਤੀ ਵਾਰ ਚਲ ਰਿਹਾ ਸਿਸਟਮ ਮਾੜਾ ਨਹੀ ਹੁੰਦਾ ਪਰ ਉਸਦਾ ਸੰਪਰਕ ਲੋਕ-ਪੱਖੀ ਨਾਂ ਹੋ ਕੇ ਜੋਕ ਪੱਖੀ ਹੋ ਜਾਂਦਾ ਹੈ। ਉਦਾਹਰਣਾਂ ਕਈ ਹਨ ઠਪਰ ਲੇਬਰ ਮਸਲਿਆਂ ਬਾਰੇ ਹੀ ਜੇ ਗੱਲ ਕਰਨੀ ਹੋਵੇ ਤਾਂ ਲੇਬਰ ਸਟੈਂਡਰਡ ਦੇ ਕਈ ਕਾਨੂੰਨ, ਅੱਜ ਪ੍ਰੈਕਟੀਕਲੀ ਪ੍ਰਭਾਵੀ ਨਹੀ ਰਹੇ। ਕਾਰਨ ਮਾਲਕਾਂ ਨੇ ਕਈ ਰਵਾਇਤਾਂ ਅਪਣਾ ਲਈਆਂ ਹਨ। ਜੋ ਕਿਤਾਬੀ ਕਾਨੂੰਨ ਤੋਂ ਬਿਲਕੁਲ ਹੀ ਭਿੰਨ ਤੇ ਅਡਰੀਆਂ ਹਨ, ਜਿਨ੍ਹਾਂ ਨੂੰ ਸਹਿਜੇ ਹੀ ਚੈਲੰਜ ਕੀਤਾ ਜਾ ਸਕਦਾ ਹੈ ਪਰ ਕਰੇਗਾ ਕੌਣ?
ਉਹ ਮਜ਼ਦੂਰ ਜੋ ਕਰਜ਼ਿਆਂ ਨਾਲ ਲੱਦਿਆ ਪਿਆ ਹੈ?ਜਿਸ ਕੋਲ ਪਰਿਵਾਰ ਲਈ ਵੀ ਸਮਾਂ ਨਹੀ ਹੈ? ਉਹ ਡਰਿਆ ਹੋਇਆ ਮਨੁੱਖ ਤੇ ਉਹ ਹੀ ਕਰੇਗਾ ਜੋ ਉਸਦੀ ਨੌਕਰੀ ਕਹੇਗੀ।
ਲੇਬਰ ਯੁਨੀਅਨਾਂ ਅੱਜ ઠਤਕੜੀਆਂ ਨਹੀਂ ਰਹੀਆਂ। ਲੇਬਰ ਜਮਾਤ ਦੀ ਸਪਲਾਈ ਬਹੁਤੀ ਤੇ ਡਿਮਾਂਡ ਘਟ ਦਾ ਪ੍ਰਤਖੀ ਪੱਖ ਸਾਹਮਣੇ ਹੈ ਪਰ ਇਹ ਅਸਲ ਵਿਚ ਹੈ ਨਹੀ। ਇਸਦਾ ਸਬੂਤ ਏਜੰਸੀਆਂ ਹਨ। ਸੇਫਟੀ ਤੋਂ ઠਲੈ ਕੇ ਉਜਰਤ ਤੱਕ ਉਹ ਹੋ ਰਿਹਾ ਹੈ ਜੋ ਲੇਬਰ ਸਟੈਂਡਰਡ ઠਦੇ ਅਨੁਸਾਰੀ ਨਹੀ ਹੈ।
ਹੁਣ ਜਦੋਂ ਕਿ ਇਲੈਕਸ਼ਨ ਕੰਪੇਨ ਸ਼ੁਰੂ ਹੋ ਗਈ ਹੈ ਤਾਂ ਚਲੰਤ ਮੁੱਦਿਆਂ ਬਾਰੇ ਵੱਖੋ ਵੱਖਰੇ ઠਨਜ਼ਰੀਏ ਸਾਹਮਣੇ ਆ ਰਹੇ ਹਨ।
ਬਰੈਂਪਟਨ ઠਸਾਊਥ ਤੋਂ ਐਨ ਡੀ ਪੀ ਦੀ ਉਮੀਦਵਾਰੀ ਦਾ ਜਦੋਂ ਐਲਾਨ ਹੋਇਆ ਤਾਂ ਮੈਨੂੰ ਹੈਰਾਨੀ ਹੋਈ ਸੀ। ਮੈ ਉਸ ਨੂੰ ਕੋਈ ਇੱਕ ਦਹਾਕੇ ਤੋਂ ਜਾਣਦਾ ਹਾਂ।
ਰੇਡੀਓ ਪ੍ਰੋਗਰਾਮ ‘ਆਪਣੀ ਬੋਲੀ ਆਪਣਾ ਦੇਸ਼’ ઠਸੁਣਿਆ ਹੋਇਆ ઠਸੀ ਪਰ ਉਦੋਂ ਉਹ ਮੇਰਾ ਜਾਤੀ ਦੋਸਤ ਨਹੀ ਸੀ। ઠਸਟੀਲ ਟੌਬਰਮ ਦੀ ਆਫਿਸ ਬਿਲਡਿੰਗ ਵਿਚ ਸਾਹਿਤਕ ਮੀਟਿੰਗ ‘ਤੇ ਜਾਣ ਲੱਗ ਪਿਆ, ਉੱਥੇ ਸੰਵਾਦ-ਮੁਬਾਹਸੇ ਹੁੰਦੇ ਹਨ। ਉਦੋਂ ਹੀ ਪਰਮਜੀਤ ਗਿੱਲ ਨੂੰ ਜਾਤੀ ਤੌਰ ‘ਤੇ ਮਿਲਿਆ ਪਰ ਉਦੋਂ ਵੀ ਇਹ ਪਤਾ ਨਹੀ ਸੀ ਕਿ ਇਹ ਮੀਟਿੰਗ ਸਥਾਨ, ਪਰਮਜੀਤ ਦਾ ਹੈ। ਜਲਦ ਹੀ ਪਤਾ ਲੱਗ ਗਿਆ ਕਿਉਂਕਿ ਪਰਮਜੀਤ, ਆਪ ਕਦੇ ਨਹੀ ਦਸਦਾ, ਕਈ ਅੰਦਾਜ਼ੇ ਗਲਤ ਹੋ ਜਾਂਦੇ ਹਨ ਪਰ ਇੰਝ ਪਰਮਜੀਤ ਵਾਸਤੇ ਨਹੀ ਹੋਇਆ।
ਉਸਤੋਂ ਬਾਅਦ ਹੀ ਹੌਲੀ-ਹੌਲੀ ਅਹਿਸਾਸ ਹੋਇਆ ਕਿ ਉਸ ਕੋਲ ਇੱਕ ਖੁਸ਼ਬੋ ਹੈ। ਕੰਧ ਦੇ ਉਹਲੇ ਤੁਹਾਨੂੰ ਗੁਲਾਬ ਦਾ ਫੁੱਲ ਦਿਸਦਾ ਨਹੀ ਪਰ ਖੁਸ਼ਬੋ ਦੱਸ ਦਿੰਦੀ ਹੈ ਕਿ ઠਪਰਲੇ ਪਾਰ ਜ਼ਰੂਰ ਹੀ ਗੁਲਾਬ ਦੀ ਕਿਆਰੀ ਹੋਵੇਗੀ।
ਜੇ ਇੱਕ ਸ਼ਬਦ ਵਿਚ ਹੀ ਕਿਸੇ ਵਿਅਕਤੀਤੱਵ ਨੂੰ ઠਸਮੇਟਣਾ ઠਹੋਣੇ ਤਾਂ ‘ਸਹਿਜਤਾ’ ਸ਼ਬਦ ਨਾਲ ਪਰਮਜੀਤ ਦੀ ਜਾਣ ਪਛਾਣ ਕਰਵਾਈ ਜਾ ਸਕਦੀ ਹੈ। ਇਹ ਮੇਰੇ ਇੱਕਲੇ ਦਾ ਵਿਚਾਰ ਨਹੀ ਸਗੋਂ ਉਸ ਸਮੂਹ ਦਾ ਵਿਚਾਰ ਹੈ ਜਿਸ ਵਿਚ ਪਰਮਜੀਤ ਵਿਚਰਦਾ ਹੈ। ઠ
ਰਾਜਨੀਤੀ ਦੀ ਜੋ ਤਸਵੀਰ ਅਸੀਂ ਤੱਸਵਰ ਕੀਤੀ ਹੋਈ ਹੈ ਉਸਦਾ ਪ੍ਰਮਾਣ ਇਹ ਹੈ ਕਿ ਅਸੀਂ ਨਹੀ ਸਮਝਦੇ ઠਕਿ ਇਹ ਕੋਈ ਵਧੀਆ ਰੁਝਾਨ ਹੈ। ਇਸ ਲਈ ਜਦੋਂ ਵੀ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਵਾਰੀ ਹਉ ਪਰ੍ਹੇ ਕਰ ਦਿੰਦੇ ਹਾਂ। ਅੰਦਰੋਂ ਇੱਕ ਅਵਾਜ਼ ਆਉਂਦੀ ਹੈ ਕਿ ਇਹ ਸਾਡੇ ਲਈ ਨਹੀ ਹੈ। ਅਸੀਂ ਤੇ ਟੱਬਰ ਟੀਰ ਵਾਲੇ ਇਨਸਾਨ ਹਾਂ। ਤੁਸੀਂ ਹੀ ਨਹੀ ਮੈ ਵੀ ਇਵੇਂ ਹੀ ਸੋਚਦਾ ਹਾਂ। ਕਾਰਨ ਹੈ ਕਿ ਹਰ ਉਹ ਇਨਸਾਨ ਜੋ ਆਪਣੇ ਰਾਹ ਤੁਰਿਆ ਹੋਇਆ ਹੈ ਉਹ ਸੋਚਦਾ ਹੈ ਕਿ ਆਪੇ ਹੀ ਆਪਣੀ ਮੰਜ਼ਿਲ ‘ਤੇ ਪਹੁੰਚ ਜਾਣਾ ਹੈ, ਕੀ ਲੋੜ ਹੈ ਸਮਾਂ ਬਰਬਾਦ ਕਰਨ ਦੀ। ਦੂਜੇ ਤੇ ਸੌਖੇ ਸ਼ਬਦਾਂ ਵਿਚ ਕਹਿਣਾ ਹੋਵੇ ਕਿ ਰਾਜਨੀਤੀ ਅੱਜ ਇੱਕ ਵਿਅਕਤੀ ਨੂੰ ਖਿੱਚ ਨਹੀ ਪਾ ਰਹੀ। ਅਸੀਂ ਆਪਣਾ ਵੋਟ ਕਿਸੇ ਵੀ ਜਾਤੀ ਜਾਣ ਪਛਾਣ ਵਾਲੇ ਦੀ ਜੇਬ ਵਿਚ ਪਾ ਦਿੰਦੇ ਹਾਂ।
ਕੀ ਲੋਕਾਂ ਦੀ ਸੋਚ ਬਦਲੀ ਜਾ ਸਕਦੀ ਹੈ?ਕੀ ਉਹ ਫੇਰ ਰਾਜਨੀਤੀ ਤੋਂ ਕੋਈ ਆਸ ਰਖ ਸਕਦੇ ਹਨ? ਇਸਦਾ ਉੱਤਰ ਹਾਂ ਵਿਚ ਹੈ ਤੇ ਇਸ ਨੂੰ ਵੱਖੋ-ਵੱਖਰੇ ਪਲੇਟਫਾਰਮਾਂ ‘ਤੇ ਹੁੰਦਾ ਵੇਖਿਆ ਹੋਇਆ ਹੈ। ઠਲੋਕ ਤਬਦੀਲੀ ਚਾਹੁੰਦੇ ਹਨ। ਹਰ ਵਾਰ ਉਹ ਇਸ ਤਬਦੀਲੀ ਨਾਲ ਖੜਦੇ ਵੇਖੇ ਜਾ ਸਕਦੇ ਹਨ ਪਰ ਅਫਸੋਸ ਇਹ ਹੈ ਕਿ ਤਬਦੀਲੀ ਸਿਰਫ ਸ਼ਬਦਾਂ ਵਿਚ ਹੀ ਸਿਮਟ ਕੇ ਰਹਿ ਜਾਂਦੀ ਹੈ।
ਨਤੀਜਿਆਂ ਤੋਂ ਅਗਲੇ ਹੀ ਦਿਨ,ਉਹੋ ਹਾਲ ਪਾਹਰਿਆ ઠਸ਼ੁਰੂ ਹੋ ਜਾਂਦੀ ਹੈ। ઠਉਦਾਹਰਣ ਦੇਣ ਦੀ ਲੋੜ ਨਹੀ, ਆਪਾਂ ਸਾਰੇ ਜਾਣਦੇ ਹਾਂ। ਦੋਸਤੋ ਚਿੜੀਆ ਚੁਗ ਗਈ ਖੇਤ ਵਾਲੀ ਗੱਲ ਹੋਈ ਪਈ ਹੈ। ਵੋਟਰ ઠਨਿੱਹਥਾ ਨਹੀ ਹੈ,ਉਸਦੇ ਹੱਥ ਬੜੀ ਤਾਕਤ ਹੈ, ਇਹ ਵਿਚਾਰ ਮੇਰੇ ਨਹੀ ਪਰਮਜੀਤ ਦੇ ਹਨ। ਉਮੀਦਵਾਰੀ ਦੇ ਕੁਝ ਹੀ ਘੰਟੇ ਬਾਅਦ, ਉਸਨੇ ਇਹ ਗੱਲ ਮੈਨੂੰ ਕਹੀ ਸੀ।
ਮੇਰਾ ਸੁਆਲ ਸੀ ਕਿ ਰਾਜਨੀਤੀ ਵਿਚ ਕਿਉਂ ਜਾ ਰਹੇ ਹੋ?
ਮੈ ਨਹੀ ਜਾਣਦਾ ਕਿ ਇਸ ਉਮੀਦਵਾਰੀ ਦੇ ਪਿੱਛੇ, ਐਨ ਡੀ ਪੀ ਦੀ ਕੀ ਸੋਚ ਸੀ ਪਰ ਇਤਨਾ ਜਾਣਦਾ ਹਾਂ ਕਿ ਇਹ ਫੈਸਲਾ ਬਹੁਤ ਹੀ ਸਹੀ ਫੈਸਲਾ ਸੀ।
ਇੱਕ ਮੀਟਿੰਗ ਵਿਚ ਕਿਸੇ ਨੇ ਪੁੱਛ ਲਿਆ ਕਿ ਪਰਮਜੀਤ ઠਇੰਮੀਗਰੇਸ਼ਨ ਬਾਰੇ ਕੀ ਕਰ ਰਹੇ ਹੋ? ਪਰਮਜੀਤ ਗਿੱਲ ਆਦਤ ઠਅਨੁਸਾਰ ਚੇਹਰੇ ਤੇ ਮੁਸਕਾਨ ਲਿਆਕੇ ਤੱਹਮਲ ਨਾਲ ਬੋਲਿਆ, “ਦੋਸਤ ਇਹ ਸੂਬੇ ਦਾ ਨਹੀ ਫੈਡਰਲ ਮਸਲਾ ਹੈ। ਅਸੀਂ ਤਾਂ ઠਤੁਹਾਨੂੰ ਹੈਲਥ ਦਾ ਬੁਨਿਆਦੀ ਢਾਂਚਾ, ਆਟੋ ਇੰਸ਼ੋਰੈਂਸ ਤੇ ਲੇਬਰ ਜਮਾਤ ਦੀ ਵਧੀਆ ਕਾਰਗੁਜ਼ਾਰੀ ਲਈ ਵਧੀਆ ਮਾਹੌਲ ਦੇਵਾਂਗੇ।
ਹਰ ਵਰਤਮਾਨ ਦੀ ਸਰਕਾਰ ਨਾਲ ਉਦਰੇਵੇਂ ਪੈਦਾ ਹੋ ਜਾਂਦੇ ਹਨ, ਅਸੀ ਤੁਹਾਨੂੰ ਇਹੋ ਜਿਹੀ ਸਰਕਾਰ ਦੇ ਸਕਦੇ ਹਾਂ ਜੋ ਲੋਕਾਂ ਨੂੰ ਲੱਗੇ ਕਿ ਇਹ ਸਾਡੀ ਸਰਕਾਰ ਹੈ। ਪਰਮਜੀਤ ਕਹਿੰਦਾ ਹੈ— ਸਾਡਾ ਮੰਨਣਾ ਹੈ ਕਿ ਲੋਕਾਂ ઠਦੀ ઠਸੋਚ ਬਦਲਣ ਦੀ ਲੋੜ ਹੈ, ਜਦੋਂ ਲੋਕ ਤੇ ਸਰਕਾਰ ਇੱਕ ਦੂਜੇ ਦੇ ਪੂਰਕ ਹੋ ਜਾਣ ઠਤਾਂ ਹੀ ਸਮਾਜ ਵਿਚ ਵਡੀ ਤਬਦੀਲੀ ਸੰਭਵ ਹੋ ਸਕਦੀ ਹੈ ਤੇ ਇਹ ਮਲਟੀ ਸਭਿਆਚਾਰਕ ਸਮਾਜ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ।
ਜਿਵੇਂ ਸਾਡੇ ਪੰਜਾਬੀਆਂ ਦੀ ਆਪਣੀ ਬੋਲੀ ਆਪਣਾ ਦੇਸ਼ ਹੈ, ਉਂਝ ਹੀ ਹਰ ਕੌਮ, ਸਮਾਜ, ਦੇਸ਼ ਤੇ ਡਾਇਸਪੋਰਕ ਸੋਚ ਦੀ ਆਪੋ ਆਪਣੀ ਸ਼ੈਲੀ ਹੈ। ਅਸੀਂ ਵੇਖਿਆ ਤੇ ਮਹਿਸੂਸ ਕੀਤਾ ਹੋਇਆ ਹੈ ਕਿ ਅਸੀਂ ઠਪਹਿਲਾਂ ਕੈਨੇਡੀਅਨ ਹਾਂ ਤੇ ਫੇਰ ਆਪਣੀ ਸੋਚ ਦੇ ਪਹਿਰੇਦਾਰ। ਕੈਨੇਡੀਅਨ ਸੋਚ, ਉਸਦੇ ਅਚਾਰ ਵਿਚਾਰ ਨਾਲ ਹੀ ਅਸੀਂ ਬਹੁ-ਸਭਿਆਚਾਰਕ ઠਸਮਾਜ ਵਿਚ ਪਨਪ ਰਹੇ ਹਾਂ।
ਇਸਦਾ ਦੂਜਾ ਪਹਿਲੂ ਹੈ ਕਿ ਅਸੀਂ ਹਰ ਵਿਅਕਤੀ, ਪਰਿਵਾਰ ઠਵਿਚ ਅਪਣਤ ਪੈਦਾ ਕਰਕੇ ਹੀ ਇਸ ਬਹੁ-ਸਭਿਆਚਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਜੋ ਪੂਰੀ ਦੁਨੀਆ ਵਿਚ ਦਿਆਨਤਦਾਰ ਅਖਵਾਇਆ ਜਾਂਦਾ ਹੈ।
ਪਿੱਛਲੇ ਵੀਹ ਸਾਲ ਤੋਂ ਮੈ ਇਸ ਬਹੁ-ਕੌਮੀ, ਬਹੁ-ਭਾਸ਼ੀ ਸਮਾਜ ਦਾ ਨਿੱਘ ਮਾਣਿਆ ਹੈ। ਜਦੋਂ ઠਮੈ ਦੋ ਸਾਲ ਲਾਅ ਡਿਗਰੀ ਲਈ ਯੁਨੀਵਰਸਿਟੀ ਵਿਚ ઠਗੁਜ਼ਾਰ ਰਿਹਾ ਸੀ ਉਦੋਂ ਹੀ ਮੇਰੇ ਦਿਲ ਦੇ ਕਿਸੇ ਕੋਨੇ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਪਰਮਜੀਤ ઠਤੇਰੇ ਸਿਰ ਵੀ ਇੱਕ ਕਰਜਾ ਹੈ। ਮੈ ਪੂਰੇ ਸਿੱਖੀ ਸਰੂਪ ਵਿਚ ਯੁਨੀਵਰਸਿਟੀ ਵਿਚ ਮਾਣ ਨਾਲ ਸਮਾਂ ਗੁਜ਼ਾਰਿਆ ਹੈ। ਮੈਨੂੰ ਬਹੁਤ ਕੁਝ ਮਿਲਿਆ ਹੁਣ ਮੈ ਮਹਿਸੂਸ ਕਰਦਾ ਹਾਂ ਕਿ ਹੁਣ ਮੇਰੀ ਵਾਰੀ ਹੈ। ਮੇਰੀ ਹੀ ਨਹੀ ਤੁਹਾਡੀ ਵੀ ਵਾਰੀ ਹੈ। ਹਰ ਇਨਸਾਨ ઠਅਜਾਦ ਪੈਦਾ ਹੋਇਆ ਹੈ ਤੇ ਉਸਨੂੰ ਇਹ ਮੌਲਿਕ ਸਿੰਚਾਈ ਮਿਲਣੀ ਹੀ ਚਾਹੀਦੀ ਹੈ ਪਰ ਕਦੇ ਕਦੇ ਸਾਂਝੇ ਤੌਰ ‘ਤੇ ਕੀਤੀ ਅਣਗਿਹਲੀ, ਸਾਡੇ ਗੁਆਂਢੀ ਦਾ ਨੁਕਸਾਨ ਕਰ ਜਾਂਦੀ ਹੈ।
ਅੱਜ ਦੇ ਨਾਗਰਿਕ, ਵੋਟਰ, ਕਿਸੇ ਵੀ ਚੀਜ਼ ਤੋਂ ਅਗਿਆਨੀ ਨਹੀ ਹਨ। ਕਈ ਵਾਰ ਭਾਵਕ ਹੋਕੇ ਵੋਟ ਪਾਉਣਗੇ ઠਤਾਂ ਰੂਹ ਨੂੰ ਕਿੱਲੀ ਤੇ ਟੰਗਕੇ। ਇੱਕ ਗੱਲ ਡੰਕੇ ਦੀ ਚੋਟ ‘ਤੇ ਕਹੀ ਜਾਂਦੀ ਹੈ ਕਿ ਵੋਟ ਜ਼ਰੂਰ ਪਾਵੋ। ਵੋਟ ਪਾਉਣ ਦਾ ਹੱਕ ਲੈਣ ਲਈ ਬੜਾ ਸੰਘਰਸ਼ ਕਰਨਾ ਪਿਆ।
ਜੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ઠਇੰਝ ਦੀ ਗੈਰ-ਜ਼ਿੰਮੇਵਾਰ ਸੋਚ ਨਹੀ ਬਣਨੀ ਚਾਹੀਦੀ ਕਿ ਵੋਟ ਨੂੰ ਸਿਰਫ ਇਲਾਕੇ ਨਾਲ ਹੀ ਨੱਥੀ ਕਰ ਦੇਈਏ। ਵੋਟ ઠਨੂੰ ਤੇ ਦਿਲ-ਧੜਕਣ ઠਦੇ ਲੌਕਰ ਵਿਚ ਰਖਣਾ ਚਾਹੀਦਾ ਹੈ ਤੇ ਚਾਰ ઠਸਾਲ ਦੇ ਵਤੀਰਿਆਂ ਤੋਂ ਬਾਅਦ ਹੀ ਇਸ ઠਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ।
ਇਹ ਖੁਸ਼ਮਸਤੀ ਹੋਣੀ ਚਾਹੀਦੀ ਹੈ ਹਰ ਚਾਰ ਸਾਲ ਬਾਅਦ ਜਦੋਂ ਤੁਹਾਡੇ ਕੋਲ ਸੁਆਲ ਜਮਾਂ ਹੋ ਜਾਂਦੇ ਹਨ। ਜੁਆਬ ਤਲਾਸ਼ਣ ਲਈ ਮੌਕਾ ਹੁੰਦਾ ਹੈ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ઠਸਾਡੇ ਦੇਸ਼ ਵਿਚ ਅਜੇ ਦੇਸ਼, ઠਬੋਲੀ, ਤੇ ਕੌਮਾਂ ਬਾਰੇ ਵੰਡੀਆਂ ਨਹੀ ਪਈਆਂ ਸਿਰਫ ਆਮ ઠਇਨਸਾਨ ઠਦੀ ਗੱਲ ਹੀ ਹੈ ਤੇ ઠਉਸਦੀ ਜੀਵਨ-ਜਾਚ ਨੂੰ ਬਿਹਤਰ ਬਨਾਉਣ ਦੇ ઠਰੁਝਾਨ ਹੀ ਹਨ।
ਅਸੀਂ ਸਰਕਾਰ ਨੂੰ ਕੀ ਦਿੰਦੇ ਹਾਂ ਤੇ ਸਰਕਾਰ ਸਾਨੂੰ ਕੀ ਦਿੰਦੀ ਹੈ,ਇਹ ਵਿਚਾਰ ਹੀ ਅਗਰਭੂਮੀ ਵਿਚ ਹੈ।
ਐਨ ਡੀ ਪੀ ਦੀ ਸੋਚ, ਵਰਤਾਰਾ, ਵਾਇਦੇ ઠਤੇ ਅਗਰਸਾਰਤਾ ਸਭ ਆਮ ਇਨਸਾਨ ਦੀ ਬੇਹਤਰੀ ਲਈ ਹਨ। ਸਾਡੀ ਜੇਬ ਵਿਚ ઠਜੋ ਲੂਨੀ ਹੈ ਉਸ ਨੂੰ ਕਿਵੇਂ ਤੇ ਕਿੱਥੇ ਖਰਚਣਾ ਹੈ, ਲੋੜ ਪੈਣ ઠਤੇ ઠਡਾਇਮ ઠਕਿੱਥੋਂ ਲੈਣਾ ਹੈ, ਇਹ ઠਹੀ ਤੇ ਕਰਨਾ ਹੈ ਹਰ ਪਾਰਟੀ ਨੇ ਸਮੇਤ ਐਨ ਡੀ ਪੀ ਦੇ। ਗੱਲ ਤੇ ਸਿਰਫ ਸਚਿਆਰ ਦੀ ਹੈ।
ਮਸਲਾ ਦੂਰੀ ਦਾ ਨਹੀ ਦ੍ਰਿਸ਼ਟੀ ਦਾ ਆ ਜਾਂਦਾ ਹੈ।ઠ
ਅਸੀਂ ਕੈਨੇਡਾ ਨੂੰ ਨਵੀਨਤਮ ਰਾਹਾਂ ‘ਤੇ ਲੈ ਜਾਣਾ ਹੈ ਇਸਦਾ ਹਰ ਨਾਗਰਿਕ ਜ਼ਿੰਦਗੀ ਦਾ ઠਆਰਟਿਸਟ ਹੋਣਾ ਚਾਹੀਦਾ ਹੈ। ਜਦੋਂ ਰੰਗ ਬੁਰਸ਼ ਤੇ ਵਧੀਆ ਮਾਹੌਲ ઠਉਪਲਬਧ ਹੈ ਤਾਂ ਜ਼ਿੰਦਗੀ ਦੇ ਆਰਟਿਸਟ ਕਿਉਂ ਨਾ ਬਣੀਏ? ਦੁਨੀਆ ਭਰ ਵਿਚੋਂ ਬੇਹਤਰੀਨ ਲੋਕ, ਕੈਨੇਡਾ ਆਏ ਹਨ, ਜਿਵੇਂ ਡਾਕਟਰ, ਇੰਨਜ਼ੀਅਰ, ਪਰ ਉਹ ਟੱਰਕ ਚਲਾ ਰਹੇ ਹਨ ਟੈਕਸੀ ਚਲਾ ਰਹੇ ਹਨ। ਉਨ੍ਹਾਂ ਨੂੰ ਮੌਕੇ ਚਾਹੀਦੇ ਹਨ।
ਅਸੀਂ ਉਨ੍ਹਾਂ ਦੀ ਸਕਿਲ ਦਾ ਜਾਦੂ, ਕੈਨੇਡਾ ਦੇ ਬਿਹਤਰੀ ਲਈ ਵਰਤਾਂਗੇ। ਕਿਤਨੇ ઠਹੀ ਲੋਕ ਏਜੰਸੀਆਂ ਰਾਹੀ ਕੰਮ ਕਰ ਰਹੇ ਹਨ, ਸਿਸਟਮ ਨੂੰ ਟਿਊਨਿੰਗ ਦੀ ਲੋੜ ਹੈ। ਨਵੇਂ ਮੁਹਾਵਰੇ ਘੜਣੇ ਹਨ।
ਆਉ ਉਸ ਨੂੰ ਵੋਟ ਦੇਈਏ ਜੋ ਬਰੈਡ ਤੇ ਆਂਡੇ ਸਾਡੀ ਪਹੁੰਚ ਵਿਚ ઠਕਰਨ ਦਾ ਵਾਇਦਾ ਕਰੇ। ઠਸਿਹਤ ਸਬੰਧੀ ਉਸਦਾ ਫਿਕਰ ਖਤਮ ઠਹੋਵੇ। ਆਟੋ ਇੰਨਸ਼ੋਰੈਸ ਬੋਝ ઠਵਾਂਗ ઠਨਾਂਹ ਲੱਗੇ।
ਮੈਂ ਨਹੀ ਜਾਣਦਾ ਤੇ ਕੋਈ ਸਿਆਣਾ ਵੀ ਨਹੀ ਜਾਣਦਾ, ਕਿਸੇ ਬੁਲਾਰੇ ਨੂੰ ਇਸਦਾ ਇਲਮ ਨਹੀ ਹੋਵੇਗਾ ਕਿ ਭਵਿਖ ਦੇ ਗਰਭ ਵਿਚ ਕੀ ਹੈ? ਸਾਰੀ ਦੁਨੀਆ ઠਦਾ ਸੰਤੁਲਿਨ ਵਿਗੜਣ ਦੇ ਕੰਢੇ ઠਹੈ। ਪ੍ਰਮਾਣੂਆਂ ਦੀ ਗੱਲ ਕਰਨ ਵਾਲੇ, ਕੁਦਰਤ ਦੇ ਸੁਹਪਣ ਨੂੰ ਨਹੀ ਜਾਣਦੇ ਤਾਂ ਨਾਂ ਹੀ ਜਾਣਨਾ ਚਾਹੁੰਦੇ ਹਨ। ਉਨ੍ਹਾਂ ‘ਤੇ ਤਰਸ ਹੀ ਕੀਤਾ ਜਾ ਸਕਦਾ ਹੈ।
ਸਮਾਜ ਦੇ ਵਰਤਾਰੇ ઠਦੀ ਗੱਲ ਹੈ ਕਿ ਕੈਨੇਡਾ ਦਾ ਧਰਾਤਲ ਵਖਰਾ ਹੈ।
ਅਸੀਂ ઠਸਾਰੇ ਯਕੀਨ ઠਦੇ ਵਿਸ਼ਵਾਸ਼ੀ ਹਾਂ।ਜੇ ਮੈਨੂੰ ਨਹੀ ਪਤਾ ਇਸਦਾ ਮਤਲਬ ਇਹ ਨਹੀ ਕਿ ਦੂਜੇ ਨੂੰ ਵੀ ਨਹੀ ਪਤਾ।ਉਹ ਮੈਨੂੰ ਦਸਣ ਵਿਚ ਖੁਸ਼ੀ ਮਹਿਸੂਸ ਕਰਦਾ ਹੈ ਤੇ ਮੈ ਦਸੇ ਨੂੰ ਜਰਬ ਦੇਣ ਵਿਚ ਤੇ ઠਇਹੋ ਸਾਡੇ ਕੈਨੇਡਾ, ਸਾਡੇ ਸੂਬੇ ਦੀ ਖਾਸੀਅਤ ઠਹੈ। ਸਾਡੇ ਕੋਲ ਮਣਕੇ ઠ ਤੇ ਹਨ ਹੀ, ਧਾਗਾ ਵੀ ਹੈ। ਆਉ ઠ7 ਜੂਨ ਨੂੰ ਇੱਕ ਮਾਲਾ ઠਪਰੋਈਏ ਜੋ ਖੁਸ਼ਬੋ ਨਾਲ ਲੱਦੀ ਹੋਵੇ।ઠ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …