ਚੋਣ ਕਮਿਸ਼ਨ ਬਣਾ ਰਿਹਾ ਹੈ ਨਵਾਂ ਸੌਫਟਵੇਅਰ
ਨਵੀਂ ਦਿੱਲੀ : ਦੇਸ਼ ਭਰ ਵਿੱਚ ਵੋਟਰ ਬਣਨ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਜਦੋਂ ਕੋਈ ਵੀ ਨੌਜਵਾਨ 18 ਸਾਲ ਦਾ ਹੋਵੇਗਾ ਤਾਂ ਉਹ ਤੁਰੰਤ ਵੋਟਰ ਵਜੋਂ ਰਜਿਸਟਰਡ ਹੋ ਜਾਵੇਗਾ। ਹੁਣ ਤੱਕ ਕੋਈ ਵੀ ਨੌਜਵਾਨ ਜੇ ਉਹ ਪਹਿਲੀ ਜਨਵਰੀ ਤੱਕ 18 ਸਾਲ ਦਾ ਹੁੰਦਾ ਹੈ ਤਾਂ ਉਹ ਵੋਟਰ ਲਿਸਟ ਵਿੱਚ ਦਰਜ ਹੋਣ ਦਾ ਹੱਕ ਰੱਖਦਾ ਹੈ। ਦੂਜੇ ਸ਼ਬਦਾਂ ਵਿੱਚ ਜੇ ਕੋਈ ਨੌਜਵਾਨ ਪਹਿਲੀ ਜਨਵਰੀ ਤੋਂ ਬਾਅਦ 18 ਸਾਲ ਦਾ ਹੁੰਦਾ ਹੈ ਤਾਂ ਉਹ ਅਗਲੇ ਸਾਲ ਵਿੱਚ ਜਾ ਕੇ ਹੀ ਵੋਟ ਪਾਉਣ ਦਾ ਹੱਕਦਾਰ ਬਣਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਨੌਜਵਾਨ ਅਠਾਰਾਂ ਸਾਲ ਦੇ ਹੋ ਕੇ ਵੀ ਵੋਟ ਪਾਉਣ ਤੋਂ ਰਹਿ ਜਾਂਦੇ ਸਨ। ਇਸ ਕਾਰਨ ਚੋਣ ਕਮਿਸ਼ਨ ਨੇ ਨਵੇਂ ਵੋਟਰਾਂ ਨੂੰ ਦਰਜ ਕਰਨ ਲਈ ਕਈ ਤਰੀਕਾਂ ਨਿਰਧਾਰਤ ਕਰਨ ਉੱਤੇ ਜ਼ੋਰ ਦਿੱਤਾ ਸੀ। ਹੁਣ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਦੋਂ ਵੀ ਕੋਈ ਨੌਜਵਾਨ 18 ਸਾਲ ਦਾ ਹੁੰਦਾ ਹੈ, ਤਾਂ ਉਹ ਆਪਣੇ ਆਪ ਹੀ ਵੋਟ ਦਾ ਹੱਕਦਾਰ ਬਣ ਜਾਵੇਗਾ। ਇਸ ਦੇ ਲਈ ਚੋਣ ਕਮਿਸ਼ਨ ਨੇ ਸੌਫਟ ਵੇਅਰ ਨੂੰ ਅੱਪਗ੍ਰੇਡ ਕਰਨ ਦੇ ਲਈ ਹੁਕਮ ਦੇ ਦਿੱਤੇ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …